Share & like

ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਖੇਡਾਂ ਦਾ ਪ੍ਰੋਗਰਾਮ ਐਲਾਨਿਆ

ਜਤਿੰਦਰ ਬੈਂਸ/ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 18 ਸਤੰਬਰ
ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਪੜ੍ਹਾਈ ਦੇ ਨਾਲ-ਨਾਲ ਖੇਡਾਂ ਨੂੰ ਵੀ ਉਤਨਾ ਹੀ ਮਹੱਤਵਪੂਰਨ ਮੰਨਿਆ ਗਿਆ ਹੈ। “ਤੰਦਰੁਸਤ ਸਰੀਰ ਵਿੱਚ ਤੰਦਰੁਸਤ ਮਨ ਹੁੰਦਾ ਹੈ” ਇਸ ਸਿਧਾਂਤ ਨੂੰ ਸੱਚ ਕਰਦੇ ਹੋਏ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਹਰ ਸਾਲ ਪੰਜਾਬ ਪੱਧਰ ‘ਤੇ ਪ੍ਰਾਇਮਰੀ ਖੇਡਾਂ ਕਰਵਾਈਆਂ ਜਾਂਦੀਆਂ ਹਨ।

ਫੋਟੋ: ਜ਼ਿਲ੍ਹਾ ਸਿੱਖਿਆ ਅਫ਼ਸਰ ਗੁਰਦਾਸਪੁਰ ਸ੍ਰੀਮਤੀ ਪਰਮਜੀਤ

ਇਸੇ ਲੜੀ ਨੂੰ ਅੱਗੇ ਵਧਾਉਂਦਿਆਂ ਜ਼ਿਲ੍ਹਾ ਸਿੱਖਿਆ ਅਫਸਰ ਗੁਰਦਾਸਪੁਰ ਨੇ ਬਲਾਕ ਸਪੋਰਟਸ ਅਫਸਰਾਂ ਨੂੰ ਪੱਤਰ ਜਾਰੀ ਕੀਤਾ ਹੈ। ਪੱਤਰ ਅਨੁਸਾਰ ਹੁਕਮ ਦਿੱਤਾ ਗਿਆ ਹੈ ਕਿ ਜ਼ਿਲ੍ਹਾ ਪੱਧਰੀ ਖੇਡਾਂ ਲਈ ਖਿਡਾਰੀਆਂ ਦੀ ਚੋਣ ਕਰਨ ਵਾਸਤੇ ਹਰ ਬਲਾਕ ਵਿੱਚ ਪ੍ਰਾਇਮਰੀ ਖੇਡਾਂ 15 ਅਕਤੂਬਰ ਤੱਕ ਹਰ ਹਾਲਤ ਵਿੱਚ ਕਰਵਾ ਲਈਆਂ ਜਾਣ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਖੇਡਾਂ ਬੱਚਿਆਂ ਦੀਆਂ ਲੁਕੀਆਂ ਕਾਬਲਤਾਂ ਨੂੰ ਸਾਹਮਣੇ ਲਿਆਉਂਦੀਆਂ ਹਨ ਅਤੇ ਉਹਨਾਂ ਨੂੰ ਆਤਮ-ਵਿਸ਼ਵਾਸ ਦੇ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰਦੀਆਂ ਹਨ। “ਪੜ੍ਹਾਂਗੇ ਲਿਖਾਂਗੇ ਬਣਾਂਗੇ ਨਵਾਬ, ਖੇਡਾਂਗੇ ਕੁੱਦਾਂਗੇ ਹੋਵੇਗਾ ਵਿਕਾਸ” ਸਿਧਾਂਤ ‘ਤੇ ਤੁਰਦਿਆਂ ਬੱਚਿਆਂ ਦੀਆਂ ਖੇਡਾਂ ਵਿੱਚ ਸਰਗਰਮ ਹਿਸ਼ੇਦਾਰੀ ਨੂੰ ਯਕੀਨੀ ਬਣਾਉਣਾ ਸਿੱਖਿਆ ਵਿਭਾਗ ਦੀ ਪ੍ਰਾਥਮਿਕਤਾ ਹੈ।

ਖੇਡਾਂ ਰਾਹੀਂ ਚੁਣੇ ਗਏ ਵਧੀਆ ਖਿਡਾਰੀ ਅਗਲੇ ਪੱਧਰ ‘ਤੇ ਜ਼ਿਲ੍ਹਾ ਖੇਡਾਂ ਵਿੱਚ ਆਪਣਾ ਜੌਹਰ ਵਿਖਾ ਸਕਣਗੇ, ਜਿਸ ਨਾਲ ਸਿਰਫ਼ ਬੱਚਿਆਂ ਦੀ ਨਿੱਜੀ ਯੋਗਤਾ ਹੀ ਨਹੀਂ ਸਗੋਂ ਜ਼ਿਲ੍ਹੇ ਦਾ ਵੀ ਨਾਮ ਰੌਸ਼ਨ ਹੋਵੇਗਾ।


Share & like

Leave a Reply