Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ ਬਿਊਰੋ
ਪਠਾਨਕੋਟ,18 ਸਤੰਬਰ
ਨਿਗਰਾਨ ਇੰਜੀਨੀਅਰ ਸ੍ਰੀ ਹਰਜੋਤ ਸਿੰਘ ਦੀ ਮੌਜੂਦਗੀ ਵਿੱਚ ਇੰਜੀਨੀਅਰ ਪ੍ਰਦੀਪ ਕੁਮਾਰ ਨੇ ਕਾਰਜਕਾਰੀ ਇੰਜੀਨੀਅਰ, ਉਸਾਰੀ ਮੰਡਲ, ਲੋਕ ਨਿਰਮਾਣ ਵਿਭਾਗ ਪਠਾਨਕੋਟ ਦਾ ਚਾਰਜ ਸੰਭਾਲਿਆ।

ਇਸ ਮੌਕੇ ਨਿਗਰਾਨ ਇੰਜੀਨੀਅਰ ਹਰਜੋਤ ਸਿੰਘ ਦੇ ਨਾਲ ਐਸਡੀਓ ਰਸ਼ਪਾਲ ਸਿੰਘ ਢਿਲੋ, ਐਸਡੀਓ ਪਰਵਿੰਦਰ ਸਿੰਘ, ਐਸਡੀਓ ਰੋਹਨ, ਐਸਡੀਓ ਰਜਿੰਦਰ ਸਿੰਘ ਅਤੇ ਵਿਭਾਗੀ ਸਟਾਫ਼ ਵੱਡੀ ਗਿਣਤੀ ਵਿੱਚ ਹਾਜ਼ਰ ਰਿਹਾ।

ਸਮੂਹ ਅਧਿਕਾਰੀਆਂ ਵੱਲੋਂ ਐਕਸੀਅਨ ਪ੍ਰਦੀਪ ਕੁਮਾਰ ਨੂੰ ਚਾਰਜ ਸੰਭਾਲਣ ‘ਤੇ ਗੁਲਦਸਤਾ ਭੇਂਟ ਕਰਕੇ ਗਰਮਜੋਸ਼ੀ ਨਾਲ ਸੁਆਗਤ ਕੀਤਾ ਗਿਆ ਅਤੇ ਵਧਾਈਆਂ ਦਿੱਤੀਆਂ ਗਈਆਂ।

ਫੋਟੋ ਕੈਪਸ਼ਨ: ਐਕਸੀਅਨ ਪ੍ਰਦੀਪ ਕੁਮਾਰ ਨੂੰ ਚਾਰਜ ਸੰਭਾਲਣ ‘ਤੇ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਕਰਦੇ।


Share & like

Leave a Reply