ਛੱਤ ਡਿੱਗਣ ਤੋਂ ਪਹਿਲਾਂ ਬੱਚਿਆਂ ਨੇ ਅਧਿਆਪਕਾਂ ਨੂੰ ਚੌਕਸ ਕੀਤਾ ਸੀ
ਰੋਜ਼ਾਨਾ ਖ਼ਬਰ
ਰਾਜਸਥਾਨ, 26 ਜੁਲਾਈ
ਰਾਜਸਥਾਨ ਦੇ ਜ਼ਿਲ੍ਹਾ ਝਾਲਾਵਾੜ ਵਿਚ ਬੀਤੇ ਕੱਲ੍ਹ ਪਿਪਲੋਦੀ ਦੇ ਸਰਕਾਰੀ ਸਕੂਲ ਦੀ ਇਮਾਰਤ ਦਾ ਇਕ ਹਿੱਸਾ ਡਿੱਗਣ ਕਰਕੇ ਸੱਤ ਬੱਚਿਆਂ ਦੀ ਮੌਤ ਅਤੇ ਦੋ ਦਰਜਨ ਤੋਂ ਵੱਧ ਹੋਰ ਜ਼ਖ਼ਮੀ ਹੋ ਗਏ ਸਨ। ਇਸ ਮਾਮਲੇ ਵਿੱਚ ਰਾਜਸਥਾਨ ਸਰਕਾਰ ਵੱਲੋਂ ਪੰਜ ਅਧਿਆਪਕਾਂ ਨੂੰ ਮੁਅਤਲ ਕਰ ਦਿੱਤਾ ਗਿਆ ਹੈ।

ਗੌਰਤਲਬ ਹੈ ਕਿ ਸ਼ੁੱਕਰਵਾਰ ਸਵੇਰੇ ਸਕੂਲ ਦੀ ਇਮਾਰਤ ਦੇ ਇੱਕ ਹਿੱਸੇ ਅਚਾਨਕ ਡਿੱਗ ਗਿਆ ਸੀ। ਜਿਸਦੇ ਹੇਠ ਕ ਬੱਚੇ ਦੱਬ ਗਏ ਸਨ। ਰਿਪੋਰਟਾਂ ਮੁਤਾਬਕ ਬੱਚਿਆਂ ਨੇ ਇਮਾਰਤ ਦਾ ਹਿੱਸਾ ਡਿੱਗਣ ਤੋਂ ਥੋੜ੍ਹੀ ਦੇਰ ਪਹਿਲਾਂ ਆਪਣੇ ਅਧਿਆਪਕਾਂ ਨੂੰ ਚੇਤਾਵਨੀ ਸੰਕੇਤਾਂ ਬਾਰੇ ਸੁਚੇਤ ਕੀਤਾ ਸੀ, ਜਿਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ।
ਕਈ ਵਿਦਿਆਰਥੀਆਂ ਨੇ ਸਕੂਲ ਦੀ ਇਮਾਰਤ ਵਿੱਚ ਕਈ ਅਸਾਧਾਰਨ ਸੰਕੇਤ ਦੇਖੇ ਅਤੇ ਅਧਿਆਪਕਾਂ ਨੂੰ ਸੂਚਿਤ ਕਰਨ ਲਈ ਭੱਜੇ, ਜੋ ਉਸ ਸਮੇਂ ਨਾਸ਼ਤਾ ਕਰ ਰਹੇ ਸਨ। ਅਧਿਆਪਕਾਂ ਨੇ ਮਸਲੇ ਦੀ ਜਾਂਚ ਕਰਨ ਦੀ ਬਜਾਏ ਬੱਚਿਆਂ ਨੂੰ ਕਥਿਤ ਆਪਣੀ ਕਲਾਸ ਵਿੱਚ ਵਾਪਸ ਜਾਣ ਲਈ ਕਿਹਾ। ਕੁਝ ਪਲਾਂ ਬਾਅਦ, ਇਮਾਰਤ ਢਹਿ ਗਈ।
ਅੱਠਵੀਂ ਜਮਾਤ ਦੇ ਇਕ ਵਿਦਿਆਰਥੀ ਨੇ ਕਿਹਾ, ਬੱਚਿਆਂ ਨੂੰ ਪ੍ਰਾਰਥਨਾ ਲਈ ਕਲਾਸ ਦੇ ਅੰਦਰ ਬਿਠਾਇਆ ਗਿਆ ਸੀ ਅਤੇ ਅਧਿਆਪਕ ਨਾਸ਼ਤਾ ਕਰ ਰਹੇ ਸਨ। ਜਦੋਂ ਅੰਦਰ ਕੰਕਰ ਡਿੱਗਣੇ ਸ਼ੁਰੂ ਹੋਏ, ਤਾਂ ਬੱਚਿਆਂ ਨੇ ਅਧਿਆਪਕਾਂ ਨੂੰ ਦੱਸਿਆਸੀ। ਲੇਕਿਨ ਇਸਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਅਧਿਆਪਕਾਂ ਨੇ ਬੱਚਿਆਂ ਨੂੰ ਝਿੜਕ ਕੇ ਕਲਾਸ ਵਿੱਚ ਵਾਪਸ ਬੈਠਣ ਲਈ ਕਿਹਾ। ਇਸ ਤੋਂ ਬਾਅਦ ਕੰਧ ਢਹਿ ਗਈ ਅਤੇ ਛੱਤ ਬੱਚਿਆਂ ’ਤੇ ਡਿੱਗ ਪਈ। ਬਹੁਤ ਸਾਰੇ ਬੱਚੇ ਬਚਣ ਲਈ ਇਧਰ-ਉਧਰ ਭੱਜੇਬਹੁਤ ਸਾਰੇ ਮਲਬੇ ਹੇਠ ਦੱਬ ਗਏ। ਇਸ ਤੋਂ ਬਾਅਦ ਪਿੰਡ ਵਾਸੀਆਂ ਦੀ ਮਦਦ ਨਾਲ ਬੱਚਿਆਂ ਨੂੰ ਬਾਹਰ ਕੱਢਿਆ ਗਿਆ।’’ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਸਿੱਖਿਆ ਵਿਭਾਗ ਦੇ ਅਧਿਕਾਰੀਆਂ ਅਤੇ ਸਥਾਨਕ ਪ੍ਰਸ਼ਾਸਕਾਂ ਨੇ ਕਸੂਰਵਾਰਾਂ ਖਿਲਾਫ਼ ਸਖ਼ਤ ਕਾਰਵਾਈ ਦਾ ਵਾਅਦਾ ਕੀਤਾ ਹੈ। ਘਟਨਾ ਦੀ ਚੁਫੇਰਿਓਂ ਨਿਖੇਧੀ ਹੋ ਰਹੀ ਹੈ।











