ਹੁਣ ਤੱਕ ਕਈ ਮਾਣਮੱਤੀਆਂ ਪ੍ਰਾਪਤੀਆਂ ਹਾਸਲ ਕਰ ਚੁੱਕੇ ਹਨ ਡਾ. ਅਮਰੀਕ ਸਿੰਘ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 30 ਸਤੰਬਰ
ਵਿਭਾਗੀ ਤਰੱਕੀ ਕਮੇਟੀ ਦੀਆਂ ਸਿਫ਼ਾਰਸ਼ਾਂ ਅਧੀਨ ਪੰਜਾਬ ਸਰਕਾਰ ਨੇ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ ਨੂੰ ਜੁਆਇੰਟ ਡਾਇਰੈਕਟਰ (ਖੇਤੀਬਾੜੀ) ਵਜੋਂ ਤਰੱਕੀ ਦੇ ਕੇ ਜਨਰਲ ਮੈਨੇਜਰ ਮਾਰਕੀਟਿੰਗ (ਪਨਸੀਡ) ਨਿਯੁਕਤ ਕੀਤਾ ਹੈ।
ਅਹੁਦਿਆਂ ’ਤੇ ਲੰਮਾ ਸਫਰ
ਡਾ. ਅਮਰੀਕ ਸਿੰਘ ਇਸ ਤੋਂ ਪਹਿਲਾਂ ਗੁਰਦਾਸਪੁਰ ਵਿੱਚ ਖੇਤੀਬਾੜੀ ਵਿਕਾਸ ਅਫ਼ਸਰ, ਖੇਤੀਬਾੜੀ ਅਫ਼ਸਰ, ਜ਼ਿਲ੍ਹਾ ਸਿਖਲਾਈ ਅਫ਼ਸਰ ਅਤੇ ਪਠਾਨਕੋਟ ਤੇ ਫ਼ਰੀਦਕੋਟ ਵਿਖੇ ਮੁੱਖ ਖੇਤੀਬਾੜੀ ਅਫ਼ਸਰ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।
ਅੰਤਰਰਾਸ਼ਟਰੀ ਮੰਚ ’ਤੇ ਮਾਣ
ਉਨ੍ਹਾਂ ਦੀਆਂ ਸ਼ਲਾਘਾਯੋਗ ਸੇਵਾਵਾਂ ਦੇ ਮੱਦੇਨਜ਼ਰ ਹੰਸ ਰਾਜ ਕਾਲਜ, ਦਿੱਲੀ ਯੂਨੀਵਰਸਿਟੀ ਵਿੱਚ ਹੋਈ ਅੰਤਰਰਾਸ਼ਟਰੀ ਕਾਨਫ਼ਰੰਸ ਦੌਰਾਨ ਲਾਈਫ਼ ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਪਰਾਲੀ ਪ੍ਰਬੰਧਨ ਵਿੱਚ ਯੋਗਦਾਨ
ਪਠਾਨਕੋਟ ਜ਼ਿਲ੍ਹੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ’ਤੇ ਲਿਆਉਣ ਤੇ 2023-24 ਵਿੱਚ ਗੁਰਦਾਸਪੁਰ ਵਿੱਚ 57% ਕਮੀ ਕਰਨ ਵਿੱਚ ਡਾ. ਸਿੰਘ ਦੀ ਮੁੱਖ ਭੂਮਿਕਾ ਰਹੀ।

ਸਨਮਾਨ ਅਤੇ ਅਵਾਰਡ
ਰਾਜ ਪੁਰਸਕਾਰ (2017)
ਬਿਹਤਰੀਨ ਪਸਾਰ ਕਾਮੇ – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ (ਤਿੰਨ ਵਾਰ)
ਅੰਤਰਰਾਸ਼ਟਰੀ ਉੱਤਮਤਾ ਪੁਰਸਕਾਰ – ਗੁਜਰਾਤ ਕਾਨਫ਼ਰੰਸ (2023)
ਆਸਥਾ ਫਾਊਂਡੇਸ਼ਨ ਮੇਰਠ ਅਤੇ ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ/ਪਠਾਨਕੋਟ ਵੱਲੋਂ ਵੀ ਸਨਮਾਨਿਤ
ਨਵੀਆਂ ਪਹਿਲਕਦਮੀਆਂ
ਵਾਤਾਵਰਣ ਮੁਹਿੰਮ ਅਧੀਨ 1,30,000 ਛਾਂਦਾਰ ਪੌਦੇ ਟਿਊਬਵੈੱਲਾਂ ’ਤੇ ਲਗਵਾਏ।
ਕਿਸਾਨਾਂ ਨੂੰ ਜੈਵਿਕ ਖੇਤੀ ਅਤੇ ਸਹਾਇਕ ਕਿੱਤਿਆਂ ਨਾਲ ਜੋੜਨ ਲਈ ਸੋਸ਼ਲ ਮੀਡੀਆ ਦੀ ਵਰਤੋਂ।
45,578 ਕਿਸਾਨਾਂ ਨਾਲ ਵਟਸਐਪ ਰਾਹੀਂ ਸਿੱਧਾ ਸੰਪਰਕ।
‘ਉੱਤਮ ਖੇਤੀ ਪੰਜਾਬ’ ਯੂਟਿਊਬ ਚੈਨਲ – 8,357 ਮੈਂਬਰ।

ਅਹੁਦਾ ਸੰਭਾਲਣ ਸਮੇਂ ਹਾਜ਼ਰੀ
ਉਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ਜਲੰਧਰ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਰਣਧੀਰ ਸਿੰਘ ਠਾਕੁਰ, ਡਾ. ਲਖਵਿੰਦਰ ਸਿੰਘ ਹੁੰਦਲ, ਡਾ. ਰਮੇਸ਼ ਸ਼ਰਮਾ, ਮੋਹਨ ਸਿੰਘ ਵਾਹਲਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਯੰਗ ਇਨੋਵੇਟਿਵ ਫਾਰਮਰਜ਼ ਗਰੁੱਪ ਦੇ ਗੁਰਬਿੰਦਰ ਸਿੰਘ ਬਾਜਵਾ ਸਮੇਤ ਕਈ ਕਿਸਾਨ ਅਗੂਆਂ ਅਤੇ ਫ਼ਰੀਦਕੋਟ ਤੋਂ ਅਏਡੀਓ ਲਖਬੀਰ ਸਿੰਘ, ਏਐਸਆਈ ਹਰਜਿੰਦਰ ਸਿੰਘ ਅਤੇ ਬੀਟੀਐਮ ਸਿਮਰਜੀਤ ਸਿੰਘ ਵੱਲੋਂ ਵੀ ਸ਼ੁਭਕਾਮਨਾਵਾਂ ਦਿੱਤੀਆਂ ਗਈਆਂ।










