Share & like

ਪਰਿਵਾਰਾਂ ਨੂੰ ਵਹਿਮਾਂ-ਭਰਮਾਂ ਤੋਂ ਮੁਕਤ ਕਰਨਾ ਹੀ ਅਸਲ ਤਰਕਸ਼ੀਲਤਾ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 22 ਸਤੰਬਰ
ਤਰਕਸ਼ੀਲ ਸੁਸਾਇਟੀ ਪੰਜਾਬ ਦੀਆਂ ਸਾਰੀਆਂ ਇਕਾਈਆਂ ਵੱਲੋਂ ਇਸ ਸਮੇਂ ਪਰਿਵਾਰਕ ਮਿਲਨੀਆਂ ਕਰਵਾਈਆਂ ਜਾ ਰਹੀਆਂ ਹਨ। ਇਸੇ ਕੜੀ ਤਹਿਤ ਗੁਰਦਾਸਪੁਰ ਇਕਾਈ ਵੱਲੋਂ ਵੀ ਅਗਲੇ ਮਹੀਨੇ ਪਰਿਵਾਰਕ ਮਿਲਨੀ ਆਯੋਜਿਤ ਕੀਤੀ ਜਾਵੇਗੀ।

ਸੁਸਾਇਟੀ ਦੇ ਮੈਂਬਰਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਇਕੱਤਰਤਾਵਾਂ ਰਾਹੀਂ ਸਿਰਫ਼ ਸਾਥੀਆਂ ਹੀ ਨਹੀਂ, ਸਗੋਂ ਉਹਨਾਂ ਦੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਤਰਕਸ਼ੀਲਤਾ ਨਾਲ ਜੋੜਿਆ ਜਾਵੇਗਾ। ਉਹਨਾਂ ਦਾ ਮੰਨਣਾ ਹੈ ਕਿ ਜੇ ਘਰ ਦੀ ਔਰਤ ਵਹਿਮਾਂ ਅਤੇ ਭਰਮਾਂ ਤੋਂ ਮੁਕਤ ਹੋ ਕੇ ਵਿਗਿਆਨਕ ਸੋਚ ਅਪਣਾਏ ਤਾਂ ਪੂਰਾ ਪਰਿਵਾਰ ਸੁਧਾਰ ਦੀ ਰਾਹ ’ਤੇ ਤੁਰ ਪੈਂਦਾ ਹੈ।
ਇਸ ਮਿਲਨੀ ਦੌਰਾਨ ਪਰਿਵਾਰਾਂ ਨੂੰ ਤਰਕਸ਼ੀਲ ਸੁਸਾਇਟੀ ਦੀਆਂ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ ਜਾਵੇਗਾ ਅਤੇ ਉਹਨਾਂ ਦੇ ਸੁਝਾਅ ਵੀ ਪ੍ਰਾਪਤ ਕੀਤੇ ਜਾਣਗੇ।

ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਤਰਲੋਚਨ ਸਿੰਘ, ਅਜੇ ਪਾਲ, ਪ੍ਰੇਮ ਥਾਪਾ, ਰਾਮ ਲਾਲ, ਕੇਵਲ ਕ੍ਰਿਸ਼ਨ, ਅਰੁਣ ਕੁਮਾਰ, ਨਗਿੰਦਰ ਸਿੰਘ, ਲਖਵਿੰਦਰ ਸਿੰਘ ਅਤੇ ਦਵਿੰਦਰ ਸਿੰਘ ਹਾਜ਼ਰ ਸਨ।


Share & like

Leave a Reply