Share & like

‘ਪੋਸ਼ਣ ਵੀ ਪੜ੍ਹਾਈ ਵੀ’ ਯੋਜਨਾ ਤਹਿਤ ਅਰਲੀ ਚਾਈਲਡਹੁੱਡ ਕੇਅਰ ਤੇ ਐਜੂਕੇਸ਼ਨ ‘ਤੇ ਜ਼ੋਰ

ਜਤਿੰਦਰ ਬੈਂਸ / ਰੋਜ਼ਾਨਾ ਖ਼ਬਰ
ਗੁਰਦਾਸਪੁਰ, 21 ਜਨਵਰੀ
ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸ੍ਰੀਮਤੀ ਜਸਮੀਤ ਕੌਰ, ਜ਼ਿਲ੍ਹਾ ਪ੍ਰੋਗਰਾਮ ਅਫਸਰ ਗੁਰਦਾਸਪੁਰ ਦੀ ਅਗਵਾਈ ਹੇਠ ਨਾਰੀ ਸ਼ਕਤੀ ਕੇਂਦਰ ਗੁਰਦਾਸਪੁਰ ਵਿੱਚ ਆਂਗਣਵਾੜੀ ਵਰਕਰਾਂ ਲਈ ‘ਪੋਸ਼ਣ ਵੀ ਪੜ੍ਹਾਈ ਵੀ’ ਯੋਜਨਾ ਅਧੀਨ ਟ੍ਰੇਨਿੰਗ ਦੀ ਸ਼ੁਰੂਆਤ ਕੀਤੀ ਗਈ।

ਇਸ ਮੌਕੇ ਸ੍ਰੀਮਤੀ ਜਸਮੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟ੍ਰੇਨਿੰਗ ਦਾ ਮੁੱਖ ਉਦੇਸ਼ ਆਂਗਣਵਾੜੀ ਕੇਂਦਰਾਂ ਵਿੱਚ 0 ਤੋਂ 6 ਸਾਲ ਦੀ ਉਮਰ ਦੇ ਬੱਚਿਆਂ ਨੂੰ ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ (ECCE) ਮੁਹੱਈਆ ਕਰਵਾਉਣ ਲਈ ਆਂਗਣਵਾੜੀ ਵਰਕਰਾਂ ਨੂੰ ਪ੍ਰੇਰਿਤ ਅਤੇ ਸਸ਼ਕਤ ਕਰਨਾ ਹੈ, ਤਾਂ ਜੋ ਬੱਚਿਆਂ ਦਾ ਸਰਵਪੱਖੀ ਵਿਕਾਸ ਯਕੀਨੀ ਬਣਾਇਆ ਜਾ ਸਕੇ ਅਤੇ ਸਧਾਰਣ ਕੇਂਦਰਾਂ ਨੂੰ ਲਰਨਿੰਗ ਸੈਂਟਰਾਂ ਵਜੋਂ ਵਿਕਸਿਤ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਪੋਸ਼ਣ 2.0 ਤਹਿਤ ਵਰਕਰਾਂ ਦੇ ਹੁਨਰਾਂ ਦਾ ਨਿਖਾਰ ਕਰਦੇ ਹੋਏ ਬੱਚਿਆਂ ਦੀ ਚੰਗੀ ਸਿਹਤ, ਪੋਸ਼ਣ, ਸੁਰੱਖਿਆ, ਗੁਣਵੱਤਾ ਭਰੀ ਸਿੱਖਿਆ, ਸਰਵਪੱਖੀ ਵਿਕਾਸ ਅਤੇ ਦਿਵਿਆੰਗ ਬੱਚਿਆਂ ਨੂੰ ਮੁੱਖ ਧਾਰਾ ਵਿੱਚ ਸ਼ਾਮਿਲ ਕਰਨ ਸਬੰਧੀ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾਵੇਗੀ।
ਜ਼ਿਲ੍ਹਾ ਗੁਰਦਾਸਪੁਰ ਦੇ ਵੱਖ-ਵੱਖ ਬਲਾਕਾਂ ਵਿੱਚ ਕੁੱਲ 4 ਬੈਚਾਂ ਅਧੀਨ ਇਹ ਟ੍ਰੇਨਿੰਗ ਕਰਵਾਈ ਜਾਵੇਗੀ। ਪਹਿਲਾ ਬੈਚ 23 ਜਨਵਰੀ 2026 ਤੱਕ ਪੂਰਾ ਕੀਤਾ ਜਾਵੇਗਾ, ਜਿਸ ਵਿੱਚ ਬਲਾਕ ਦੋਰਾਂਗਲਾ ਦੇ 85 ਆਂਗਣਵਾੜੀ ਵਰਕਰਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ।

ਇਸ ਮੌਕੇ ਸ੍ਰੀਮਤੀ ਕਮਲਪ੍ਰੀਤ ਕੌਰ (ਡਿਸਟ੍ਰਿਕ ਕੋਆਰਡੀਨੇਟਰ), ਨਵਪ੍ਰੀਤ ਕੌਰ, ਰਾਜਵਿੰਦਰ ਕੌਰ ਅਤੇ ਵਰਿੰਦਰ ਕੌਰ (ਸੁਪਰਵਾਈਜ਼ਰ), ਬਲਜਿੰਦਰ ਸਿੰਘ (ਮੀਡੀਆ ਡਾਕੂਮੈਂਟ ਅਸਿਸਟੈਂਟ), ਗਗਨਦੀਪ ਅਤੇ ਆਕੁਸ਼ ਸ਼ਰਮਾ (ਬਲਾਕ ਕੋਆਰਡੀਨੇਟਰ), ਹਰਪ੍ਰੀਤ ਕੌਰ ਅੱਤਰੀ ਅਤੇ ਪ੍ਰਥਮ ਐਜੂਕੇਸ਼ਨ ਫਾਊਂਡੇਸ਼ਨ ਦੀ ਟੀਮ ਤੋਂ ਅੰਜਲੀ ਸ਼ਰਮਾ ਅਤੇ ਕਾਮਨੀ ਠਾਕੁਰ ਨੇ ਭਾਗ ਲਿਆ।


Share & like

Leave a Reply