Home ਸਿੱਖਿਆ ਬੂਟੇ ਦੇ ਰੂਪ ‘ਚ ਸ਼ੁਰੂ ਹੋਇਆ ਸੀਬੀਏ ਇੰਫੋਟੈੱਕ ਅੱਜ ਬੋਹੜ ਰੂਪੀ ਰੁੱਖ...

ਬੂਟੇ ਦੇ ਰੂਪ ‘ਚ ਸ਼ੁਰੂ ਹੋਇਆ ਸੀਬੀਏ ਇੰਫੋਟੈੱਕ ਅੱਜ ਬੋਹੜ ਰੂਪੀ ਰੁੱਖ ਬਣ ਦੇ ਰਿਹੈ ਹੈ ਸੰਘਣੀ ਛਾਂ…..✍️

139
Share & like

ਗੁਰਦਾਸਪੁਰ ਸ਼ਹਿਰ ਦੇ ਕਾਹਨੂੰਵਾਨ ਚੌਂਕ ਦੇ ਕਲਾਨੌਰ ਸੜਕ ’ਤੇ ਸਥਿਤ ਸੀਬੀਏ ਇੰਫੋਟੈੱਕ ਇਸ ਸਰਹੱਦੀ ਜ਼ਿਲ੍ਹੇ ਲਈ ਵਰਦਾਨ ਸਾਬਤ ਹੋ ਰਿਹਾ


ਗੁਰਦਾਸਪੁਰ ਸ਼ਹਿਰ ਦੇ ਕਾਹਨੂੰਵਾਨ ਚੌਂਕ ਦੇ ਕਲਾਨੌਰ ਸੜਕ ’ਤੇ ਸਥਿਤ ਸੀਬੀਏ ਇੰਫੋਟੈੱਕ ਇਸ ਸਰਹੱਦੀ ਜ਼ਿਲ੍ਹੇ ਲਈ ਵਰਦਾਨ ਸਾਬਤ ਹੋ ਰਿਹਾ ਹੈ। ਕੰਪਿਊਟਰ ਅਤੇ ਆਈ.ਟੀ ਦੇ ਖੇਤਰ ’ਚ ਭਵਿੱਖ ਬਣਾਉਣ ਦੇ ਸੁਪਨੇ ਵੇਖਣ ਵਾਲਿਆਂ ਨੂੰ ਸਫ਼ਲਤਾ ਦੇ ਖੰਭ ਦੇ ਰਿਹਾ ਹੈ। ਅੱਜ ਵੱਡੀ ਗਿਣਤੀ ਵਿਦਿਆਰਥੀ ਸੀਬੀਏ ਇੰਫੋਟੈੱਕ ਤੋਂ ਸਿੱਖਿਆ ਹਾਸਲ ਕਰਕੇ ਕੰਪਿਊਟਰਰ ਅਤੇ ਆਈਟੀ ਦੇ ਖੇਤਰ ਵਿੱਚ ਮੱਲ੍ਹਾਂ ਮਾਰ ਕੇ ਆਪਣਾ ਭਵਿੱਖ ਰੁਸ਼ਨਾ ਰਹੇ ਹਨ।


