Share & like

ਬੱਚਿਆਂ ਨੇ ਰੰਗ-ਬਿਰੰਗੇ ਦੀਵੇ ਸਜਾ ਕੇ ਦਿੱਤਾ ਵਾਤਾਵਰਨ ਸੁਰੱਖਿਆ ਦਾ ਸੁਨੇਹਾ

ਦਵਿੰਦਰਜੀਤ ਸਿੰਘ/ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਦੋਰਾਂਗਲਾ/ਗੁਰਦਾਸਪੁਰ, 17 ਅਕਤੂਬਰ
ਰਾਜ ਵਿਦਿਅਕ ਖੋਜ ਅਤੇ ਸਿਖਲਾਈ ਪਰਿਸ਼ਦ ਪੰਜਾਬ ਵੱਲੋਂ ਸਾਲ 2017 ਤੋਂ ਰਾਜ ਭਰ ਦੇ ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਲਈ ਨਵੀਂ ਸਿੱਖਿਆ ਪ੍ਰਣਾਲੀ ਲਾਗੂ ਕੀਤੀ ਗਈ ਹੈ। ਇਸ ਪ੍ਰਣਾਲੀ ਅਧੀਨ ਹਰ ਮਹੀਨੇ ਲਈ ਵਿਸ਼ੇਸ਼ ਗਤੀਵਿਧੀਆਂ ਦਾ ਸ਼ਡਿਊਲ ਤਿਆਰ ਕਰਕੇ ਸਕੂਲਾਂ ਨੂੰ ਭੇਜਿਆ ਜਾਂਦਾ ਹੈ, ਜਿਸਦਾ ਉਦੇਸ਼ ਬੱਚਿਆਂ ਵਿੱਚ ਸਿਰਜਣਾਤਮਕਤਾ, ਪਰਿਆਵਰਣ ਪ੍ਰੇਮ ਅਤੇ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਜਗਾਉਣਾ ਹੈ।


ਇਸੇ ਕੜੀ ਤਹਿਤ ਅਕਤੂਬਰ ਮਹੀਨੇ ਦੀ ਗਤੀਵਿਧੀ “ਦੀਵੇ ਸਜਾਉਣ ਦੀ ਪ੍ਰਤੀਯੋਗਤਾ” ਨੂੰ ਅੱਜ ਬਲਾਕ ਦੋਰਾਂਗਲਾ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਬੱਚਿਆਂ ਨੇ ਰੰਗਾਂ, ਗਲਿਟਰ, ਮੋਤੀ ਅਤੇ ਹੋਰ ਸਜਾਵਟੀ ਸਮੱਗਰੀ ਨਾਲ ਮਿੱਟੀ ਦੇ ਦੀਵੇ ਸੁੰਦਰ ਢੰਗ ਨਾਲ ਸਜਾਏ ਅਤੇ ਆਪਣੇ ਹੱਥਾਂ ਨਾਲ ਬਣੇ ਦੀਵਿਆਂ ਰਾਹੀਂ “ਗਰੀਨ ਦਿਵਾਲੀ” ਮਨਾਉਣ ਦਾ ਸੰਦੇਸ਼ ਦਿੱਤਾ।

