Share & like

ਰੋਜ਼ਾਨਾ ਖ਼ਬਰ
ਰਾਜਸਥਾਨ, 25 ਜੁਲਾਈ
ਰਾਜਸਥਾਨ ਦੇ ਝਾਲਾਵਾੜ ਜ਼ਿਲ੍ਹੇ ਵਿਚ ਸ਼ੁੱਕਰਵਾਰ ਸਵੇਰੇ ਇੱਕ ਸਰਕਾਰੀ ਸਕੂਲ ਦੀ ਛੱਤ ਡਿੱਗਣ ਨਾਲ ਚਾਰ ਬੱਚਿਆਂ ਦੀ ਮੌਤ ਹੋ ਗਈ। ਜਦੋਂਕਿ ਦੋ ਦਰਜਨ ਤੋਂ ਵੱਧ ਹੋਰ ਜ਼ਖ਼ਮੀ ਹੋ ਗਏ। ਕਈ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਜਾਣਕਾਰੀ ਅਨੁਸਾਰ ਹਾਦਸਾ ਧਾਰਾਵਾੜ ਜ਼ਿਲ੍ਹੇ ਦੇ ਬਲਾਕ ਮਨੋਹਰਥਾਣਾ ਅਧੀਨ ਪੈਂਦੇ ਪਿਪਲੋਦੀ ਸਰਕਾਰੀ ਸਕੂਲ ਵਿਚ ਵਾਪਰਿਆ। ਜਦੋਂ ਹਾਦਸਾ ਵਾਪਰਿਆ ਉਸ ਮੌਕੇ ਬੱਚੇ ਜਮਾਤਾਂ ਵਿਚ ਮੌਜੂਦ ਸਨ। ਝਾਲਾਵਾੜ ਦੇ ਐੱਸਪੀ ਅਮਿਤ ਕੁਮਾਰ ਨੇ ਮੀਡੀਆ ਨੂੰ ਦੱਸਿਆ ਕਿ ਚਾਰ ਬੱਚਿਆਂ ਦੀ ਮੌਤ ਹੋ ਗਈ ਹੈ। ਜ਼ਖ਼ਮੀਆਂ ਨੂੰ ਝਲਾਵਾੜ ਰੈਫਰ ਕੀਤਾ ਗਿਆ ਹੈ ਤੇ ਇਨ੍ਹਾਂ ਵਿਚੋਂ ਕੁਝ ਬੱਚਿਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਅਧਿਆਪਕਾਂ ਤੇ ਪਿੰਡ ਵਾਸੀਆਂ ਦੀ ਸਹਾਇਤਾ ਨਾਲ ਬੱਚਿਆਂ ਨੂੰ ਮਲਬੇ ਹੇਠੋਂ ਕੱਢਿਆ।


Share & like

Leave a Reply