ਕਾਰਜਸ਼ੀਲ ਹੋਈਏ ਅਤੇ ਲੋੜਵੰਦਾਂ ਦੀ ਸਹਾਇਤਾ ਲਈ ਤਤਪਰ ਰਹੀਏ- ਭੁਪਿੰਦਰ ਸਿੰਘ ਜੱਸੀ
ਸੰਗਰੂਰ 14ਜੁਲਾਈ (ਰਾਜੇਸ਼ ਕੁਮਾਰ ਆਮਲਾ/ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ)ਸਥਾਨਿਕ ਤਹਿਸੀਲ ਕੰਪਲੈਕਸ ਵਿਖੇ ਜ਼ਿਲ੍ਹਾ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦਫ਼ਤਰ ਵਿਖੇ ਸੰਗਰੂਰ ਯੁਨਿਟ ਵੱਲੋਂ ਮਹੀਨਾਵਾਰ ਮੀਟਿੰਗ ਅਤੇ ਜਨਮ ਦਿਨ ਸਨਮਾਨ ਸਮਾਰੋਹ ਭੁਪਿੰਦਰ ਸਿੰਘ ਜੱਸੀ ਪ੍ਧਾਨ ਦੀ ਅਗਵਾਈ ਅਯੋਜਿਤ ਕੀਤਾ ਗਿਆ।
ਅਵਿਨਾਸ਼ ਸ਼ਰਮਾ ਜਨਰਲ ਸਕੱਤਰ ਦੇ ਸਟੇਜ ਸੰਚਾਲਨ ਅਧੀਨ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਰਾਜ ਕੁਮਾਰ ਸ਼ਰਮਾ ਅਤੇ ਹੋਰ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਸੱਤਦੇਵ ਸ਼ਰਮਾ ਨੈਸ਼ਨਲ ਐਵਾਰਡੀ ਨੇ ਸਵਾਗਤੀ ਸ਼ਬਦ ਕਹੇ। ਇਸ ਸਮਾਗਮ ਵਿੱਚ ਵੱਖ ਵੱਖ ਬੁਲਾਰਿਆਂ ਗੁਰਦੀਪ ਸਿੰਘ ਮੰਗਵਾਲ, ਪੀ ਸੀ ਬਾਘਾ, ਲਾਭ ਸਿੰਘ, ਜਗਜੀਤ ਇੰਦਰ ਸਿੰਘ, ਹਰਵਿੰਦਰ ਸਿੰਘ ਭੱਠਲ, ਰਾਜ ਕੁਮਾਰ ਅਰੋੜਾ ਜ਼ਿਲ੍ਹਾ ਪ੍ਰਧਾਨ, ਦਰਸ਼ਨ ਸਿੰਘ ਨੌਰਥ ਜ਼ਿਲ੍ਹਾ ਸਕੱਤਰ, ਰਾਮ ਲਾਲ ਪਾਂਧੀ, ਨਿਹਾਲ ਸਿੰਘ ਮਾਨ ਆਦਿ ਨੇ ਜਨਮ ਦਿਨ ਵਾਲੇ ਸਾਥੀਆਂ ਨੂੰ ਵਧਾਈਆਂ ਅਤੇ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਖੁਸ਼ੀ ਭਰਪੂਰ ਜ਼ਿੰਦਗੀ ਜਿਉਣ ਲਈ ਵੱਖ ਵੱਖ ਨੁਕਤੇ ਸਾਂਝੇ ਕੀਤੇ । ਇਸ ਮੌਕੇ ਤੇ ਮਹੇਸ਼ ਜੌਹਰ, ਸੁਰਿੰਦਰ ਪਾਲ ਸਿੰਘ ਸਿਦਕੀ, ਗੁਰਦੇਵ ਸਿੰਘ ਲੂੰਬਾ, ਕੰਵਰ ਲਾਲ, ਓ ਪੀ ਛਾਬੜਾ, ਪੀ ਪੀ ਸ਼ਰਮਾ, ਆਦਿ ਨੇ ਸਾਵਣ ਮਹੀਨੇ ਸਬੰਧੀ ਖੂਬਸੂਰਤ ਗੀਤ ਸੰਗੀਤ ਰਾਹੀਂ ਮਾਹੌਲ ਖੁਸ਼ਗਵਾਰ ਬਣਾ ਦਿੱਤਾ। ਭੁਪਿੰਦਰ ਸਿੰਘ ਜੱਸੀ ਪ੍ਧਾਨ ਨੇ ਐਸੋਸੀਏਸ਼ਨ ਮੈਂਬਰਾਂ ਦੇ ਸਹਿਯੋਗ ਨਾਲ ਇੱਕ ਗਰੀਬ ਬੱਚੇ ਦੇ ਓਪਰੇਸ਼ਨ ਵਿੱਚ ਕੀਤੀ ਮਦਦ ਲਈ ਆਭਾਰ ਪ੍ਰਗਟ ਕੀਤਾ ਅਤੇ ਮੈਂਬਰਾਂ ਨੂੰ ਕਾਰਜਸ਼ੀਲ ਰਹਿ ਕੇ ਲੋੜਵੰਦਾਂ ਦੀ ਮਦਦ ਲਈ ਤਤਪਰ ਰਹਿਣ ਦਾ ਸੰਦੇਸ਼ ਦਿੱਤਾ। ਸਤਪਾਲ ਸਿੰਗਲਾ, ਨੰਦ ਲਾਲ ਮਲਹੋਤਰਾ, ਹਰਪਾਲ ਸਿੰਘ ਸੰਗਰੂਰਵੀ, ਰਾਜ ਕੁਮਾਰ ਬਾਂਸਲ ਦੇ ਸਹਿਯੋਗ ਨਾਲ ਜਨਮ ਦਿਨ ਵਾਲੇ ਸਾਥੀਆਂ ਭੁਪਿੰਦਰ ਸਿੰਘ ਜੱਸੀ ਸਮੇਤ ਹਰੀ ਕਿ੍ਸ਼ਨ , ਮਹਿੰਦਰ ਸਿੰਘ, ਈਸ਼ਰ ਸਿੰਘ, ਬਿ੍ਜ ਮੋਹਨ, ਕੰਵਰ ਲਾਲ, ਮੋਹਨ ਸਿੰਘ, ਹੰਸ ਰਾਜ, ਓਮ ਪ੍ਰਕਾਸ਼, ਬਲਬੀਰ ਸਿੰਘ ਆਦਿ ਨੂੰ ਹਾਰ ਪਾ ਕੇ ਅਤੇ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਤੇ ਜੰਟ ਸਿੰਘ ਸੋਹੀਆਂ, ਜਰਨੈਲ ਸਿੰਘ ਲੁਬਾਣਾ ਸਿੱਖ ਓਮ ਪ੍ਰਕਾਸ਼ ਸ਼ਰਮਾਂ, ਰਾਮ ਸਰੂਪ ਸਿੰਘ ਅਲੀਸ਼ੇਰ, ਦਵਿੰਦਰ ਜਿੰਦਲ, ਜਗਦੀਸ਼ ਕੁਮਾਰ, ਡਾ ਸਤਵੰਤ ਸਿੰਘ, ਕਰਨੈਲ ਸਿੰਘ ਸ਼ੇਖੋਂ, ਸੁਰਿੰਦਰ ਸਿੰਘ ਸੋਢੀ, ਜਸਵੀਰ ਸਿੰਘ ਖਾਲਸਾ, ਰਾਜਿੰਦਰ ਸਿੰਘ ਚੰਗਾਲ, ਓ ਪੀ ਖਿਪਲ, ਗੁਰਜੰਟ ਸਿੰਘ, ਜਗਰੂਪ ਸਿੰਘ, ਪੇ੍ਮ ਚੰਦ ਗਰਗ, ਪੀ੍ਤਮ ਸਿੰਘ ਕਾਂਝਲਾ, ਬਲਦੇਵ ਸਿੰਘ ਰਤਨ, ਤੇਜਾ ਸਿੰਘ, ਤਿਲਕ ਰਾਜ ਸਤੀਜਾ, ਗਿਰਧਾਰੀ ਲਾਲ ਆਦਿ ਸਮੇਤ ਵੱਡੀ ਗਿਣਤੀ ਵਿੱਚ ਪੈਨਸ਼ਨਰਜ਼ ਹਾਜ਼ਰ ਸਨ।










