Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 25 ਦਸੰਬਰ
ਸ਼ਹਿਰ ਦੀ ਜੇਲ੍ਹ ਰੋਡ ‘ਤੇ ਸਥਿਤ ਇੱਕ ਇਮੀਗ੍ਰੇਸ਼ਨ ਦਫ਼ਤਰ ਵਿੱਚ ਗੋਲੀ ਚਲਣ ਦੀ ਸੂਚਨਾ ਨਾਲ ਵੀਰਵਾਰ ਨੂੰ ਹੜਕੰਪ ਮਚ ਗਿਆ।
ਸੂਚਨਾ ਮਿਲਦੇ ਪੁਲਿਸ ਦੇ ਸੀਨੀਅਰ ਅਧਿਕਾਰੀ ਐਸ.ਪੀ. (ਡੀ) ਦਵਿੰਦਰ ਕੁਮਾਰ, ਡੀ.ਐਸ.ਪੀ. ਮੋਹਨ ਸਿੰਘ, ਥਾਣਾ ਸਿਟੀ ਦੇ ਐਸ.ਐਚ.ਓ. ਦਵਿੰਦਰ ਪ੍ਰਕਾਸ਼ ਅਤੇ ਸੀਆਈਏ ਇੰਚਾਰਜ ਗੁਰਮੀਤ ਸਿੰਘ ਵੱਡੀ ਫੋਰਸ ਸਮੇਤ ਮੌਕੇ ‘ਤੇ ਪਹੁੰਚੇ।
ਸੀਸੀਟੀਵੀ ਕੈਮਰਿਆਂ ਦੀ ਜਾਂਚ ਦੌਰਾਨ ਫੁਟੇਜ ਵਿੱਚ ਦੋ ਨੌਜਵਾਨ ਮੋਟਰਸਾਈਕਲ ‘ਤੇ ਪਹੁੰਚਦੇ ਨਜ਼ਰ ਆਏ।
ਇੱਕ ਨੌਜਵਾਨ ਦਫ਼ਤਰ ਵਿੱਚ ਜਾ ਕੇ ਮਾਲਕ ਬਾਰੇ ਪੁੱਛਗਿੱਛ ਕਰਦਾ ਦਿਸ ਰਿਹਾ ਹੈ
ਦੂਜਾ ਨੌਜਵਾਨ ਮੋਟਰਸਾਈਕਲ ‘ਤੇ ਬਾਹਰ ਖੜ੍ਹਾ ਰਿਹਾ
ਸ਼ੱਕ ਜਤਾਇਆ ਜਾ ਰਿਹਾ ਹੈ ਕਿ ਪੁੱਛਗਿੱਛ ਤੋਂ ਬਾਅਦ ਅੰਦਰ ਜਾ ਕੇ ਹਥਿਆਰ ਵਰਤੇ ਜਾਣ ਦੀ ਕੋਸ਼ਿਸ਼ ਕੀਤੀ ਗਈ ਅਤੇ ਦੋਵੇਂ ਫਰਾਰ ਹੋ ਗਏ।
ਰਾਹਤ ਦੀ ਗੱਲ ਇਹ ਹੈ ਕਿ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਦਫਤਰ ਦੀ ਇੱਕ ਘੜੀ ਦਾ ਸ਼ੀਸ਼ਾ ਟੁੱਟਣ ਤੋਂ ਇਲਾਵਾ ਹੋਰ ਕੋਈ ਸਿੱਧਾ ਨੁਕਸਾਨ ਵੇਖਣ ਨੂੰ ਨਹੀਂ ਮਿਲਿਆ। ਮੌਕੇ ਤੋਂ ਮਿਲੇ ਦੋ ਖਾਲੀ ਖੋਲ ਪੁਰਾਣੇ ਹੋਣ ਦੀ ਸੰਭਾਵਨਾ ਜਤਾ ਕੇ ਫੋਰੈਂਜ਼ਿਕ ਜਾਂਚ ਲਈ ਭੇਜੇ ਗਏ ਹਨ।
ਮਿਲੀ ਜਾਣਕਾਰੀ ਅਨੁਸਾਰ ਦਫ਼ਤਰ ਦਾ ਮਾਲਕ ਇਸ ਵੇਲੇ ਆਸਟ੍ਰੇਲੀਆ ਵਿੱਚ ਹੈ ਅਤੇ ਉਸ ਨੂੰ ਪਹਿਲਾਂ ਵੀ ਧਮਕੀ ਭਰੀਆਂ ਕਾਲਾਂ ਆਉਣ ਦੀਆਂ ਖ਼ਬਰਾਂ ਹਨ। ਪੁਲਿਸ ਰੰਗਦਾਰੀ (ਫਿਰੌਤੀ) ਦੇ ਕੋਣ ਨੂੰ ਗੰਭੀਰਤਾ ਨਾਲ ਜਾਂਚ ਰਹੀ ਹੈ।
ਐਸ.ਪੀ. ਦਵਿੰਦਰ ਕੁਮਾਰ ਨੇ ਕਿਹਾ ਹੈ ਕਿ “ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਸ਼ੱਕੀ ਨੌਜਵਾਨਾਂ ਦੀ ਪਛਾਣ ਕੀਤੀ ਜਾ ਰਹੀ ਹੈ। ਹਰ ਕੋਣ ਤੋਂ ਜਾਂਚ ਜਾਰੀ ਹੈ ਅਤੇ ਮੁਲਜ਼ਮਾਂ ਨੂੰ ਜਲਦ ਕਾਬੂ ਕੀਤਾ ਜਾਵੇਗਾ।”


Share & like

Leave a Reply