Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 22 ਦਸੰਬਰ
ਨੈਸ਼ਨਲ ਗਣਿਤ ਦਿਵਸ ਦੇ ਮੌਕੇ 23 ਦਸੰਬਰ 2025 ਨੂੰ ਚੰਗੀ ਅਕਾਦਮਿਕ ਕਾਰਗੁਜ਼ਾਰੀ ਵਿਖਾਉਣ ਵਾਲੇ ਸਕੂਲਾਂ ਅਤੇ ਰਿਸੋਰਸ ਪਰਸਨਜ਼ ਨੂੰ ਸਨਮਾਨਿਤ ਕਰਨ ਲਈ ਉਲੀਕਿਆ ਗਿਆ ਸਨਮਾਨ ਸਮਾਰੋਹ ਮੁਲਤਵੀ ਕਰ ਦਿੱਤਾ ਗਿਆ ਹੈ। ਹੁਣ ਇਹ ਸਨਮਾਨ ਸਮਾਰੋਹ ਜਨਵਰੀ 2026 ਦੇ ਪਹਿਲੇ ਹਫਤੇ ਵਿੱਚ ਆਯੋਜਿਤ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਗੁਰਨਾਮ ਸਿੰਘ, ਡੀ ਆਰ ਸੀ (ਪ੍ਰਾਇਮਰੀ), ਨੇ ਦੱਸਿਆ ਕਿ ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ/ਸੈਕੰਡਰੀ) ਗੁਰਦਾਸਪੁਰ ਦੀ ਅਗਵਾਈ ਹੇਠ 23 ਦਸੰਬਰ 2025 ਨੂੰ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ, ਦੀਨਾਨਗਰ ਵਿਖੇ ਨੈਸ਼ਨਲ ਗਣਿਤ ਦਿਵਸ ਮਨਾਉਂਦੇ ਹੋਏ ਅਧਿਆਪਕਾਂ, ਸਕੂਲ ਮੁਖੀਆਂ ਅਤੇ ਰਿਸੋਰਸ ਪਰਸਨਜ਼ ਨੂੰ ਉਨ੍ਹਾਂ ਦੀ ਉਤਕ੍ਰਿਸ਼ਟ ਅਕਾਦਮਿਕ ਕਾਰਗੁਜ਼ਾਰੀ ਲਈ ਸਨਮਾਨਿਤ ਕੀਤਾ ਜਾਣਾ ਸੀ।
ਪਰੰਤੂ ਸਮੂਹ ਬਲਾਕ ਰਿਸੋਰਸ ਸੈਂਟਰਾਂ (ਬੀਆਰਸੀ) ਦੀ 22 ਦਸੰਬਰ ਤੋਂ 24 ਦਸੰਬਰ 2025 ਤੱਕ ਚੰਡੀਗੜ੍ਹ ਵਿਖੇ ਮਹੱਤਵਪੂਰਨ ਟ੍ਰੇਨਿੰਗ ਨਿਰਧਾਰਤ ਹੋ ਜਾਣ ਕਾਰਨ ਇਹ ਸਮਾਰੋਹ ਨਿਰਧਾਰਤ ਤਾਰੀਖ਼ ‘ਤੇ ਕਰਨਾ ਸੰਭਵ ਨਹੀਂ ਹੋ ਸਕਿਆ। ਇਸ ਲਈ ਪ੍ਰਸ਼ਾਸਨ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਸਮਾਰੋਹ ਨੂੰ ਜਨਵਰੀ 2026 ਦੇ ਪਹਿਲੇ ਹਫਤੇ ਵਿੱਚ ਨਵੀਂ ਤਾਰੀਖ਼ ‘ਤੇ ਆਯੋਜਿਤ ਕੀਤਾ ਜਾਵੇ।
ਉਨ੍ਹਾਂ ਇਹ ਵੀ ਕਿਹਾ ਕਿ ਸਨਮਾਨ ਸਮਾਰੋਹ ਦੀ ਨਵੀਂ ਤਾਰੀਖ਼ ਅਤੇ ਕਾਰਜਕ੍ਰਮ ਦਾ ਵਿਸਥਾਰਿਤ ਸ਼ਡਿਊਲ ਜਲਦੀ ਹੀ ਸਾਰੇ ਸੰਬੰਧਿਤ ਅਧਿਆਪਕਾਂ ਅਤੇ ਸਕੂਲਾਂ ਨਾਲ ਸਾਂਝਾ ਕਰ ਦਿੱਤਾ ਜਾਵੇਗਾ, ਤਾਂ ਜੋ ਸਮਾਰੋਹ ਨੂੰ ਸਫਲ ਅਤੇ ਯਾਦਗਾਰ ਬਣਾਇਆ ਜਾ ਸਕੇ।


Share & like

Leave a Reply