ਸੀਬੀਏ ਇੰਫੋਟੈੱਕ ਦੀ ਸਾਲ 2015 ਵਿੱਚ ਸਥਾਪਨਾ ਇੱਕ ਕਮਰੇ ਤੋਂ ਸ਼ੁਰੂ ਹੋ ਕੇ ਅੱਜ ਵਿਸ਼ਾਲ ਰੂਪ ਲੈਸ ਚੁੱਕਾ ਹੈ। ਜਿਹੜੀ ਸੰਸਥਾ ਕਦੇ ਇੱਕ ਛੋਟੇ ਜਿਹੇ ਬੂਟੇ ਦੇ ਰੂਪ ਵਿੱਚ ਸ਼ੁਰੂ ਹੋਈ ਸੀ ਅੱਜ ਬੋਹੜ ਬਣ ਕੇ ਲੋਕਾਂ ‘ਚ ਸੰਘਣੀ ਛਾਂ ਵੰਡ ਰਹੀ ਹੈ। ਕੰਪਿਊਟਰ ਅਤੇ ਆਈਟੀ ਦੇ ਖੇਤਰ ਵਿੱਚ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਦੇ ਨਾਲ-ਨਾਲ ਸਮਾਜ ਸੇਵੀ ਕੰਮਾਂ ਵਿੱਚ ਵੀ ਸ਼ਲਾਘਾਯੋਗ ਕੰਮ ਕਰ ਰਹੀ ਹੈ।
ਇਸ ਸੰਸਥਾ (ਸੀਬੀਏ ਇੰਫੋਟੈੱਕ) ਦੇ ਚੇਅਰਪਰਸਨ ਇੰਜਨੀਅਰ  ਸਿਮਰਨ ਅਤੇ ਪ੍ਰਬੰਧਕ ਨਿਰਦੇਸ਼ਕ ਇੰਜਨੀਅਰ ਸੰਦੀਪ ਕੁਮਾਰ ਦੀ ਸੁੱਚਜ਼ੀ ਅਗਵਾਈ ਅਤੇ ਅਗਾਂਹਵਧੂ ਸੋਚ ਕਾਰਨ ਸੀਬੀਏ ਇੰਫੋਟੈੱਕ ਦਾ ਲਗਾਤਾਰ ਪਸਾਰਾ ਹੋ ਰਿਹਾ ਹੈ। ਸੀਬੀਏ ਇੰਫੋਟੈੱਕ ਵੱਲੋਂ ਨਿਭਾਈਆਂ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਲਈ ਹੁਣ ਤੱਕ ਅਨੇਕਾਂ ਮਾਣ-ਸਨਮਾਨ ਮਿਲਣਾ ਖੁਦ ਇੱਕ ਬਹੁਤ ਵੱਡੀ ਪਾ੍ਪਤੀ ਹੈ ਸੋ ਇਸਦੇ ਕੀਤੇ ਕੰਮਾਂ ਦੀ ਗਵਾਹੀ ਭਰਦੇ ਹਨ।
ਸਾਲ 2024 ਵਿੱਚ ਦਿੱਲੀ ਵਿਖੇ ਅਯੋਜਿਤ ਇੱਕ ਸਮਾਰੋਹ ਦੌਰਾਨ ਸੀਬੀਏ ਇੰਫੋਟੈੱਕ ਨੂੰ ਭਾਰਤ ਦੇ ਕੇਂਦਰੀ ਮੰਤਰੀ ਸ੍ਰੀ ਰਾਮ ਦਾਸ ਅਠਾਵਲੇ ਹੱਥੋਂ ‘ਨੈਸ਼ਨਲ ਆਈਕੋਨ ਐਵਾਰਡ’ ਪ੍ਰਾਪਤ ਹੋਇਆ ਸੀ। 76ਵੇਂ ਗਣਤੰਤਰ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਰੋਹ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਸਨਮਾਨਿਤ ਕੀਤਾ ਗਿਆ ਸੀ। ਅਜਿਹੇ ਅਨੇਕਾਂ ਹੀ ਸਨਮਾਨ ਇਸਦੀ ਝੋਲੀ ਪੈ ਚੁੱਕੇ ਹਨ।
ਸੀਬੀਏ ਇੰਫੋਟੈੱਕ ਦੇ ਪ੍ਰਬੰਧਕ ਨਿਰਦੇਸ਼ਕ ਇੰਜਨੀਅਰ ਸੰਦੀਪ ਕੁਮਾਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਰਹੱਦੀ ਲੋਕਾਂ ਦੀ ਸੇਵਾ ਕਰਨ ਸੁਫ਼ਨਾ ਸੀ ਸੋ ਸੀਬੀਏ ਇੰਫੋਟੈੱਕ ਦੀ ਸਥਾਪਨਾ ਨਾਲ ਪੂਰਾ ਹੁੰਦਾ ਜਾਪ ਰਿਹਾ ਹੈ। ਉਨ੍ਹਾਂ ਕਿਹਾ ਕਿ ਕੰਪਿਊਟਰ ਅਤੇ ਆਈ.ਟੀ ਦੇ ਖੇਤਰ ਵਿੱਚ ਉੱਚ ਯੋਗਤਾ ਤੇ ਤਜ਼ਰਬਾ ਹਾਸਲ ਕਰਨ ਤੋਂ ਬਾਅਦ ਕਿਸੇ ਵੱਡੇ ਸ਼ਹਿਰ ਦੀ ਚੋਣ ਕਰ ਸਕਦੇ ਸਨ। ਪਰ ਉਨ੍ਹਾਂ ਦੇ ਸੁਫਨਿਆਂ ਵਿੱਚ ਗੁਰਦਾਸਪੁਰ ਸਰਹੱਦੀ ਜ਼ਿਲ੍ਹੇ ਦੇ ਲੋਕਾਂ ਦੀ ਸੇਵਾ ਕਰਨਾ ਸੀ।

