Share & like

ਬਜ਼ੁਰਗਾਂ ਅਤੇ ਮਰੀਜ਼ਾਂ ਦੀ ਸਿਹਤਯਾਬੀ ਲਈ ਅਰਦਾਸ

ਰਾਜ਼ੇਸ਼ ਕੁਮਾਰ ਆਮਲਾ/ਰੋਜ਼ਾਨਾ ਖ਼ਬਰ
ਸੰਗਰੂਰ, 21ਜੁਲਾਈ
ਹਰ ਸਾਲ ਦੀ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵੱਲੋਂ ਅਠਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਆਗਮਨ ਪੁਰਬ ਨੂੰ ਸੇਵਾ ਦਿਵਸ ਵਜੋਂ ਮਨਾਇਆ ਗਿਆ। ਜਿਸਦੀ ਸ਼ੁਰੂਆਤ ਸ਼ਿਵ ਸ਼ੰਕਰ ਬਿਰਧ ਆਸ਼ਰਮ ਸੰਗਰੂਰ ਤੋਂ ਕੀਤੀ ਗਈ।

ਸਟੱਡੀ ਸਰਕਲ ਦੇ ਜ਼ੋਨਲ ਸਕੱਤਰ ਅਜਮੇਰ ਸਿੰਘ, ਕੁਲਵੰਤ ਸਿੰਘ ਨਾਗਰੀ ਜ਼ੋਨਲ ਪ੍ਧਾਨ ਦੀ ਅਗਵਾਈ ਹੇਠ ਕਾਫ਼ਲੇ ਦੇ ਰੂਪ ਵਿੱਚ ਪਹੁੰਚੇ ਮੈਂਬਰਾਂ ਦਾ ਆਸ਼ਰਮ ਦੇ ਪ੍ਰਧਾਨ ਮੋਹਨ ਸ਼ਰਮਾ ਅਤੇ ਏਪੀ ਸਿੰਘ ਬਾਬਾ ਟਰਸੱਟੀ ਅਤੇ ਕਿ੍ਸ਼ਨ ਅਰੋੜਾ ਨੇ ਸਵਾਗਤ ਕੀਤਾ। ਸੁਰਿੰਦਰ ਪਾਲ ਸਿੰਘ ਸਿਦਕੀ ਵੱਲੋਂ ਸੇਵਾ ਦਿਵਸ ਦੀ ਸ਼ੁਰੁਆਤ ਅਤੇ ਬਜ਼ੁਰਗਾਂ ਦੀ ਸਿਹਤਯਾਬੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ।

ਸਟੱਡੀ ਸਰਕਲ ਦੇ ਮੈਂਬਰਾਂ ਗੁਰਮੇਲ ਸਿੰਘ, ਗੁਲਜ਼ਾਰ ਸਿੰਘ, ਬਲਵੰਤ ਸਿੰਘ ਭਿੱਖੀ ਅਤੇ ਬਲਵਿੰਦਰ ਸਿੰਘ ਨੇ ਬਜ਼ੁਰਗਾਂ ਨੂੰ ਫ਼ਲ ਅਤੇ ਲਿਟਰੇਚਰ ਵੰਡਿਆ। ਮੋਹਨ ਸ਼ਰਮਾ ਅਤੇ ਏਪੀ ਸਿੰਘ ਬਾਬਾ ਨੇ ਗੁਰੂ ਸਾਹਿਬ ਦੇ ਜਨਮ ਦਿਨ ਨੂੰ ਸੇਵਾ ਭਾਵ ਨਾਲ ਸਾਰਥਿਕ ਰੂਪ ਵਿੱਚ ਮਨਾਉਣ ਲਈ ਸਟੱਡੀ ਸਰਕਲ ਦੀ ਸ਼ਲਾਘਾ ਕੀਤੀ। ਸਟੱਡੀ ਸਰਕਲ ਵੱਲੋਂ ਪ੍ਰਬੰਧਕਾਂ ਨੂੰ ਸਨਮਾਨਿਤ ਕੀਤਾ ਗਿਆ।

