ਸੰਗਰੂਰ, 12ਜੁਲਾਈ (ਰਾਜੇਸ਼ ਕੁਮਾਰ ਆਮਲਾ/ਰੋਜ਼ਾਨਾ ਖ਼ਬਰ) ਪੰਜਾਬੀ ਲੋਕ ਗਾਇਕ ਇੰਦਰ ਮਾਨ ਦੇ ਵੱਡੇ ਭਾਈ ਜਗਮੋਹਨ ਸਿੰਘ ਮਾਨ ਦੇ ਅਚਾਨਕ ਅਕਾਲ ਚਲਾਣਾ ਕਰ ਜਾਣ ਤੇ ਲੋਕ ਗਾਇਕ ਬਲਧੀਰ ਮਾਹਲਾ ਦੇ ਗ੍ਰਹਿ ਵਿਖੇ ਬਹੁਤ ਸਾਰੀਆਂ ਨਾਮਵਰ ਸਖਸ਼ੀਅਤਾਂ ਵੱਲੋਂ ਵਿਛੜੀ ਹੋਈ ਰੂਹ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਧਾਰਨ ਕਰਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਜਿੰਨਾਂ ਵਿਚ ਪਰਮਵੀਰ ਸੰਧੂ, ਅਵਤਾਰ ਕਮਾਲ, ਬਰਾੜ ਕੰਵਰ, ਸੰਦੀਪ ਗਿੱਲ, ਗੁਰਦੀਪ ਬਰਾੜ, ਅਲੈਗਜੈਂਡਰ ਡਾਸੂਜਾ ਸੀਨੀਅਰ ਪੱਤਰਕਾਰ, ਗੁਰਦੀਪ ਬਰਾੜ, ਸੁਰਿੰਦਰ ਸਿੰਘ ਸੋਨੂ, ਪੱਪੂ ਸਾਬਰੀ, ਗੋਰਾ ਬਰਾੜ ਤੇ ਪ੍ਰਸਿੱਧ ਗੀਤਕਾਰ ਸਰਬਜੀਤ ਸਿੰਘ ਖੀਵਾ ਆਦਿ ਸ਼ਾਮਲ ਹੋਏ। ਅਤੇ ਗਹਿਰਾ ਅਫਸੋਸ ਪ੍ਰਗਟ ਕੀਤਾ।
ਜਗਮੋਹਨ ਸਿੰਘ ਮਾਨ ਹੋਰਾਂ ਦੀ ਆਤਮਾਂ ਦੀ ਸ਼ਾਂਤੀ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਭੋਗ ਉਪਰੰਤ ਕੀਰਤਨ ਅਤੇ ਅੰਤਮ ਅਰਦਾਸ ਮਿਤੀ 16 ਜੁਲਾਈ ਦਿਨ ਬੁਧਵਾਰ ਨੂੰ ਦੁਪਹਿਰ 12 ਵਜੇ ਤੋਂ ਦੁਪਹਿਰ 01 ਵਜੇ ਤੱਕ ਗੁਰੂਦੁਆਰਾ ਸਾਹਿਬ ਕੋਟਕਪੂਰਾ ਤੋਂ ਫਰੀਦਕੋਟ ਰੋਡ ਪਿੰਡ ਸੰਧਵਾਂ ਵਿਖੇ ਹੋਵੇਗੀ।











