ਰੋਜ਼ਾਨਾ ਖ਼ਬਰ
ਗੁਰਦਾਸਪੁਰ, 20 ਨਵੰਬਰ
ਸਿੱਖਿਆ ਬਲਾਕ ਦੋਰਾਂਗਲਾ ਵਿੱਚ ਪਹਿਲੀ ਅਤੇ ਦੂਜੀ ਜਮਾਤ ਦੇ ਅਧਿਆਪਕਾਂ ਲਈ ਲਗੇ ਸੈਮੀਨਾਰ ਦਾ ਅੱਜ ਡਿਪਟੀ ਡੀਈਓ ਡਾ. ਅਨਿਲ ਸ਼ਰਮਾ ਅਤੇ ਜ਼ਿਲ੍ਹਾ ਕੋਆਰਡੀਨੇਟਰ ਗੁਰਨਾਮ ਸਿੰਘ ਵਲੋਂ ਨਿਰੀਖਣ ਕੀਤਾ ਗਿਆ। ਦੋਵਾਂ ਅਧਿਕਾਰੀਆਂ ਨੇ ਅਧਿਆਪਕਾਂ ਨੂੰ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਇਹ ਸੈਮੀਨਾਰ ਅਧਿਆਪਕਾਂ ਦੇ ਗਿਆਨ ਨੂੰ ਹੋਰ ਨਿਖਾਰਨ ਅਤੇ ਸਹੀ ਦਿਸ਼ਾ ਦੇਣ ਲਈ ਕਰਵਾਏ ਜਾ ਰਹੇ ਹਨ।

ਸੈਮੀਨਾਰ ਨੂੰ ਸੰਬੋਧਨ ਕਰਦਿਆਂ ਡਿਪਟੀ ਡੀਈਓ ਡਾ. ਅਨਿਲ ਸ਼ਰਮਾ ਨੇ ਕਿਹਾ ਕਿ ਅਧਿਆਪਕਾਂ ਦੇ ਕੋਲ ਪਹਿਲਾਂ ਹੀ ਵਧੀਆ ਗਿਆਨ ਮੌਜੂਦ ਹੈ, ਪਰ ਸਰਕਾਰ ਵਲੋਂ ਕਰਵਾਏ ਜਾ ਰਹੇ ਸੈਮੀਨਾਰ ਉਨ੍ਹਾਂ ਕੋਲ ਮੌਜੂਦ ਗਿਆਨ ਨੂੰ ਨਵੇਂ ਸਰੋਤਾਂ ਨਾਲ ਜੋੜਨ ਅਤੇ ਅਧੁਨਿਕ ਤਰੀਕਿਆਂ ਨਾਲ ਦੁਬਾਰਾ ਸੁਰਜੀਤ ਕਰਨ ਲਈ ਹਨ। ਉਨ੍ਹਾਂ ਨੇ ਕਿਹਾ ਕਿ ਸੈਮੀਨਾਰਾਂ ਵਿੱਚ ਦਿੱਤੀ ਸਹੀ ਸੇਧ ਨੂੰ ਅਧਿਆਪਕਾਂ ਨੂੰ ਸਕੂਲ ਪਹੁੰਚ ਕੇ ਬੱਚਿਆਂ ਤੱਕ ਲੈ ਕੇ ਜਾਣਾ ਹੈ।
ਜ਼ਿਲ੍ਹਾ ਕੋਆਰਡੀਨੇਟਰ ਗੁਰਨਾਮ ਸਿੰਘ ਨੇ ਕਿਹਾ ਕਿ ਅਧਿਆਪਕਾਂ ਨੂੰ ਬੱਚਿਆਂ ਦੇ ਸਰਬਪੱਖੀ ਵਿਕਾਸ ਨੂੰ ਸਭ ਤੋਂ ਪਹਿਲਾਂ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਪਾਠ-ਯੋਜਨਾ ਨੂੰ ਕਿਤਾਬਾਂ ਵਿੱਚੋਂ ਲੈ ਕੇ ਸਹੀ ਤਰੀਕੇ ਨਾਲ ਕਲਾਸਰੂਮ ਵਿੱਚ ਲਾਗੂ ਕਰਨਾ ਬਹੁਤ ਜ਼ਰੂਰੀ ਹੈ। ਬੱਚਿਆਂ ਦੀ ਸਮਝ ਅਨੁਸਾਰ ਸਿਖਲਾਈ ਦੀਆਂ ਤਕਨੀਕਾਂ ਵਰਤਣਾ ਸਮੇਂ ਦੀ ਲੋੜ ਹੈ।
ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨਰੇਸ਼ ਪਨਿਆੜ ਨੇ ਅਧਿਆਪਕਾਂ ਦੀ ਭੂਮਿਕਾ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ “ਅਧਿਆਪਕ ਉਹ ਮੋਮਬੱਤੀ ਹੈ ਜੋ ਖੁਦ ਗਲਦੀ ਹੈ ਅਤੇ ਦੂਸਰਿਆਂ ਦੇ ਭਵਿੱਖ ਨੂੰ ਰੌਸ਼ਨ ਕਰਦੀ ਹੈ।” ਉਨ੍ਹਾਂ ਨੇ ਕਿਹਾ ਕਿ ਅਧਿਆਪਨ ਦਾ ਕਿੱਤਾ ਮਿਲਣਾ ਇੱਕ ਸੌਭਾਗਾ ਹੈ।

ਇਸ ਮੌਕੇ ਬਲਾਕ ਰਿਸੋਰਸ ਪਰਸਨ ਸੁਮਿਤ ਮਹਾਜਨ, ਮਨਜੀਤ ਸਿੰਘ, ਹਰਪ੍ਰੀਤ ਸਿੰਘ (ਬਲਾਕ ਸਪੋਰਟਸ ਅਫਸਰ), ਕਮਲਦੀਪ ਸਿੰਘ, ਵਰਿੰਦਰ ਸਿੰਘ, ਕੁਲਬੀਰ ਕੌਰ, ਵਰਿੰਦਰ ਕੁਮਾਰ, ਹਰਜੀਤ ਸਿੰਘ, ਚੰਦਰਕਾਂਤ, ਜੋਗਿੰਦਰ ਪਾਲ, ਮਨਜੀਤ ਕੁਮਾਰ ਸਮੇਤ ਕਈ ਅਧਿਆਪਕ ਹਾਜ਼ਰ ਸਨ।










