ਰੋਜ਼ਾਨਾ ਖ਼ਬਰ
ਕਪੂਰਥਲਾ, 15 ਜੁਲਾਈ
ਸ਼ਹਿਰ ਦੇ ਕਪੂਰਥਲਾ ਜਲੰਧਰ ਸੜਕ ‘ਤੇ ਬਾਵਾ ਲਾਲਵਾਨੀ ਸਕੂਲ ਨੇੜੇ ਇੱਕ ਟਰੱਕ ਨੇ ਜੱਜ ਦੀ ਕਾਰ ਨੂੰ ਟੱਕਰ ਮਾਰ ਦਿੱਤੀ। ਟੱਕਰ ਦੌਰਾਨ ਕਾਰ ‘ਚ ਬੈਠੀ ਮਹਿਲਾ ਜੱਜ ਅਤੇ ਉਸਦਾ ਬੱਚਾ ਵਾਲ-ਵਾਲ ਬਚ ਗਏ ਜਦੋਂ ਕਿ ਕਾਰ ਨੁਕਸਾਨੀ ਗਈ। ਇਸ ਮੌਕੇ ਮੌਜੂਦ ਲੋਕਾਂ ਨੇ ਟਰੱਕ ਡਰਾਈਵਰ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ।
ਜਾਣਕਾਰੀ ਦਿੰਦਿਆਂ ਅੰਕਿਤ ਗਰਗ ਨੇ ਦੱਸਿਆ ਕਿ ਉਸਦੀ ਪਤਨੀ ਹਰਿਆਣਾ ਵਿੱਚ ਜੱਜ ਹੈ ਅਤੇ ਸਕੂਲ ਵਿੱਚ ਛੁੱਟੀ ਹੋਣ ਤੋਂ ਬਾਅਦ ਆਪਣੇ ਬੱਚੇ ਨੂੰ ਬਾਵਾ ਲਾਲਵਾਨੀ ਸਕੂਲ ਤੋਂ ਵਾਪਸ ਲੈ ਕੇ ਆ ਰਹੀ ਸੀ। ਇਸ ਦੌਰਾਨ ਰਸਤੇ ਵਿੱਚ ਇੱਕ ਟਰੱਕ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਥਾਣਾ ਸਿਟੀ ਪੁਲਿਸ ਨੇ ਟਰੱਕ ਡਰਾਈਵਰ ਨੂੰ ਆਪਣੀ ਹਿਰਾਸਤ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।











