Share & like

ਸਹਾਇਕ ਕਮਿਸ਼ਨਰ (ਜ) ਆਦਿਤਿਆ ਗੁਪਤਾ ਵੱਲੋਂ ਵਿਭਾਗੀ ਅਧਿਕਾਰੀਆਂ ਨਾਲ ਮੀਟਿੰਗ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 5 ਫਰਵਰੀ
ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ‘ਸਾਡੇ ਬਜ਼ੁਰਗ, ਸਾਡਾ ਮਾਣ’ ਮੁਹਿੰਮ ਤਹਿਤ ਗੁਰਦਾਸਪੁਰ ਜ਼ਿਲ੍ਹੇ ਵਿੱਚ ਸੀਨੀਅਰ ਸਿਟੀਜ਼ਨ ਦੀ ਭਲਾਈ ਲਈ ਵਿਸ਼ੇਸ਼ ਕੈਂਪ ਲਗਾਏ ਜਾਣਗੇ।
ਇਸ ਸਬੰਧੀ ਸ੍ਰੀ ਆਦਿਤਿਆ ਗੁਪਤਾ, ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ ਵੱਲੋਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਸ੍ਰੀ ਆਦਿਤਿਆ ਉੱਪਲ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਇਹ ਕੈਂਪ ਜ਼ਿਲ੍ਹੇ ਦੇ ਵੱਖ-ਵੱਖ ਸਥਾਨਾਂ ’ਤੇ ਲਗਾਏ ਜਾਣਗੇ।
ਸਹਾਇਕ ਕਮਿਸ਼ਨਰ (ਜ) ਆਦਿਤਿਆ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਨ੍ਹਾਂ ਕੈਂਪਾਂ ਵਿੱਚ ਸਿਹਤ ਵਿਭਾਗ ਦੇ ਮਾਹਿਰ ਡਾਕਟਰਾਂ ਵੱਲੋਂ ਬਜ਼ੁਰਗਾਂ ਦਾ ਮੈਡੀਕਲ ਚੈੱਕਅਪ, ਅੱਖਾਂ ਅਤੇ ਨੱਕ ਦਾ ਚੈਕਅੱਪ, ਫਿਜਿਓਥੈਰੇਪੀ, ਕੈਂਸਰ ਸਕਰੀਨਿੰਗ, ਸਾਈਕਾਇਟ੍ਰਿਕ ਜਾਂ ਕਲੀਨੀਕਲ ਸਾਈਕੋਲਾਜੀਕਲ ਅਸੈਸਮੈਂਟ ਅਤੇ ਕੈਟਰੈਕਟ ਸਰਜਰੀ ਲਈ ਅਸੈਸਮੈਂਟ (ਜੋ ਆਯੁਸ਼ਮਾਨ ਭਾਰਤ ਕਾਰਡ ਅਧੀਨ ਕਵਰ ਨਾ ਹੋਣ) ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਕੈਂਪਾਂ ਵਿੱਚ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬਜ਼ੁਰਗਾਂ ਲਈ ਮੁਫਤ ਕਾਨੂੰਨੀ ਸੇਵਾਵਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਲੀਡ ਬੈਂਕ ਮੈਨੇਜਰ ਵੱਲੋਂ ਡਿਜ਼ੀਟਲ ਅਤੇ ਫਾਈਨੈਂਸ਼ੀਅਲ ਲਿਟਰੇਸੀ ਪ੍ਰੋਗਰਾਮ ਤਹਿਤ ਸਰਕਾਰੀ ਸਕੀਮਾਂ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਵੇਗੀ। ਇਸ ਤੋਂ ਇਲਾਵਾ ਸੈਲਫ ਹੈਲਪ ਗਰੁੱਪਾਂ ਰਾਹੀਂ ਟਰੈਡੀਸ਼ਨਲ ਕਰਾਫਟ ਵਰਕਸ਼ਾਪ ਲਗਾਈਆਂ ਜਾਣਗੀਆਂ ਅਤੇ ਜ਼ਿਲ੍ਹਾ ਆਯੁਰਵੈਦਿਕ ਤੇ ਯੂਨਾਨੀ ਅਫਸਰ ਵੱਲੋਂ ਸੀਨੀਅਰ ਸਿਟੀਜ਼ਨ ਹੋਮਾਂ/ਸਬੰਧਤ ਸੀ.ਡੀ.ਪੀ.ਓ ਨਾਲ ਤਾਲਮੇਲ ਕਰਕੇ ਬਲਾਕ ਪੱਧਰ ’ਤੇ ਨਿਯਮਤ ਯੋਗਾ ਸੈਸ਼ਨ ਵੀ ਕਰਵਾਏ ਜਾਣਗੇ।
ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ
11 ਫਰਵਰੀ ਨੂੰ ਬਿਰਧ ਘਰ ਬੱਬਰੀ, ਗੁਰਦਾਸਪੁਰ
16 ਫਰਵਰੀ ਲੇਹਲ, ਧਾਰੀਵਾਲ
17 ਫਰਵਰੀ ਕੁਸ਼ਟ ਆਸ਼ਰਮ ਦੀਨਾਨਗਰ (ਹੋਲਿਸਟਿਕ ਕੈਂਪ) 20 ਫਰਵਰੀ ਐੱਸ.ਡੀ.ਐੱਮ ਦਫ਼ਤਰ ਬਟਾਲਾ ਅਤੇ 24 ਫਰਵਰੀ ਪਿੰਡ ਭਾਮ ਵਿਖੇ ਕੈਂਪ ਲਗਾਏ ਜਾਣਗੇ।

ਸਹਾਇਕ ਕਮਿਸ਼ਨਰ (ਜ) ਨੇ ਜ਼ਿਲ੍ਹਾ ਗੁਰਦਾਸਪੁਰ ਦੇ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬਜ਼ੁਰਗਾਂ ਨੂੰ ਇਨ੍ਹਾਂ ਕੈਂਪਾਂ ਵਿੱਚ ਲਿਆ ਕੇ ਸਰਕਾਰ ਵੱਲੋਂ ਬਜ਼ੁਰਗਾਂ ਦੀ ਭਲਾਈ ਲਈ ਚਲਾਈਆਂ ਜਾ ਰਹੀਆਂ ਯੋਜਨਾਵਾਂ ਦਾ ਪੂਰਾ ਲਾਭ ਉਠਾਉਣ।


Share & like

Leave a Reply