Share & like

ਜ਼ਿਲ੍ਹਾ ਸਿੱਖਿਆ ਅਫ਼ਸਰ ਹੱਥੋਂ ਮਿਲਿਆ ਸਨਮਾਨ

ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ ਬਿਊਰੋ
ਬਹਿਰਾਮਪੁਰ, 15 ਅਕਤੂਬਰ
ਜ਼ਿਲ੍ਹਾ ਸਿੱਖਿਆ ਵਿਭਾਗ ਵੱਲੋਂ ਅੱਜ ਜ਼ਿਲ੍ਹਾ ਪੱਧਰੀ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਦੌਰਾਨ ਬਲਾਕ ਦੋਰਾਂਗਲਾ ਦੇ ਸਰਕਾਰੀ ਪ੍ਰਾਇਮਰੀ ਸਕੂਲ ਮਿਆਣੀ ਮਲਾਹ ਦੇ ਵਿਦਿਆਰਥੀ ਕ੍ਰਿਸ਼ਦੀਪ ਸਿੰਘ ਨੂੰ ਸ਼ਾਨਦਾਰ ਅਕਾਦਮਿਕ ਪ੍ਰਦਰਸ਼ਨ ਲਈ ਸਨਮਾਨਿਤ ਕੀਤਾ ਗਿਆ।

ਪੰਜਵੀਂ ਜਮਾਤ ਵਿੱਚੋਂ ਬਲਾਕ ਦੇ ਸਮੂਹ ਸਕੂਲਾਂ ਵਿੱਚ ਸਭ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਕ੍ਰਿਸ਼ਦੀਪ ਨੂੰ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ/ਸੈਕੰਡਰੀ) ਸ੍ਰੀਮਤੀ ਪਰਮਜੀਤ ਕੌਰ ਵੱਲੋਂ ਪ੍ਰਸੰਸਾ ਪੱਤਰ ਅਤੇ ਸਨਮਾਨ ਪੱਤਰ ਭੇਟ ਕਰਕੇ ਮਾਣਿਆ ਗਿਆ।
ਇਸ ਸਮਾਰੋਹ ਦੌਰਾਨ ਵਿਦਿਆਰਥੀ ਦੀ ਮਿਹਨਤ ਨਾਲ ਨਾਲ ਉਸ ਦੀਆਂ ਅਧਿਆਪਕਾਵਾਂ ਦੀ ਭੂਮਿਕਾ ਨੂੰ ਵੀ ਉਜਾਗਰ ਕੀਤਾ ਗਿਆ। ਸਰਕਾਰੀ ਪ੍ਰਾਇਮਰੀ ਸਕੂਲ ਮਿਆਣੀ ਮਲਾਹ ਦੀ ਅਧਿਆਪਕਾ ਸ੍ਰੀਮਤੀ ਮਨਜੀਤ ਕੌਰ ਨੂੰ ਬੱਚਿਆਂ ਦੀ ਵਿਦਿਅਕ ਵਿਕਾਸ ਵਿੱਚ ਉਤਕ੍ਰਿਸ਼ਟ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ, ਜਦਕਿ ਸਰਕਾਰੀ ਪ੍ਰਾਇਮਰੀ ਸਕੂਲ ਗੰਜਾ ਦੀ ਅਧਿਆਪਕਾ ਸ੍ਰੀਮਤੀ ਬਲਵਿੰਦਰ ਕੌਰ ਨੂੰ ਪ੍ਰੀ-ਪ੍ਰਾਇਮਰੀ ਵਿੰਗ ਵਿੱਚ ਸ਼ਾਨਦਾਰ ਕਾਰਗੁਜ਼ਾਰੀ ਲਈ ਵਿਸ਼ੇਸ਼ ਤੌਰ ‘ਤੇ ਮਾਣਤਾ ਪ੍ਰਦਾਨ ਕੀਤੀ ਗਈ।

ਸਮਾਰੋਹ ਦੌਰਾਨ ਬਲਾਕ ਦੋਰਾਂਗਲਾ ਦੇ ਬੀ.ਪੀ.ਈ.ਓ ਸ੍ਰੀ ਨਰੇਸ਼ ਪਨਿਆੜ, ਜ਼ਿਲ੍ਹਾ ਕੋਆਰਡੀਨੇਟਰ ਸ੍ਰੀ ਗੁਰਨਾਮ ਸਿੰਘ, ਅਤੇ ਬੀਆਰਸੀ ਮਨਜੀਤ ਸਿੰਘ ਸਮੇਤ ਜ਼ਿਲ੍ਹਾ ਦੇ ਹੋਰ ਬਲਾਕਾਂ ਦੇ ਬੀ.ਪੀ.ਈ.ਓ ਸਾਹਿਬਾਨ ਵੀ ਮੌਜੂਦ ਸਨ।


Share & like

1 COMMENT

Leave a Reply