Share & like

ਰੋਜ਼ਾਨਾ ਖ਼ਬਰ
ਬਹਿਰਾਮਪੁਰ, 7 ਅਕਤੂਬਰ
ਬਲਾਕ ਦੋਰਾਂਗਲਾ ਅਧੀਨ ਆਉਂਦੇ ਸਰਕਾਰੀ ਪ੍ਰਾਇਮਰੀ ਸਕੂਲ ਬਾਹਮਣੀ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਨੀਵਾਂ ਧਕਾਲਾ ਵਿਖੇ ਤਿੰਨ ਰੋਜ਼ਾ ਪ੍ਰੀ ਪ੍ਰਾਇਮਰੀ ਅਧਿਆਪਨ ਤਕਨੀਕਾਂ ਤੋਂ ਜਾਣੂ ਕਰਾਉਣ ਲਈ ਸੈਮੀਨਾਰ ਦਾ ਆਰੰਭ ਹੋਇਆ ਜਿਸ ਵਿੱਚ ਬਲਾਕ ਦੋਰਾਂਗਲਾ ਦੇ 62 ਸਕੂਲਾਂ ਦੇ ਜਮਾਤਾਂ ਨੂੰ ਪੜ੍ਹਾਉਣ ਵਾਲੇ ਅਧਿਆਪਕਾਂ ਨੇ ਹਿੱਸਾ ਲਿਆ।

ਬਲਾਕ ਰਿਸੋਰਸ ਪਰਸਨ ਮਨਜੀਤ ਸਿੰਘ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਬਾਹਮਣੀ ਵਿੱਚ ਸੈਂਟਰ ਬਾਹਮਣੀ, ਮਰਾੜਾ, ਵਜ਼ੀਰਪੁਰ ਅਤੇ ਕਾਹਨਾ ਦੇ ਅਧਿਆਪਕਾਂ ਨੇ ਹਿੱਸਾ ਲਿਆ। ਜਦਕਿ ਸਰਕਾਰੀ ਪ੍ਰਾਇਮਰੀ ਸਕੂਲ ਨੀਵਾਂ ਧਕਾਲਾ ਵਿੱਚ ਸੈਂਟਰ ਗੰਜਾ, ਬਹਿਰਾਮਪੁਰ, ਨੋਸ਼ਹਿਰਾ ਅਤੇ ਸੈਂਟਰ ਡੁਗਰੀ ਦੇ ਅਧਿਆਪਕਾ ਨੇ ਹਿੱਸਾ ਲਿਆ।
ਸੈਮੀਨਾਰਾਂ ਵਿੱਚ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਨਰੇਸ਼ ਪਨਿਆੜ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸ਼੍ਰੀ ਪਨਿਆੜ ਨੇ ਕਿਹਾ ਕਿ ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ ਨੇ ਪੰਜਾਬ ਦੇ ਸਾਰੇ ਸਕੂਲਾਂ ਵਿੱਚ ਪ੍ਰੀ ਪ੍ਰਾਇਮਰੀ ਕਲਾਸਾਂ ਦੇ ਅਧਿਆਪਕਾਂ ਲਈ ਸੈਮੀਨਾਰ ਦਾ ਆਯੋਜਨ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰੀ ਪ੍ਰਾਇਮਰੀ ਜਮਾਤਾਂ ਵਿੱਚ ਬੱਚੇ ਨੂੰ ਮਾਨਸਿਕ ਪੱਧਰ ਤੇ ਆ ਕੇ ਪੜ੍ਹਾਉਣ ਲਈ ਖੁਦ ਵੀ ਬੱਚਾ ਬਣਨਾ ਪੈਂਦਾ ਹੈ ਅਤੇ ਤੁਸੀਂ ਖੁਸ਼ਕਿਸਮਤ ਹੋ ਜਿਹੜੇ ਅਜਿਹਾ ਕਾਰਜ਼ ਕਰ ਰਹੇ ਹੋ।
ਉਨ੍ਹਾਂ ਕਿਹਾ ਕਿ ਬੱਚੇ ਦਾ ਮਨ ਕੋਮਲ ਹੁੰਦਾ ਹੈ, ਕੋਮਲ ਮਨ ਉੱਪਰ ਚਿਰ ਸਥਾਈ ਕਾਰਜ਼ ਉਤਪੰਨ ਕਰਨ ਲਈ ਵਿਸ਼ੇਸ ਤਕਨੀਕਾਂ ਦੀ ਲੋੜ ਹੁੰਦੀ ਹੈ ਜਿਹੜੀਆਂ ਤੁਸੀਂ ਤਿੰਨ ਦਿਨਾਂ ਵਿੱਚ ਸਿੱਖਣੀਆਂ ਹਨ।

ਇਸ ਮੌਕੇ ਅੰਜੂ ਬਾਲਾ, ਨਿਰਮਲਜੀਤ ਕੌਰ,ਬਲਜੀਤ ਸਿੰਘ,ਰਮਨ ਚੌਧਰੀ, ਸੈਂਟਰ ਹੈਡ ਟੀਚਰ ਮਦਨ ਗੋਪਾਲ ਬਲਾਕ ਰਿਸੋਰਸ ਪਰਸਨ ਸੁਮਿਤ ਮਹਾਜਨ,ਤੇਜ਼ ਕੁਮਾਰ, ਜਸਵੰਤ ਕੌਰ , ਹਰਜੀਤ ਸਿੰਘ, ਹੈਡ ਟੀਚਰ ਕੁਲਬੀਰ ਕੌਰ ਅਤੇ ਚੰਦਰਕਾਂਤ ਆਦਿ ਹਾਜ਼ਰ ਸਨ।


Share & like

Leave a Reply