Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 22 ਨਵੰਬਰ
ਪੰਜਾਬ ਦੇ ਰਾਜਪਾਲ ਵੱਲੋਂ ਚਾਈਲਡ ਵੈਲਫੇਅਰ ਕੌਂਸਲ ਪੰਜਾਬ ਦੇ 11 ਨਵੇਂ ਲਾਈਫ ਮੈਂਬਰਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਗੱਲ ਗੁਰਦਾਸਪੁਰ ਜ਼ਿਲ੍ਹੇ ਲਈ ਖ਼ਾਸ ਮਾਣ ਦੀ ਹੈ ਕਿ ਚੁਣੇ ਗਏ ਕੁੱਲ 11 ਮੈਂਬਰਾਂ ਵਿੱਚੋਂ ਪੰਜ ਗੁਰਦਾਸਪੁਰ ਨਾਲ ਸਬੰਧਤ ਹਨ, ਜੋ ਕਿਸੇ ਵੀ ਜ਼ਿਲ੍ਹੇ ਵੱਲੋਂ ਸਭ ਤੋਂ ਵੱਧ ਨੁਮਾਇੰਦਗੀ ਹੈ।
ਗੁਰਦਾਸਪੁਰ ਤੋਂ ਨਵੇਂ ਲਾਈਫ ਮੈਂਬਰ ਹੇਠ ਲਿਖੇ ਹਨ —
ਸ਼੍ਰੀ ਮੋਹਿਤ ਮਹਾਜਨ, ਚੇਅਰਮੈਨ ਗੋਲਡਨ ਗਰੁੱਪ ਆਫ ਇੰਸਟੀਚਿਊਸ਼ਨਜ਼, ਸ੍ਰੀਮਤੀ ਰੇਣੂ ਕੌਸ਼ਲਕਿਰਪਾ ਨਿਵਾਸ, ਸ਼੍ਰੀ ਅਮਰਿੰਦਰ ਸਿੰਘ ਚੀਮਾ ਚੇਅਰਮੈਨ ਚੀਮਾ ਪਬਲਿਕ ਸਕੂਲ ਕਿਸ਼ਨ ਕੋਟ, ਸ਼੍ਰੀ ਕ੍ਰਿਸ਼ਨਾ ਮੂਰਤੀ ਗਰਗ ਅਤੇ ਸ਼੍ਰੀ ਗੁਰਪ੍ਰੀਤ ਸਿੰਘ ਸੈਣੀ
ਜ਼ਿਲ੍ਹਾ ਚਾਈਲਡ ਵੈਲਫੇਅਰ ਕੌਂਸਲ ਗੁਰਦਾਸਪੁਰ ਦੇ ਆਨਰੇਰੀ ਸਕੱਤਰ, ਨੈਸ਼ਨਲ ਅਵਾਰਡੀ ਰੋਮੇਸ਼ ਮਹਾਜਨ ਜੋ 2004 ਤੋਂ ਕੌਂਸਲ ਦੇ ਲਾਈਫ ਮੈਂਬਰ ਹਨ, ਨੇ ਨਵੀਂ ਟੀਮ ਦਾ ਤਹਿ ਦਿਲੋਂ ਸਵਾਗਤ ਕੀਤਾ ਹੈ। ਉਨ੍ਹਾਂ ਦੇ ਨਾਲ ਪਹਿਲਾਂ ਤੋਂ ਸੇਵਾ ਨਿਭਾ ਰਹੇ ਲਾਈਫ ਮੈਂਬਰ ਸ਼੍ਰੀ ਦਿਲਬਾਗ ਸਿੰਘ ਚੀਮਾ, ਸ੍ਰੀਮਤੀ ਵੀਨਾ ਕੌਂਡਲ, ਸ੍ਰੀਮਤੀ ਸਰੋਜ ਬਾਲਾ, ਸ਼੍ਰੀ ਪੀ.ਐਸ. ਕਲਸੀ, ਕਰਨਪਾਲ ਸਿੰਘ ਚੀਮਾ (ਐਡਵੋਕੇਟ), ਸ਼੍ਰੀ ਜੋਗਿੰਦਰ ਸਿੰਘ ਨਾਨੋਵਾਲੀਆ ਅਤੇ ਡਾ. ਕੇ.ਐੱਸ. ਬਾਜਵਾ ਨੇ ਵੀ ਨਵੇਂ ਚੁਣੇ ਗਏ ਸਭ ਮੈਂਬਰਾਂ ਨੂੰ ਦਿਲੋਂ ਵਧਾਈ ਦਿੱਤੀ।
ਰੋਮੇਸ਼ ਮਹਾਜਨ ਨੇ ਕਿਹਾ ਕਿ ਰਾਜਪਾਲ ਦੀ ਅਗਵਾਈ ਹੇਠ ਚੁਣੀ ਕਮੇਟੀ ਨੇ ਇਨ੍ਹਾਂ ਸਮਾਜ ਸੇਵੀਆਂ ਦੇ ਯੋਗਦਾਨ ਅਤੇ ਨਿਸ਼ਠਾ ਦੀ ਕਦਰ ਕੀਤੀ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਲਈ ਇਹ ਮਾਣ ਦਾ ਪਲ ਹੈ ਕਿ ਸਭ ਤੋਂ ਵੱਧ ਮੈਂਬਰ ਇਸ ਪ੍ਰਸਿੱਧ ਕੌਂਸਲ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਆਸ ਜਤਾਈ ਕਿ ਨਵੇਂ ਮੈਂਬਰ ਬੱਚਿਆਂ ਦੀ ਭਲਾਈ ਲਈ ਚੱਲ ਰਹੀਆਂ ਮੁਹਿੰਮਾਂ ਵਿੱਚ ਨਵੀਂ ਊਰਜਾ ਤੇ ਦ੍ਰਿਸ਼ਟੀ ਜੋੜਣਗੇ।

ਰੋਮੇਸ਼ ਮਹਾਜਨ ਨੇ ਡਿਸਟ੍ਰਿਕਟ ਚਾਈਲਡ ਵੈਲਫੇਅਰ ਕੌਂਸਲ ਨਾਲ ਜੁੜੇ ਸਾਰੇ ਮੈਂਬਰਾਂ ਦਾ ਵੀ ਧੰਨਵਾਦ ਕੀਤਾ ਹੈ। ਖ਼ਾਸ ਕਰਕੇ ਫੰਡ ਇਕੱਠੇ ਕਰਨ ਅਤੇ ਬੱਚਿਆਂ ਦੀ ਭਲਾਈ-ਸੰਬੰਧੀ ਪ੍ਰੋਜੈਕਟਾਂ ਨੂੰ ਮਜ਼ਬੂਤੀ ਦੇਣ ਲਈ ਉਨ੍ਹਾਂ ਦੀ ਲਗਾਤਾਰ ਸੇਵਾ ਲਈ।


Share & like

Leave a Reply