ਸਰਕਾਰੀ ਪ੍ਰਾਇਮਰੀ ਸਕੂਲ ਰੰਗੜ ਪਿੰਡੀ ਵਿੱਚ ਹੋਈ ਇਸ ਗਤੀਵਿਧੀ ਦੌਰਾਨ ਬੱਚਿਆਂ ਦੇ ਜੋਸ਼ ਅਤੇ ਸਿਰਜਣਾਤਮਕਤਾ ਨੂੰ ਦੇਖਦਿਆਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ੍ਰੀ ਨਰੇਸ਼ ਕੁਮਾਰ ਪਨਿਆੜ ਨੇ ਉਹਨਾਂ ਦੀ ਖੂਬ ਹੌਸਲਾ ਅਫਜ਼ਾਈ ਕੀਤੀ। ਉਨ੍ਹਾਂ ਨੇ ਬੱਚਿਆਂ ਨੂੰ ਸੰਦੇਸ਼ ਦਿੱਤਾ ਕਿ ਦਿਵਾਲੀ ਖੁਸ਼ੀਆਂ ਅਤੇ ਰੌਸ਼ਨੀ ਦਾ ਤਿਉਹਾਰ ਹੈ, ਇਸ ਨੂੰ ਧੂੰਏ ਅਤੇ ਸ਼ੋਰ ਤੋਂ ਦੂਰ ਰੱਖਦਿਆਂ “ਗਰੀਨ ਦਿਵਾਲੀ” ਵਜੋਂ ਮਨਾਇਆ ਜਾਣਾ ਚਾਹੀਦਾ ਹੈ।
ਬੀਪੀਈਓ ਪਨਿਆੜ ਨੇ ਕਿਹਾ ਕਿ ਪਟਾਕਿਆਂ ਨਾਲ ਹਵਾ ਅਤੇ ਆਵਾਜ ਪ੍ਰਦੂਸ਼ਣ ਵੱਧਦਾ ਹੈ, ਜਿਸ ਨਾਲ ਸਿਹਤ ਅਤੇ ਵਾਤਾਵਰਣ ਦੋਵਾਂ ਪ੍ਰਭਾਵਿਤ ਹੁੰਦੇ ਹਨ। ਇਸ ਲਈ ਸਾਨੂੰ ਪ੍ਰਕ੍ਰਿਤੀ ਦੀ ਸੁਰੱਖਿਆ ਕਰਦੇ ਹੋਏ ਪੌਦੇ ਲਗਾਉਣ, ਮਿੱਟੀ ਦੇ ਦੀਵੇ ਵਰਤਣ ਅਤੇ ਪਲਾਸਟਿਕ ਤੋਂ ਬਚਣ ਵਰਗੀਆਂ ਆਦਤਾਂ ਆਪਣਾਉਣੀਆਂ ਚਾਹੀਦੀਆਂ ਹਨ।

ਇਸ ਮੌਕੇ ਤੇ ਸਕੂਲ ਦੇ ਅਧਿਆਪਕਾ ਸਰਬਜੀਤ ਕੌਰ, ਅੰਜੂ ਬਾਲਾ, ਮਦਨ ਗੋਪਾਲ (ਸੈਂਟਰ ਹੈਡ ਟੀਚਰ ਮਰਾੜਾ) ਅਤੇ ਸੋਨੂੰ ਕੁਮਾਰ (ਸੈਂਟਰ ਹੈਡ ਟੀਚਰ ਬਾਹਮਣੀ) ਨੇ ਵੀ ਬੱਚਿਆਂ ਨੂੰ ਵਾਤਾਵਰਨ-ਮਿੱਤਰ ਤਿਉਹਾਰ ਮਨਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਬੱਚਿਆਂ ਵਿੱਚ ਨੈਤਿਕਤਾ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਗੁਣ ਵਿਕਸਤ ਕਰਨ ਵਿੱਚ ਮਦਦਗਾਰ ਸਾਬਤ ਹੁੰਦੀਆਂ ਹਨ।

ਪੂਰੇ ਸਮਾਗਮ ਦੌਰਾਨ ਬੱਚਿਆਂ ਦੇ ਚਿਹਰਿਆਂ ’ਤੇ ਖ਼ੁਸ਼ੀ ਦੀ ਚਮਕ ਦਿਖਾਈ ਦਿੱਤੀ, ਜਦੋਂ ਉਨ੍ਹਾਂ ਨੇ ਆਪਣੇ ਸਜੇ ਹੋਏ ਦੀਵਿਆਂ ਦੀ ਪ੍ਰਦਰਸ਼ਨੀ ਕੀਤੀ।


Share & like

Leave a Reply