ਇਸ ਤੋਂ ਬਾਅਦ ਕਾਫਲਾ ਸਿਵਲ ਹਸਪਤਾਲ ਵਿਖੇ ਪਹੁੰਚਿਆ ਜਿਥੇ ਡਾ. ਵਿਨੋਦ ਕੁਮਾਰ ਸੀਨੀਅਰ ਮੈਡੀਕਲ ਅਫ਼ਸਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ. ਦਿਨੇਸ਼ ਕੁਮਾਰ ਅਤੇ ਡਾ. ਰਮਨਬੀਰ ਕੌਰ ਗਾਇਨੀ ਮਾਹਿਰ ਦੀ ਅਗਵਾਈ ਵਿੱਚ ਹਸਪਤਾਲ ਦੇ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਹਰਵਿੰਦਰ ਕੌਰ, ਅਮਨਦੀਪ ਕੌਰ, ਹਰਭਜਨ ਸਿੰਘ ਭੱਟੀ ਤੇ ਸੁਰਿੰਦਰ ਪਾਲ ਸਿੰਘ ਸਿਦਕੀ ਨੇ ਗੁਰੂ ਸਾਹਿਬ ਜੀਵਨ ਤੋਂ ਮਿਲਦੇ ਸੇਵਾ ਸਿਧਾਂਤ ਬਾਰੇ ਚਾਨਣਾ ਪਾਉਂਦੇ ਮਰੀਜ਼ਾਂ ਦੇ ਜਲਦੀ ਸਿਹਤਯਾਬ ਹੋਣ ਦੀ ਅਰਦਾਸ ਕੀਤੀ ਅਤੇ ਉਨ੍ਹਾਂ ਨੂੰ ਫਲ ਅਤੇ ਧਾਰਮਿਕ ਸਾਹਿਤ ਵੰਡਿਆ।

ਇਸ ਮੌਕੇ ਰਾਵਿੰਦਰ ਸਿੰਘ ਵਾਰਡ ਅਟੈਂਡੈਟ, ਯਾਦਵਿੰਦਰ ਸਿੰਘ, ਅਮਨਦੀਪ ਸਿੰਘ ਦੀ ਹਾਜ਼ਰੀ ਵਿੱਚ ਸਟੱਡੀ ਸਰਕਲ ਵੱਲੋਂ ਲਾਭ ਸਿੰਘ, ਕੁਲਵੰਤ ਸਿੰਘ ਨਾਗਰੀ, ਅਜਮੇਰ ਸਿੰਘ ਨੇ ਡਾ. ਦਿਨੇਸ਼ ਅਤੇ ਰਮਨਬੀਰ ਕੌਰ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਹਰਪ੍ਰੀਤ ਕੌਰ ਪ੍ਧਾਨ ਬੇਬੇ ਨਾਨਕੀ ਸਿਲਾਈ ਕੇਂਦਰ, ਹਰਜਿੰਦਰ ਕੌਰ ਫਤਿਹਗੜ੍ਹ ਛੰਨਾ, ਬਲਜੀਤ ਕੌਰ ਪਟਿਆਲਾ, ਗੁਰਵਿੰਦਰ ਸਿੰਘ, ਵਤਨਨਦੀਪ ਸਿੰਘ, ਸੁਖਵੀਰ ਸਿੰਘ, ਪੇ੍ਮ ਆਦਿ ਸਮੇਤ ਨਰਸਿੰਗ ਸਟਾਫ਼ ਨੇ ਇਸ ਮੌਕੇ ਵਿਸੇਸ਼ ਸਹਿਯੋਗ ਦਿੱਤਾ। ਪਿੰਗਲਵਾੜਾ ਸ਼ਾਖਾ ਸੰਗਰੂਰ ਵਿਖੇ ਪਹੁੰਚਣ ਤੇ ਹਰਜੀਤ ਸਿੰਘ ਅਰੋੜਾ ਅਤੇ ਮਾਸਟਰ ਸਤਪਾਲ ਸ਼ਰਮਾ ਨੇ ਸਟੱਡੀ ਸਰਕਲ ਦੇ ਮੈਂਬਰਾਂ ਦਾ ਨਿੱਘਾ ਸਵਾਗਤ ਕਰਦੇ ਉਨ੍ਹਾਂ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਸਟੱਡੀ ਸਰਕਲ ਵੱਲੋਂ ਮਰੀਜ਼ਾਂ ਨੂੰ ਫ਼ਲ ਵੰਡੇ ਗਏ ਅਤੇ ਦੇਣ ਉਨ੍ਹਾਂ ਦੀ ਸਿਹਤਯਾਬੀ ਦੀ ਕਾਮਨਾ ਕੀਤੀ।


Share & like

Leave a Reply