Share & like

ਮੁਲਜ਼ਮਾਂ ਦਾ ਰਿਮਾਂਡ ਲੈਣ ਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ-ਐੱਸਐੱਸਪੀ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 25 ਜੁਲਾਈ
ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਥਾਣਾ ਘੁੰਮਣ ਕਲਾਂ ਅਤੇ ਸਪੈਸ਼ਲ ਬਰਾਂਚ ਗੁਰਦਾਸਪੁਰ ਵੱਲੋਂ 2 ਮੁਲਜਮਾਂ ਨੂੰ 04 ਪਿਸਤੌਲ, 07 ਮੈਗਜ਼ੀਨ ਅਤੇ 52 ਕਾਰਤੂਸਾਂ ਸਮੇਤ ਕਾਬੂ ਕਰਨ ਵਿੱਚ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਸਦਾ ਖੁਲਾਸਾ ਐੱਸਐੱਸਪੀ ਗੁਰਦਾਸਪੁਰ ਸ੍ਰੀ ਆਦਿੱਤਯ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕੀਤਾ ਹੈ।

ਐੱਸਐੱਸਪੀ ਗੁਰਦਾਸਪੁਰ ਸ੍ਰੀ ਆਦਿੱਤਯ ਨੇ ਦੱਸਿਆ ਕਿ ਸ੍ਰੀ ਗੌਰਵ ਯਾਦਵ ਡਾਇਰੈਕਟਰ ਜਨਰਲ ਪੁਲੀਸ ਪੰਜਾਬ, ਸ੍ਰੀ ਨਾਨਕ ਸਿੰਘ ਡਿਪਟੀ ਇੰਸਪੈਕਟਰ ਜਨਰਲ ਪੁਲੀਸ ਬਾਰਡਰ ਰੇਂਜ ਅੰਮ੍ਰਿਤਸਰ ਦੇ ਦਿਸ਼ਾ- ਨਿਰਦੇਸ਼ਾਂ ਤਹਿਤ ਗੁਰਦਾਸਪੁਰ ਪੁਲੀਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਨਕੇਲ ਪਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਇਸੇ ਮੁਹਿੰਮ ਤਹਿਤ ਥਾਣਾ ਘੁੰਮਣ ਕਲਾਂ ਅਤੇ ਸਪੈਸ਼ਲ ਬਰਾਂਚ ਗੁਰਦਾਸਪੁਰ ਵੱਲੋਂ ਇਲਾਕੇ ਦੀ ਗਸ਼ਤ ਦੌਰਾਨ ਸ਼ੱਕ ਦੇ ਅਧਾਰ ‘ਤੇ ਇੱਕ ਵਿਅਕਤੀ ਨੂੰ ਕਾਬੂ ਕੀਤਾ ਜਿਸਨੇ ਆਪਣਾ ਨਾਂਅ ਬੌਬੀ ਦੱਸਿਆ। ਜਦੋਂ ਉਸ ਦੀ ਚੈਕਿੰਗ ਕੀਤੀ ਗਈ ਤਾਂ ਉਸ ਕੋਲੋਂ ਇੱਕ ਪਿਸਤੌਲ 32 ਬੋਰ ਸਮੇਤ ਮੈਗਜ਼ੀਨ ਅਤੇ 02 ਕਾਰਤੂਸ ਬਰਾਮਦ ਕੀਤੇ ਗਏ। ਪੁਲੀਸ ਵੱਲੋਂ ਮੁਲਜ਼ਮ ਦੇ ਖ਼ਿਲਾਫ਼ ਅਸਲਾ ਐਕਟ 25-54-59 ਤਹਿਤ ਥਾਣਾ ਘੁੰਮਣ ਕਲਾਂ ਵਿਖੇ ਕੇਸ ਦਰਜ਼ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਮੁਲਜ਼ਮ ਨੇ ਪੁੱਛਗਿੱਛ ਕਰਨ ‘ਤੇ ਉਸਨੇ ਫ਼ਰਦ ਇੰਕਸ਼ਾਫ਼ ਕੀਤਾ ਕਿ ਇਹ ਪਿਸਤੌਲ ਉਸਨੇ ਰਿਸ਼ਭ ਉਰਫ਼ ਰਿਸ਼ੂ ਵਾਸੀ ਅੰਮ੍ਰਿਤਸਰ ਕੋਲੋਂ ਲਿਆ ਸੀ। ਉਕਤ ਦੋਵਾਂ ਦੇ ਸਬੰਧ ਸਾਹਮਣੇ ਆਉਣ ‘ਤੇ ਰਿਸ਼ਭ ਉਰਫ਼ ਰਿਸ਼ੂ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 03 ਪਿਸਤੌਲ 32 ਬੋਰ, 06 ਮੈਗਜ਼ੀਨ ਅਤੇ 50 ਕਾਰਤੂਸ ਬਰਾਮਦ ਕੀਤੇ ਗਏ। ਐੱਸਐੱਸਪੀ ਨੇ ਦੱਸਿਆ ਕਿ ਮੁਲਜ਼ਮ ਬੌਬੀ ਦੇ ਖ਼ਿਲਾਫ਼ ਪਹਿਲਾਂ ਵੀ ਲੁੱਟ ਖੋਹ ਅਤੇ ਲੜਾਈ ਝਗੜੇ ਦੇ ਦੋ ਵੱਖ-ਵੱਖ ਕੇਸ ਦਰਜੂ ਹਨ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰਕੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

ਇਸ ਮੌਕੇ ਐੱਸਪੀ (ਹੈੱਡ ਕੁਆਟਰ) ਸ੍ਰੀ ਜੁਗਰਾਜ ਸਿੰਘ, ਡੀਐੱਸਪੀ (ਡੀ.) ਸ੍ਰੀ ਗੁਰਵਿੰਦਰ ਸਿੰਘ, ਡੀਐੱਸਪੀ (ਸਿਟੀ) ਮਨਮੋਹਨ ਸਿੰਘ, ਸ੍ਰੀ ਅਜੇ ਕੁਮਾਰ, ਐੱਸਐੱਚਓ ਘੁੰਮਣ ਕਲਾਂ ਸਬ-ਇੰਸਪੈਕਟਰ ਸ੍ਰੀ ਜਗਦੀਸ਼ ਸਿੰਘ, ਸਪੈਸ਼ਲ ਬਰਾਂਚ ਇੰਸਪੈਕਟਰ ਸ੍ਰੀ ਰਾਕੇਸ਼ ਕੁਮਾਰ ਅਤੇ ਸ੍ਰੀ ਨਰੇਸ਼ ਕੁਮਾਰ ਵੀ ਹਾਜ਼ਰ ਸਨ।


Share & like

Leave a Reply