Share & like

ਰੋਜ਼ਾਨਾ ਖ਼ਬਰ
ਗੁਰਦਾਸਪੁਰ, 28 ਦਸੰਬਰ
ਬਲੱਡ ਡੋਨਰਜ਼ ਸੁਸਾਇਟੀ ਗੁਰਦਾਸਪੁਰ ਅਤੇ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਕਲਾਨੌਰ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ।ਕੈਂਪ ਬਲੱਡ ਡੋਨਰਜ ਸੋਸਾਇਟੀ ਦੇ ਪ੍ਰਧਾਨ ਆਦਰਸ਼ ਕੁਮਾਰ ਦੀ ਅਗਵਾਈ ਹੇਠ ਲਗਾਇਆ ਗਿਆ।

ਇਸ ਮੌਕੇ ਸੁਸਾਇਟੀ ਦੇ ਸੰਸਥਾਪਕ ਰਜੇਸ਼ ਬੱਬੀ ਨੇ ਮੁਹਿੰਮ ਦੇ ਮੰਤਵ ਅਤੇ ਸਮਾਜਿਕ ਜ਼ਿੰਮੇਵਾਰੀ ਬਾਰੇ ਜਾਣਕਾਰੀ ਸਾਂਝੀ ਕੀਤੀ। ਮੀਡੀਆ ਨਾਲ ਗੱਲਬਾਤ ਦੌਰਾਨ ਪ੍ਰਧਾਨ ਆਦਰਸ਼ ਕੁਮਾਰ ਨੇ ਦੱਸਿਆ ਕਿ ਇਹ ਸੁਸਾਇਟੀ ਵੱਲੋਂ ਲਗਾਇਆ ਗਿਆ 161ਵਾਂ ਖੂਨਦਾਨ ਕੈਂਪ ਹੈ, ਜਿਸ ਵਿੱਚ 139 ਖੂਨਦਾਨੀਆਂ ਨੇ ਖੂਨ ਦਾਨ ਕਰਕੇ ਜੀਵਨ ਬਚਾਉਣ ਵਾਲੇ ਇਸ ਕਾਰਜ ’ਚ ਵੱਡਾ ਯੋਗਦਾਨ ਪਾਇਆ ਹੈ। ਉਨ੍ਹਾਂ ਨੇ ਕਿਹਾ ਕਿ ਸੁਸਾਇਟੀ ਦੇ ਮੈਂਬਰਾਂ ਵੱਲੋਂ ਇਕ ਪਰਿਵਾਰ ਵਾਂਗ ਇਕਜੁੱਟ ਹੋ ਕੇ ਸੇਵਾ ਨਿਭਾਈ ਗਈ ਹੈ।

ਜਨਰਲ ਸਕੱਤਰ ਪ੍ਰਵੀਨ ਅੱਤਰੀ ਅਤੇ ਮੁੱਖ ਸਲਾਹਕਾਰ ਅਵਤਾਰ ਸਿੰਘ ਘੁੰਮਨ ਨੇ ਦੱਸਿਆ ਕਿ ਇਹ ਇਸ ਸਾਲ ਦਾ ਆਖ਼ਰੀ ਕੈਂਪ ਸੀ ਅਤੇ ਸਾਲ 2025 ਦੌਰਾਨ ਸੁਸਾਇਟੀ ਵੱਲੋਂ ਲਗਭਗ 2000 ਬਲੱਡ ਯੂਨਿਟ ਵੱਖ-ਵੱਖ ਹਸਪਤਾਲਾਂ ਨੂੰ ਪ੍ਰਦਾਨ ਕੀਤੇ ਗਏ ਹਨ। ਉਨ੍ਹਾਂ ਨੇ ਭਰੋਸਾ ਦਿਵਾਇਆ ਕਿ ਸੁਸਾਇਟੀ ਅਗਲੇ ਸਾਲਾਂ ਵਿੱਚ ਵੀ ਸੇਵਾ ਦਾ ਇਹ ਸਫ਼ਰ ਜਾਰੀ ਰੱਖੇਗੀ।

ਵਾਈਸ ਪ੍ਰਧਾਨ ਮੰਨੂ ਸ਼ਰਮਾ ਅਤੇ ਸਿਟੀ ਪ੍ਰਧਾਨ ਅਭੇ ਮਹਾਜਨ ਨੇ ਦੱਸਿਆ ਕਿ ਸ਼ਹੀਦੀ ਦਿਹਾੜੇ ਦੇ ਸਨਮਾਨ ’ਚ ਖੂਨਦਾਨ ਕੈਂਪ ਦੇ ਨਾਲ ਨਾਲ ਦੁੱਧ ਦਾ ਅਤੁੱਟ ਲੰਗਰ ਵੀ ਵਰਤਾਇਆ ਗਿਆ। ਜਿਲ੍ਹਾ ਯੂਥ ਪ੍ਰਧਾਨ ਕੇਪੀ ਬਾਜਵਾ, ਹਰਪ੍ਰੀਤ ਸਿੰਘ ਮਾਨ, ਪ੍ਰੇਮ ਠਾਕੁਰ ਅਤੇ ਭੂਪਿੰਦਰ ਸਿੰਘ ਮੋਨੂ ਸਮੇਤ ਹੋਰਾਂ ਖੂਨਦਾਨੀਆਂ ਅਤੇ ਗੁਰਦਾਸਪੁਰ ਵਾਸੀਆਂ ਦਾ ਧੰਨਵਾਦ ਕੀਤਾ।

ਰਿਸ਼ਵ ਸ਼ਰਮਾ, ਕੰਨੂ ਸੰਧੂ, ਨਿਸਚਿੰਤ ਕੁਮਾਰ, ਗੁਰਦੀਪ ਸਿੰਘ, ਹਰਦੀਪ ਸਿੰਘ, ਰੋਹਿਤ ਵਰਮਾ, ਸ਼ੈਂਪੀ ਸ਼ਰਮਾ ਅਤੇ ਐਡਵੋਕੇਟ ਮੁਨੀਸ਼ ਕੁਮਾਰ ਨੇ ਕੈਂਪ ਦੀ ਸਫ਼ਲਤਾ ਵਿਚ ਅਹਿਮ ਭੂਮਿਕਾ ਨਿਭਾਈ। ਸੁਸਾਇਟੀ ਨੁਮਾਇੰਦਿਆਂ ਦੱਸਿਆ ਕਿ ਸੁਸਾਇਟੀ ਵੱਲੋਂ ਅਗਲਾ ਖੂਨਦਾਨ ਕੈਂਪ ਜਨਵਰੀ 2026 ਵਿੱਚ ਕੋਰਟ ਕੰਪਲੈਕਸ ਵਿਖੇ ਲਗਾਇਆ ਜਾਵੇਗਾ।


Share & like

Leave a Reply