ਉਨ੍ਹਾਂ ਕਿਹਾ ਕਿ ਸੇਵਾ ਦੇ ਇਸ ਕਾਰਜ਼ ਨੂੰ ਅੱਗੇ ਵਧਾਉਣ ਵਿੱਚ ਉਨ੍ਹਾਂ ਦੀ ਜੀਵਨ ਸਾਥਣ ਇੰਜਨੀਅਰ ਸਿਮਰਨ ਦਾ ਬਹੁਤ ਸਹਿਯੋਗ ਹੈ। ਉਨ੍ਹਾਂ ਵੀ ਆਈ.ਟੀ ਦੇ ਖੇਤਰ ‘ਚ ਉੱਚ ਵਿੱਦਿਆ ਹਾਸਲ ਕੀਤੀ ਹੈ ਅਤੇ ਸੰਸਥਾ ਦੇ ਬਤੌਰ ਚੇਅਰਪਰਸਨ ਵੱਜੋਂ ਸੇਵਾਵਾਂ ਨਿਭਾ ਰਹੇ ਹਨ।ਉਨ੍ਹਾਂ ‘ਰੋਜ਼ਾਨਾ ਖ਼ਬਰ’ ਨਾਲ ਗੱਲਬਾਤ ਕਰਦੇ ਕਿਹਾ ਕਿ ਅੱਜ ਹਰੇਕ ਨੌਜਵਾਨ ਵਿਦੇਸ਼ ਜਾ ਕੇ ਆਪਣਾ ਭਵਿੱਖ ਸੰਵਾਰਨ ਦਾ ਸੁਪਨਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਕੰਪਿਊਟਰ ਅਤੇ ਆਈ.ਟੀ ਦਾ ਘੇਰਾ ਬਹੁਤ ਵੱਡਾ ਹੈ। ਉਨ੍ਹਾਂ ਨੌਜਵਾਨ ਪੀੜ੍ਹੀ ਨੂੰ ਸੁਨੇਹਾ ਕੀਤਾ ਕਿ ਅਬੱਲ ਤਾਂ ਆਪਣੇ ਦੇਸ਼ ‘ਚ  ਰਹਿ ਕੇ ਸਮਾਜ ਲਈ ਕੁਝ ਕਰਨਾ ਚਾਹੀਦਾ ਹੈ, ਲੇਕਿਨ ਦੇ ਫਿਰ ਵੀ ਵਿਦੇਸ਼ ਜਾ ਕੇ ਆਪਣਾ ਭਵਿੱਖ ਬਣਾਉਣ ਬਾਰੇ ਸੋਚਦੇ ਹਨ ਤਾਂ ਕੰਪਿਊਟਰ ਜਾਂ ਆਈਟੀ ਦੇ ਖੇਤਰ ਵਿੱਚ ਗਿਆਨ ਹਾਸਲ ਕਰਕੇ ਜਾਣ ਨਾਲ ਅੱਗਲਾ ਸਫ਼ਰ ਸੌਖਾ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਵਿਦੇਸ਼ ਜਾਣ ਦੀ ਇੱਛਾ ਰੱਖਣ ਵਾਲਿਆਂ ਲਈ ਵੀ ਸੀਬੀਏ ਇੰਫੋਟੈੱਕ ਵੱਲੋਂ ਖ਼ਾਸ ਕੋਰਸ ਤਿਆਰ ਕੀਤੇ ਗਏ ਹਨ ਜੋ ਵਿਦੇਸ਼ ’ਚ ਬਿਨਾਂ ਕਿਸੇ ਮੁਸ਼ਕਿਲ ਨੌਕਰੀ ਹਾਸਲ ਕਰਨ ਵਿੱਚ ਸਹਾਇਕ ਹਨ।


ਉਨ੍ਹਾਂ ਦੱਸਿਆ ਕਿ ਬੇਟੀ ਬਚਾਓ ਬੇਟੀ ਪੜ੍ਹਾਓ ਮੁਹਿੰਮ ਦਾ ਹਿੱਸਾ ਬਣਦਿਆਂ ਲੜਕੀਆਂ ਨੂੰ ਹਰੇਕ ਕੋਰਸ ਦੀ ਫੀਸ ਵਿੱਚ 30 ਫੀਸਦੀ ਰਿਆਇਤ ਹੈ। ਜੇਕਰ ਕਿਸੇ ਬੱਚੇ ਦਾ ਮਾਂ ਜਾਂ ਬਾਪ ਨਹੀਂ ਅਤੇ ਪੜ੍ਹਨ ਚਾਹੁੰਦਾ ਹੈ ਉਸਨੂੰ ਵੀ ਵਿਸ਼ੇਸ਼ ਰਿਆਇਤ ਹੈ। ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਮੇਂ-ਸਮੇਂ ‘ਤੇ ਸੈਮੀਨਾਰ ਦਾ ਕੇ ਜਾਗਰੂਕ ਕੀਤਾ ਜਾਂਦਾ ਹੈ।
ਜੇ.ਐੱਸ.ਬੈਂਸ…..✍️
(ਰੋਜ਼ਾਨਾ ਖ਼ਬਰ)
ਲਿੰਕ:www.rozanakhabar.in


Share & like

1 COMMENT

Leave a Reply