Share & like

ਰਾਜ਼ੇਸ਼ ਕੁਮਾਰ ਆਮਲਾ/ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਸੰਗਰੂਰ, 14 ਜੁਲਾਈ
20ਵੀਂ ਸਦੀ ਦੇ ਮਹਾਨ ਚਿੰਤਕ, ਅਪਾਹਜਾਂ, ਬੇਸਹਾਰਿਆਂ ਦੇ ਮਸੀਹਾ ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਜੀ ਦੀ ਸਾਲਾਨਾ ਬਰਸੀ ਸਮਾਗਮ 5 ਅਗਸਤ ਮੰਗਲਵਾਰ ਨੂੰ ਮੁੱਖ ਦਫਤਰ ਸੀ੍ ਅੰਮ੍ਰਿਤਸਰ ਵਿਖੇ ਬੜੀ ਸ਼ਰਧਾ ਭਾਵਨਾ ਨਾਲ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ।‌

ਇਹ ਜਾਣਕਾਰੀ ਡਾਕਟਰ ਇੰਦਰਜੀਤ ਕੌਰ ਪ੍ਰਧਾਨ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਵੱਲੋਂ ਦਿੱਤੀ ਗਈ। ਇਸ ਸਮਾਗਮ ਵਿੱਚ ਸੰਗਰੂਰ ਸ਼ਹਿਰ ਅਤੇ ਇਲਾਕੇ ਦੀ ਸੰਗਤ ਦੀ ਸ਼ਮੂਲੀਅਤ ਕਰਵਾਉਣ ਹਿੱਤ ਪਿੰਗਲਵਾੜਾ ਸ਼ਾਖਾ ਸੰਗਰੂਰ ਵਿਖੇ ਸਲਾਹਕਾਰ ਕਮੇਟੀ ਅਤੇ ਹੋਰ ਹਿਤੈਸ਼ੀਆਂ ਦੀ ਮੀਟਿੰਗ 20 ਜੁਲਾਈ ਐਤਵਾਰ ਨੂੰ ਸ਼ਾਮ 3 ਵਜੇ ਤਰਲੋਚਨ ਸਿੰਘ ਚੀਮਾ ਮੁੱਖ ਪ੍ਰਬੰਧਕ ਅਤੇ ਹਰਜੀਤ ਸਿੰਘ ਅਰੋੜਾ ਵਧੀਕ ਪ੍ਬੰਧਕ ਦੀ ਅਗਵਾਈ ਵਿੱਚ ਹੋ ਰਹੀ ਹੈ। ਸੁਰਿੰਦਰ ਪਾਲ ਸਿੰਘ ਸਿਦਕੀ ਪੈ੍ਸ ਮੀਡੀਆ ਇੰਚਾਰਜ ਨੇ ਦੱਸਿਆ ਕਿ ਸਮਾਗਮ ਸਬੰਧੀ ਪੋਸਟਰ ਜਾਰੀ ਕੀਤੇ ਗਏ। ਇਸ ਮੀਟਿੰਗ ਸਬੰਧੀ ਸਲਾਹਕਾਰ ਕਮੇਟੀ ਦੇ ਮੈਂਬਰਾਂ, ਸਹਿਯੋਗੀ ਸੰਸਥਾਵਾਂ ਅਤੇ ਹੋਰ ਹਿਤੈਸ਼ੀਆਂ ਨੂੰ ਪੱਤਰ ਭੇਜ ਦਿੱਤੇ ਗਏ ਹਨ। ਇਸ ਮੀਟਿੰਗ ਵਿੱਚ ਬਰਸੀ ਸਮਾਗਮ ਵਿੱਚ ਸ਼ਾਮਲ ਹੋਣ ਲਈ ਬੱਸਾਂ ਅਤੇ ਹੋਰ ਸਾਧਨਾਂ ਦੇ ਪ੍ਰਬੰਧ ਬਾਰੇ ਅਤੇ ਹੋਰ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਮੌਕੇ ਤੇ ਮਾਸਟਰ ਸਤਪਾਲ ਸ਼ਰਮਾ, ਜਰਨੈਲ ਸਿੰਘ, ਪ੍ਰਿਤਪਾਲ ਸਿੰਘ ਢਿੱਲੋਂ , ਬੀਰਪਾਲ ਕੌਰ, ਮਨਦੀਪ ਕੌਰ ਚੱਠੇ ਆਦਿ ਹਾਜ਼ਰ ਸਨ।


Share & like

Leave a Reply