ਖੇਤੀਬਾੜੀ ਲਈ ਸੂਰਜ਼ੀ ਉੂਰਜ਼ਾ ਦੀ ਸੁਚੱਜੀ ਵਰਤੋਂ ਨਾਲ ਕਿਸਾਨ ਕਰ ਰਹੇ ਹਨ ਬਿਜਲੀ ਦੀ ਭਾਰੀ ਬੱਚਤ
ਗੁਰਦਾਸਪੁਰ, 4 ਜੁਲਾਈ (ਬੈਂਸ/ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ) ਰਿਵਾਇਤੀ ਕਿਸਮ ਦੀ ਖੇਤੀ ਹੁਣ ਰਿਵਾਇਤੀ ਨਾ ਰਹਿ ਕੇ ਅਧੁਨਿਕ ਹੋ ਗਈ ਹੈ। ਕਿਸਾਨਾਂ ਵੱਲੋਂ ਖੇਤੀਬਾੜੀ ਲਈ ਬਿਜਲੀ ਦੀ ਬਜ਼ਾਏ ਸੂਰਜੀ ਊਰਜ਼ਾ (ਸੋਲਰ ਪਾਵਰ) ਦੀ ਖੁੱਲ੍ਹ ਕੇ ਵਰਤੋਂ ਕੀਤੀ ਜਾ ਰਹੀ ਹੈ। ਅਜਿਹੀ ਪਹਿਲ ਨਾਲ ਇਲਾਕੇ ਦੇ ਅਗਾਂਹਵਧੂ ਕਿਸਾਨ ਹੋਰਨਾਂ ਲਈ ਰਾਹ ਦਸੇਰਾ ਬਣ ਰਹੇ ਹਨ ਅਤੇ ਵੱਡੀ ਗਿਣਤੀ ਕਿਸਾਨ ਸੂਰਜ਼ੀ ਊਰਜ਼ਾ ਦੀ ਵਰਤੋਂ ਲਈ ਉਤਸ਼ਾਹਿਤ ਹੋ ਰਹੇ ਹਨ।
ਬਿਜਲੀ ਦੀ ਬਜ਼ਾਏ ਸੂਰਜ਼ੀ ਊਰਜਾ ਦੇ ਨਾਲ ਅੱਜ ਕੱਲ੍ਹ ਕਿਸਾਨਾਂ ਵੱਲੋਂ ਆਪਣੀਆਂ ਮੋਟਰਾਂ (ਟਿਊਬਵੈੱਲ) ਚਲਾਈਆਂ ਜਾ ਰਹੀਆਂ ਹਨ ਜੋ ਕਿ ਅਧੁਨਿਕਤਾ ਦੀ ਨਿਸ਼ਾਨੀ ਨੂੰ ਪੇਸ਼ ਕਰਦਾ ਹੈ। ਕਿਸਾਨ ਅਜਿਹਾ ਕਰਕੇ ਲੱਖਾਂ ਯੂਨਿਟ ਬਿਜਲੀ ਦੀ ਬੱਚਤ ਕੀਤੀ ਜਾ ਰਹੀ ਹੈ। ਇਲਾਕੇ ਦਾ ਦੌਰਾਨ ਕਰਨ ਉੱਤੇ ਵੇਖਿਆ ਕਿ ਅਨੇਕਾਂ ਥਾਵਾਂ ਉੱਤੇ ਸੂਰਜ਼ੀ ਊਰਜ਼ਾ ਨਾਲ ਮੋਟਰਾਂ ਚਲਾਈਆਂ ਜਾ ਰਹੀਆਂ ਹਨ ਜਿਸ ਨਾਲ ਝੋਨੇ ਦੀ ਖੇਤੀ ਕੀਤੀ ਹੋ ਰਹੀ ਹੈ। ਬਲਾਕ ਦੀਨਾਨਗਰ ਦੇ ਪਿੰਡ ਜਕੜੀਆਂ ਦੇ ਅਗਾਂਹਵਧੂ ਕਿਸਾਨ ਰਛਪਾਲ ਸਿੰਘ ਅਤੇ ਬਲਜੀਤ ਸਿੰਘ ਨੇ ਦੱਸਿਆ ਕਿ ਕਰੀਬ ਤਿੰਨ ਸਾਲ ਪਹਿਲਾਂ ਉਨ੍ਹਾਂ ਨੇ ਸੂਰਜ਼ੀ ਊਰਜ਼ਾ ਨਾਲ ਚੱਲਣ ਵਾਲੀ ਮੋਟਰ ਲਗਾਈ ਸੀ। ਉਨ੍ਹਾਂ ਨੂੰ ਵੇਖ ਕੇ ਇਲਾਕੇ ਦੇੇ ਹੋਰਨਾਂ ਕਿਸਾਨਾਂ ਨੇ ਵੀ ਆਪਣੇ ਖੇਤਾਂ ਵਿੱਚ ਸੂਰਜ਼ੀ ਊਰਜਾ ਨਾਲ ਚੱਲਣ ਵਾਲੀਆਂ ਮੋਟਰਾਂ ਲਗਵਾ ਲਈਆਂ। ਜਿਸਦੇ ਨਾਲ ਬਿਜਲੀ ਉੱਤੇ ਨਿਰਭਰ ਰਹਿਣ ਦੀ ਬਜ਼ਾਏ ਸੂਰਜ਼ੀ ਊਰਜ਼ਾਂ ਨਾਲ ਮੋਟਰਾਂ ਚਲਾ ਕੇ ਖੇਤੀ ਸ਼ੁਰੂ ਕਰ ਦਿੱਤੀ।

ਉਨ੍ਹਾਂ ਦੱਸਿਆ ਕਿ ਸੂਰਜ਼ੀ ਊਰਜ਼ਾ ਨਾਲ ਬਿਜਲੀ ਅਤੇ ਡੀਜ਼ਲ ਦੀ ਖ਼ਪਤ ਨਾ ਹੋਣ ਕਾਰਨ ਵੱਡਾ ਮੁਨਾਫ਼ਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਣ ਬਿਜਲੀ ਦੇ ਆਉਣ-ਜਾਣ ਨਾਲ ਹੋ ਰਹੀ ਪਰੇਸ਼ਾਨੀਆਂ ਵੀ ਖ਼ਤਮ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਅਧੁਨਿਕ ਤਰੀਕੇ ਨਾਲ ਸੂਰਜ਼ੀ ਉੂਰਜ਼ਾ ਦੀ ਹੋ ਰਹੀ ਵਰਤੋਂ ਤੋਂ ਸਤੁੰਸ਼ਟ ਹਨ। ਉਨ੍ਹਾਂ ਕਿਸਾਨਾਂ ਨੂੰ ਸਲਾਹ ਦਿੱਤੀ ਕਿ ਬਿਜ਼ਲੀ ਉੱਤੇ ਨਿਰਭਰਤਾਂ ਨੂੰ ਛੱਡ ਕੇ ਸੂਰਜ਼ੀ ਊਰਜ਼ਾ (ਸੋਲਰ ਪਾਵਰ) ਸਿਸਟਮ ਨੂੰ ਅਪਨਾਉਣਾ ਚਾਹੀਦਾ ਹੈ।












hi