Share & like

ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਪੂਨਾ ਪੈਕਟ ‘ਤੇ ਹੋਵੇਗੀ ਚਰਚਾ

ਅਧਿਆਪਕਾਂ ਅਤੇ ਮੁਲਾਜ਼ਮਾਂ ਲਈ ਰਾਖਵਾਂਕਰਨ ਨੀਤੀ ਨੂੰ ਸਮਝਣ ਤੇ ਜਾਨਣ ਦਾ ਚੰਗਾ ਮੌਕਾ: ਸੂਬਾ ਚੀਫ਼ ਆਰਗਨਾਈਜ਼ਰ ਪਰਮਿੰਦਰ ਸਿੰਘ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 21 ਸਤੰਬਰ
ਸਮੂਹ ਦਲਿਤ ਤੇ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਐਸੀ/ ਬੀਸੀ ਅਧਿਆਪਕ ਅਤੇ ਮੁਲਾਜ਼ਮ ਯੂਨੀਅਨ (ਗੁਰਦਾਸਪੁਰ) ਪੰਜਾਬ ਵੱਲੋਂ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਪੂਨਾ ਪੈਕਟ ‘ਤੇ ਚਰਚਾ ਲਈ ਬਟਾਲਾ ਰੋਡ ਬਾਈਪਾਸ ਨੇੜੇ ਸਥਿਤ ਪੈਲਸ ਰਾਇਲ ਵਿਲਾ ਵਿਖੇ ਕੇਡਰ ਕੈਂਪ ਲਗਾਇਆ ਜਾ ਰਿਹਾ ਹੈ।

ਫੋਟੋ: ਪਰਮਿੰਦਰ ਸਿੰਘ

ਐਸਸੀ/ਬੀਸੀ ਅਧਿਆਪਕ ਅਤੇ ਮੁਲਾਜ਼ਮ ਯੂਨੀਅਨ ਪੰਜਾਬ ਦੇ ਸੂਬਾ ਚੀਫ ਆਰਗਨਾਈਜ਼ਰ ਅਤੇ ਜ਼ਿਲ੍ਹਾ ਸਰਪ੍ਰਸਤ ਸ੍ਰੀ ਪਰਮਿੰਦਰ ਸਿੰਘ ਨੇ ਰੋਜ਼ਾਨਾ ਖ਼ਬਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕੇਡਰ ਕੈਂਪ 22 ਸਤੰਬਰ 2025 ਦਿਨ ਸੋਮਵਾਰ ਨੂੰ ਸਵੇਰੇ 11 ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਚਲੇਗਾ। ਉਨ੍ਹਾਂ ਦੱਸਿਆ ਕਿ ਸ੍ਰੀ ਸ੍ਰੀ 108 ਬਾਬਾ ਗੁਰਦੀਪ ਗਿਰੀ ਜੀ ਮਹਾਰਾਜ (ਪਠਾਨਕੋਟ ਵਾਲੇ) ਪ੍ਰੋਗਰਾਮ ਦੇ ਮੁੱਖ ਮਹਿਮਾਨ ਹੋਣਗੇ। ਉਨਾ ਦੱਸਿਆ ਕਿ ਕੈਂਪ ਦੌਰਾਨ ਵੱਖ-ਵੱਖ ਬੁਲਾਰਿਆਂ ਵੱਲੋਂ ਵੀਹਵੀਂ ਸਦੀ ਦੇ ਮਹਾਨ ਯੁੱਗ ਪੁਰਸ਼, ਮਹਾਨ ਵਿਦਵਾਨ, ਗਰੀਬਾਂ ਦੀ ਸਿਰਤਾਜ ਬਾਦਸ਼ਾਹ, ਨਾਰੀ ਮੁਕਤੀ ਦਾਤਾ, ਗਿਆਨ ਦੇ ਪ੍ਰਤੀਕ ਅਤੇ ਸੰਵਿਧਾਨ ਦੇ ਨਿਰਮਾਤਾ, ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ ਪੂਨਾ ਪੈਕਟ ‘ਤੇ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ।

ਉਨਾਂ ਕਿਹਾ ਕਿ ਕੈਂਪ ਦੌਰਾਨ ਰਾਖਵਾਂਕਰਨ ਨੀਤੀ ਬਾਰੇ ਵੀ ਗੰਭੀਰ ਵਿਚਾਰਾ਼ ਹੋਣਗੀਆਂ। ਉਨ੍ਹਾਂ ਕਿਹਾ ਕਿ ਮੁਲਾਜ਼ਮ ਸਾਥੀਆਂ ਲਈ ਰਾਖਵੇਂਕਰਨ ਦੀ ਨੀਤੀ ਨੂੰ ਸਮਝਣ ਅਤੇ ਜਾਨਣ ਦਾ ਚੰਗਾ ਮੌਕਾ ਹੈ। ਉਨ੍ਹਾਂ ਨੇ ਸਮੂਹ ਅਧਿਆਪਕਾਂ ਅਤੇ ਮੁਲਾਜ਼ਮ ਸਾਥੀਆਂ ਨੂੰ ਕੇਡਰ ਕੈਂਪ ਵਿੱਚ ਸ਼ਮੂਲੀਅਤ ਦਾ ਸੱਦਾ ਦਿੱਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸਕੱਤਰ ਜਨਰਲ ਸੁਖਦੇਵ ਸਿੰਘ ਕਲੇਰ, ਜਨਰਲ ਸਕੱਤਰ ਪ੍ਰੇਮ ਕੁਮਾਰ, ਪ੍ਰਿੰਸੀਪਲ ਸੁਰਜੀਤ ਕੁਮਾਰ, ਜਗਦੀਸ਼ ਰਾਜ ਬੈਂਸ, ਗੁਰਦਾਸਪੁਰ ਇੱਕ ਦੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ, ਗੁਰਦਾਸਪੁਰ ਦੋ ਦੇ ਬਲਾਕ ਪ੍ਰਧਾਨ ਲੈਕਚਰਾਰ ਸੰਦੀਪ ਕੁਮਾਰ, ਦੀਨਾਨਗਰ ਇਕ ਦੇ ਬਲਾਕ ਪ੍ਰਧਾਨ ਵਿਜੇ ਕੁਮਾਰ, ਦੀਨਾਨਗਰ ਦੋ ਦੇ ਬਲਾਕ ਪ੍ਰਧਾਨ ਸ਼ਾਮ ਲਾਲ, ਬਟਾਲਾ ਬਲਾਕ ਪ੍ਰਧਾਨ ਜਸਪਾਲ ਸਿੰਘ, ਕਾਦੀਆਂ ਬਲਾਕ ਪ੍ਰਧਾਨ ਸਤਨਾਮ ਸਿੰਘ ਅਤੇ ਕਲਾਨੌਰ ਬਲਾਕ ਪ੍ਰਧਾਨ ਸਰਵਨ ਕੁਮਾਰ ਵੀ ਹਾਜ਼ਰ ਸਨ।


Share & like

Leave a Reply