Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਪਠਾਨਕੋਟ, 21 ਦਸੰਬਰ
ਕਮਿਊਨਿਸਟ ਲਹਿਰ ਨੂੰ ਸਮਰਪਿਤ ਰਹੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ) ਦੇ ਪ੍ਰਮੁੱਖ ਅਤੇ ਬਹੁਤ ਹੀ ਸਤਿਕਾਰਤ ਆਗੂ ਰਾਮ ਸਿੰਘ ਦੱਤ ਹਾਲ ਦੇ ਦਹਾਕਿਆਂ ਤੋਂ ਇੰਚਾਰਜ ਅਤੇ ਲਗਾਤਾਰ ਪੱਚੀ ਸਾਲ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਹੇ ਕਾਮਰੇਡ ਅਵਤਾਰ ਸਿੰਘ ਪਿਛਲੀ ਰਾਤ ਸਦੀਵੀ ਵਿਛੋੜਾ ਦੇ ਗਏ।
ਕਾਮਰੇਡ ਅਵਤਾਰ ਸਿੰਘ ਜਿਨ੍ਹਾਂ ਨੂੰ ਸਾਥੀ ਪਿਆਰ ਨਾਲ “ਪ੍ਰਧਾਨ ਜੀ” ਕਹਿ ਕੇ ਸੱਦਦੇ ਸਨ, ਆਪਣੇ ਪਿੱਛੇ ਇਕ ਸਮਰਪਿਤ, ਇਮਾਨਦਾਰ ਅਤੇ ਸੰਘਰਸ਼ੀ ਜ਼ਿੰਦਗੀ ਦੀ ਮਿਸਾਲ ਛੱਡ ਗਏ ਹਨ। ਉਨ੍ਹਾਂ ਦੇ ਦਿਹਾਂਤ ਨਾਲ ਨਾ ਕੇਵਲ ਪਰਿਵਾਰ ਨੂੰ, ਸਗੋਂ ਪੂਰੀ ਖੱਬੀ ਲੋਕਤੰਤਰਕ ਲਹਿਰ ਨੂੰ ਵੀ ਵੱਡਾ ਘਾਟਾ ਪਿਆ ਹੈ।

ਕਾਮਰੇਡ ਅਵਤਾਰ ਸਿੰਘ ਦੇ ਅੰਤਿਮ ਸੰਸਕਾਰ ਮੌਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਰ.ਐਮ.ਪੀ.ਆਈ ਸਮੇਤ ਵੱਖ-ਵੱਖ ਕਿਸਾਨ, ਮਜ਼ਦੂਰ, ਮੁਲਾਜ਼ਮ, ਨੌਜਵਾਨ ਅਤੇ ਪੈਨਸ਼ਨਰ ਜਥੇਬੰਦੀਆਂ ਦੇ ਆਗੂਆਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਦੌਰਾਨ ਕਾਮਰੇਡ ਰਘਬੀਰ ਸਿੰਘ ਪਕੀਵਾਂ, ਨੱਥਾ ਸਿੰਘ ਢਡਵਾਲ, ਅਜੀਤ ਸਿੰਘ ਠੱਕਰਸੰਧੂ, ਕੁਲਦੀਪ ਸਿੰਘ ਰਿਆੜ, ਧਿਆਨ ਸਿੰਘ ਠਾਕੁਰ, ਮੱਖਣ ਸਿੰਘ ਕੁਹਾੜ, ਡਾ. ਅਨੂਪ ਸਿੰਘ, ਗੁਰਮੀਤ ਸਿੰਘ ਪਾਹੜਾ, ਕਾਮਰੇਡ ਤਲਵਿੰਦਰ ਕੌਰ, ਮਾਸਟਰ ਸੁਭਾਸ਼ ਸ਼ਰਮਾ, ਅਮਰਜੀਤ ਸ਼ਾਸਤਰੀ, ਜੋਗਿੰਦਰ ਪਾਲ ਘਰਾਲਾ, ਸ਼ਿਵ ਕੁਮਾਰ, ਅਜੀਤ ਸਿੰਘ ਹੁੰਦਲ, ਹਰਜੀਤ ਸਿੰਘ ਕਾਹਲੋਂ, ਸ਼ਮਸ਼ੇਰ ਸਿੰਘ ਨਵਾਂ ਪਿੰਡ, ਜਸਵੰਤ ਸਿੰਘ ਬੁੱਟਰ, ਸੁਰਜੀਤ ਸਿੰਘ ਘੁਮਾਣ, ਪਰਮਿੰਦਰ ਸਿੰਘ ਰੰਧਾਵਾ, ਸ਼ੁਭਾਸ਼ ਦਿਵਾਨਾ, ਤਰਸੇਮ ਸਿੰਘ ਭੰਗੂ, ਰਘਬੀਰ ਸਿੰਘ ਚਾਹਲ, ਗੁਰਮੀਤ ਸਿੰਘ ਥਾਣੇਵਾਲ, ਪ੍ਰੇਮ ਨਾਥ, ਕੁਲਦੀਪ ਪੂਰੋਵਾਲ, ਅਨਿਲ ਕੁਮਾਰ, ਸ਼ਿੰਦਰਪਾਲ ਬਿਸ਼ਨਕੋਟ, ਮਨਹਰਨ, ਬਲਜੀਤ ਸਿੰਘ ਆਦਿ ਹਾਜ਼ਰ ਰਹੇ।

ਕਾਮਰੇਡ ਅਵਤਾਰ ਸਿੰਘ ਦੀ ਅੰਤਿਮ ਅਰਦਾਸ 29 ਦਸੰਬਰ 2025 ਨੂੰ ਗੁਰਦੁਆਰਾ ਸਿੰਘ ਸਭਾ, ਜੇਲ ਰੋਡ, ਗੁਰਦਾਸਪੁਰ ਵਿਖੇ ਹੋਵੇਗੀ।


Share & like

Leave a Reply