ਗੁਰਦਾਸਪੁਰ, 4 ਜੁਲਾਈ (ਬੈਂਸ/ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ) ਖੂਨਦਾਨ ਮਹਾਂਦਾਨ ਮਹਾਂ ਕਲਿਆਣ ਕਹਾਵਤ ਨੂੰ ਸੱਚ ਕਰਦਿਆਂ ਪਿੰਡ ਹਰਚੋਵਾਲ ਵਾਸੀ ਸੁਖਵੰਤ ਸਿੰਘ ਨੇ ਆਪਣਾ ਖੂਨ ਦੇ ਕੇ ਜੇਰੇ ਇਲਾਜ਼ ਮਰੀਜ਼ ਨੂੰ ਨਵਾਂ ਜੀਵਨ ਦਿੱਤਾ ਹੈ।
੍ਰਬਲੱਡ ਡੋਨਰ ਸੁਸਾਇਟੀ (ਗੁਰਦਾਸਪੁਰ) ਦੇ ਮੀਤ ਪ੍ਰਧਾਨ ਮਨੂੰ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿਖੇ ਜ਼ੇਰੇ ਇਲਾਜ਼ ਇੱਕ ਮਰੀਜ਼ ਨੂੰ ਏ ਪਾਜ਼ੀਟਿਵ ਖੂਨ ਦੀ ਸਖ਼ਤ ਲੋੜ ਸੀ। ਅਜਿਹੇ ਨਾਜ਼ੂਕ ਹਾਲਾਤ ਵਿੱਚ ਗੁਰਦਾਸਪੁਰ ਤੋਂ ਕਰੀਬ 35 ਕਿਲੋਮੀਟਰ ਦੂਰ ਪੈਂਦੇ ਪਿੰਡ ਹਰਚੋਵਾਲ ਦੇ ਬਲੱਡ ਡੋਨਰ ਸੁਸਾਇਟੀ ਦੇ ਮੈੇਂਬਰ ਸੁਖਵੰਤ ਸਿੰਘ ਦਾ ਖੂਨ ਏ ਪਾਜ਼ੀਟਿਵ ਸੀ ਅਤੇ ਜਦੋਂ ਉਨ੍ਹਾਂ ਦੱਸਿਆ ਤਾਂ ਉਹ ਤੁਰੰਤ ਖੂਨ ਦੇਣ ਲਈ ਤਿਆਰ ਹੋ ਗਏ। ਸੁਖਵੰਤ ਸਿੰਘ ਨੇ ਬਿਨਾਂ ਕਿਸੇ ਦੇਰੀ ਹਸਪਤਾਲ ਪੁੱਜ ਕੇ ਲੋੜਵੰਦ ਮਰੀਜ਼ ਨੂੰ ਆਪਣਾ ਖੂਨ ਦੇ ਕੇ ਮਰੀਜ਼ਾ ਦੀ ਜਾਨ ਬਚਾਈ ਹੈ। ਉਨ੍ਹਾਂ ਨੇ ਕਿਹਾ ਕਿ ਕਿਸੇ ਲੋੜਵੰਦ ਨੂੰ ਆਪਣਾ ਖੂਨ ਦੇ ਕੇ ਉਸਦੀ ਕੀਮਤੀ ਜਾਨ ਨੂੰ ਬਚਾਇਆ ਜਾ ਸਕਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਵਨੀਲ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਵੀ ਹਾਜ਼ਰ ਸਨ।












