ਰੋਜ਼ਾਨਾ ਖ਼ਬਰ ਬਿਊਰੋ
ਚੰਡੀਗੜ੍ਹ, 19 ਸਤੰਬਰ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਖਪਤਕਾਰਾਂ ਨੂੰ ਵੱਡਾ ਤੋਹਫ਼ਾ ਦਿੰਦਿਆਂ ਵੇਰਕਾ ਦੁੱਧ ਅਤੇ ਹੋਰ ਡੇਅਰੀ ਉਤਪਾਦਾਂ ਦੀਆਂ ਕੀਮਤਾਂ ਘਟਾਉਣ ਦਾ ਐਲਾਨ ਕੀਤਾ। ਨਵੀਆਂ ਸੋਧੀਆਂ ਕੀਮਤਾਂ 22 ਸਤੰਬਰ ਦੀ ਸਵੇਰ ਤੋਂ ਲਾਗੂ ਹੋਣਗੀਆਂ।

ਮੁੱਖ ਮੰਤਰੀ ਨੇ ਦੱਸਿਆ ਕਿ ਇਹ ਫ਼ੈਸਲਾ ਭਾਰਤ ਸਰਕਾਰ ਦੇ ਜੀ.ਐੱਸ.ਟੀ. 2.0 ਸੁਧਾਰਾਂ ਦੇ ਅਧਾਰ ’ਤੇ ਕੀਤਾ ਗਿਆ ਹੈ, ਜਿਨ੍ਹਾਂ ਤਹਿਤ ਡੇਅਰੀ ਉਤਪਾਦਾਂ ਉੱਤੇ ਟੈਰਿਫ਼ ਘਟਾਏ ਗਏ ਹਨ।
ਦੁੱਧ ਅਤੇ ਉਤਪਾਦਾਂ ਦੀਆਂ ਨਵੀਆਂ ਸੋਧੀਆਂ ਕੀਮਤਾਂ:
ਦੁੱਧ (ਸਟੈਂਡਰਡ, ਟੋਨਡ, ਡਬਲ ਟੋਨਡ) – 2 ਰੁਪਏ ਪ੍ਰਤੀ ਲਿਟਰ ਸਸਤਾ
ਘਿਓ – 30 ਤੋਂ 35 ਰੁਪਏ ਪ੍ਰਤੀ ਲੀਟਰ/ਕਿਲੋਗ੍ਰਾਮ ਕਮੀ
ਟੇਬਲ ਬਟਰ – 30 ਰੁਪਏ ਪ੍ਰਤੀ ਕਿਲੋਗ੍ਰਾਮ ਕਮੀ
ਅਨਸਾਲਟੇਡ ਬਟਰ – 35 ਰੁਪਏ ਪ੍ਰਤੀ ਕਿਲੋਗ੍ਰਾਮ ਕਮੀ
ਪ੍ਰੋਸੈਸਡ ਪਨੀਰ – 20 ਰੁਪਏ ਪ੍ਰਤੀ ਕਿਲੋਗ੍ਰਾਮ ਕਮੀ
ਪਨੀਰ (ਜਨਰਲ) – 15 ਰੁਪਏ ਪ੍ਰਤੀ ਕਿਲੋਗ੍ਰਾਮ ਕਮੀ
ਯੂ.ਐਚ.ਟੀ. ਦੁੱਧ – 2 ਰੁਪਏ ਪ੍ਰਤੀ ਲਿਟਰ ਕਮੀ
ਆਈਸਕ੍ਰੀਮ (ਗੈਲਨ, ਬਰਿੱਕ, ਟੱਬ) – 10 ਰੁਪਏ ਪ੍ਰਤੀ ਲਿਟਰ ਕਮੀ

ਮੁੱਖ ਮੰਤਰੀ ਨੇ ਕਿਹਾ ਕਿ ਇਹ ਸੋਧ ਲੋਕਾਂ ਲਈ ਰਾਹਤ ਦਾ ਕਾਰਨ ਬਣੇਗੀ। ਉਤਪਾਦਾਂ ਤੱਕ ਖਪਤਕਾਰਾਂ ਦੀ ਪਹੁੰਚ ਵਧੇਗੀ, ਮੰਗ ਵਿੱਚ ਤੇਜ਼ੀ ਆਵੇਗੀ ਅਤੇ ਵਿੱਕਰੀ ਵਧਣ ਨਾਲ ਰਾਜ ਦੀ ਟੈਕਸ ਆਮਦਨ ਵਿੱਚ ਵੀ ਵਾਧਾ ਹੋਵੇਗਾ।
ਇਸ ਤੋਂ ਪਹਿਲਾਂ ਅਮੁੱਲ ਅਤੇ ਮਦਰ ਡੇਅਰੀ ਉਤਪਾਦਾਂ ਦੀਆਂ ਕੀਮਤਾਂ ਘਟਾਉਣ ਦਾ ਐਲਾਨ ਹੋ ਚੁੱਕਾ ਹੈ। ਹੁਣ ਵੇਰਕਾ ਉਤਪਾਦਾਂ ਦੀਆਂ ਸੋਧੀਆਂ ਕੀਮਤਾਂ ਲਾਗੂ ਹੋਣ ਨਾਲ ਖਪਤਕਾਰਾਂ ਨੂੰ ਸਿੱਧਾ ਲਾਭ ਮਿਲੇਗਾ।










