Share & like

ਪੁਲੀਸ ਇਨਕੁਆਰੀ ’ਤੇ ਉਠਾਏ ਸਵਾਲ

ਰੋਜ਼ਾਨਾ ਖ਼ਬਰ
ਦੋਰਾਂਗਲਾ (ਗੁਰਦਾਸਪੁਰ)
ਸਰਹੱਦੀ ਖੇਤਰ ਦੇ ਬਲਾਕ ਦੋਰਾਂਗਲਾ ਅਧੀਨ ਪੈਂਦੇ ਪਿੰਡ ਨੌਸ਼ਹਿਰਾ ਵਿੱਚ ਕਿਰਤੀ ਕਿਸਾਨ ਯੂਨੀਅਨ ਅਤੇ ਮਾਝਾ ਕਿਸਾਨ ਸੰਘਰਸ਼ ਕਮੇਟੀ ਵੱਲੋਂ ਸਾਂਝੀ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਆਗੂ ਸਤਬੀਰ ਸਿੰਘ ਸੁਲਤਾਨੀ, ਲਖਵਿੰਦਰ ਸਿੰਘ ਲੱਖਾ ਨੌਸ਼ਹਿਰਾ ਅਤੇ ਬਲਜਿੰਦਰ ਸਿੰਘ ਨੇ ਪੁਲੀਸ ਪ੍ਰਸ਼ਾਸਨ ਵਿਰੁੱਧ ਗੰਭੀਰ ਰੋਸ ਜਤਾਇਆ।
ਆਗੂਆਂ ਨੇ ਦੱਸਿਆ ਕਿ 6 ਨਵੰਬਰ ਨੂੰ ਦੋਰਾਂਗਲਾ ਥਾਣੇ ਸਾਹਮਣੇ ਦਿੱਤੇ ਧਰਨੇ ਦੌਰਾਨ ਡੀਐਸਪੀ ਦੀਨਾਨਗਰ ਰਾਜਿੰਦਰ ਮਿਨਹਾਸ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਸੀ ਕਿ ਮਸਲਾ 15 ਦਿਨਾਂ ਵਿੱਚ ਹਲ ਕਰ ਦਿੱਤਾ ਜਾਵੇਗਾ। ਪਰ ਮਿਆਦ ਪੂਰੀ ਹੋਣ ਦੇ ਬਾਵਜੂਦ ਪੁਲਿਸ ਵੱਲੋਂ ਇਨਕੁਆਰੀ ਮੁਕੰਮਲ ਨਹੀਂ ਕੀਤੀ ਗਈ ਅਤੇ ਬੇਗੁਨਾਹ ਲੋਕਾਂ ਨੂੰ ਪਰਚੇ ਵਿਚੋਂ ਹਟਾਇਆ ਨਹੀਂ ਗਿਆ।
ਕਿਸਾਨ ਆਗੂਆਂ ਨੇ ਦੋਸ਼ ਲਗਾਇਆ ਕਿ ਪਿੰਡ ਨੌਸ਼ਹਿਰਾ ਦੀ ਪੰਚਾਇਤ ਅਤੇ ਪੰਚਾਇਤ ਕਮਰੇ ’ਤੇ ਨਜਾਇਜ਼ ਕਬਜ਼ੇ ਵਾਲੇ ਵਿਵਾਦ ਵਿੱਚ ਸੱਤਾ ਧਾਰੀ ਧਿਰ ਦੇ ਦਬਾਅ ਕਾਰਨ ਬੇਗੁਨਾਹਾਂ ਦੇ ਨਾਮ ਪਰਚੇ ਵਿੱਚ ਸ਼ਾਮਲ ਕੀਤੇ ਗਏ ਹਨ, ਜਿਸ ਦੀ ਕਿਸਾਨ ਜਥੇਬੰਦੀਆਂ ਵੱਲੋਂ ਤਿੱਖੀ ਨਿੰਦਾ ਕੀਤੀ ਗਈ।
ਮੀਟਿੰਗ ਦੌਰਾਨ ਲਏ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਆਗੂਆਂ ਨੇ ਕਿਹਾ ਕਿ 28 ਨਵੰਬਰ ਨੂੰ ਕਿਸਾਨ ਜਥੇਬੰਦੀਆਂ ਦਾ ਜਨਤਕ ਵਫ਼ਦ ਡੀਐਸਪੀ ਰਾਜਿੰਦਰ ਮਿਨਹਾਸ ਨਾਲ ਮੁਲਾਕਾਤ ਕਰੇਗਾ। ਜੇ ਗੱਲਬਾਤ ਦੌਰਾਨ ਮਸਲੇ ਦਾ ਸੰਤੋਸ਼ਜਨਕ ਹੱਲ ਨਾ ਨਿਕਲਿਆ ਤਾਂ ਅਗਲਾ ਸੰਘਰਸ਼ੀ ਕਾਰਜਕ੍ਰਮ ਮੀਟਿੰਗ ਬੁਲਾ ਕੇ ਤੈਅ ਕੀਤਾ ਜਾਵੇਗਾ।

ਮੀਟਿੰਗ ਵਿੱਚ ਅੰਗਰੇਜ਼ ਸਿੰਘ, ਸੁਲੱਖਣ ਸਿੰਘ ਪੰਚ, ਸਰਵਨ ਸਿੰਘ, ਕਸ਼ਮੀਰ ਸਿੰਘ, ਕੁਲਵਿੰਦਰ ਸਿੰਘ, ਜਸਵਿੰਦਰ ਸਿੰਘ ਸਮੇਤ ਕਈ ਹੋਰ ਹਾਜ਼ਰ ਸਨ।


Share & like

Leave a Reply