Share & like

29 ਸਤੰਬਰ ਤੋਂ 15 ਅਕਤੂਬਰ ਤੱਕ ਹੋਣਗੇ ਟਰੇਨਿੰਗ ਸੈਸ਼ਨ

ਬੱਚਿਆਂ ਦੀ ਸਿੱਖਿਆ ਤੇ ਸਕੂਲ ਵਿਕਾਸ ਲਈ ਮੈਂਬਰਾਂ ਨੂੰ ਕੀਤਾ ਜਾਵੇਗਾ ਤਿਆਰ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਚੰਡੀਗੜ੍ਹ, 25 ਸਤੰਬਰ
ਸਰਕਾਰੀ ਸਕੂਲਾਂ (ਪ੍ਰਾਇਮਰੀ, ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ) ਵਿੱਚ ਬਣੀਆਂ ਨਵੀਆਂ ਸਕੂਲ ਮੈਨੇਜਮੈਂਟ ਕਮੇਟੀਆਂ (SMC) ਦੇ ਗਠਨ ਤੋਂ ਬਾਅਦ ਹੁਣ ਨਵੇਂ ਚੁਣੇ ਗਏ ਮੈਂਬਰਾਂ ਦੀ ਟਰੇਨਿੰਗ ਕਰਵਾਈ ਜਾਵੇਗੀ। ਇਹ ਟਰੇਨਿੰਗ 29 ਸਤੰਬਰ ਤੋਂ 15 ਅਕਤੂਬਰ 2025 ਤੱਕ ਕੀਤੀ ਜਾਵੇਗੀ।

ਸਿੱਖਿਆ ਵਿਭਾਗ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਟਰੇਨਿੰਗ ਰਾਹੀਂ ਕਮੇਟੀ ਮੈਂਬਰਾਂ ਨੂੰ ਸਕੂਲ ਪ੍ਰਬੰਧ, ਬੱਚਿਆਂ ਦੀ ਪੜ੍ਹਾਈ-ਲਿਖਾਈ ਸੰਬੰਧੀ ਮੁੱਦਿਆਂ ਅਤੇ ਸਰਕਾਰੀ ਫੰਡਾਂ ਦੀ ਵਰਤੋਂ ਬਾਰੇ ਜਾਣੂ ਕਰਵਾਇਆ ਜਾਵੇਗਾ। ਇਸ ਟਰੇਨਿੰਗ ਨਾਲ ਕਮੇਟੀ ਮੈਂਬਰ ਆਪਣੀਆਂ ਜ਼ਿੰਮੇਵਾਰੀਆਂ ਸਮਝਣ ਦੇ ਨਾਲ-ਨਾਲ ਸਕੂਲ ਦੇ ਵਿਕਾਸ ਕੰਮਾਂ ਵਿੱਚ ਵੀ ਸਰਗਰਮ ਭੂਮਿਕਾ ਨਿਭਾ ਸਕਣਗੇ।

ਜਾਣਕਾਰੀ ਦੇ ਅਨੁਸਾਰ ਕਲਸਟਰ ਪੱਧਰ ‘ਤੇ 26 ਸਤੰਬਰ ਨੂੰ ਆਨਲਾਈਨ ਓਰੀਏਂਟੇਸ਼ਨ ਅਤੇ 27 ਸਤੰਬਰ ਨੂੰ ਬਲਾਕ ਪੱਧਰ ਦੀ ਟਰੇਨਿੰਗ ਦੀ ਸ਼ੁਰੂਆਤ ਤੋਂ ਬਾਅਦ ਹੁਣ ਸਕੂਲ ਪੱਧਰ ‘ਤੇ ਕਮੇਟੀ ਮੈਂਬਰਾਂ ਲਈ ਟਰੇਨਿੰਗਾਂ ਕਰਵਾਈਆਂ ਜਾ ਰਹੀਆਂ ਹਨ। ਹਰ ਕਲਸਟਰ ਅੰਦਰ 10/13 ਸਕੂਲਾਂ ਦੇ 50-60 ਮੈਂਬਰਾਂ ਦੀ ਸਾਂਝੀ ਟਰੇਨਿੰਗ ਕੀਤੀ ਜਾਵੇਗੀ।

ਸਿੱਖਿਆ ਵਿਭਾਗ ਵੱਲੋਂ ਸਾਰੇ ਮੈਂਬਰਾਂ ਦੀ 100 ਫੀਸਦੀ ਹਾਜ਼ਰੀ ਯਕੀਨੀ ਬਣਾਉਣ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਕਮੇਟੀਆਂ ਆਪਣੀ ਕਾਰਗੁਜ਼ਾਰੀ ਪੂਰੇ ਵਿਸ਼ਵਾਸ ਤੇ ਨਿਪੁੰਨਤਾ ਨਾਲ ਕਰ ਸਕਣ।


Share & like

Leave a Reply