ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਰਿਪੋਰਟ ਦੇ ਆਧਾਰ ‘ਤੇ ਬੱਚਿਆਂ ਅਤੇ ਅਧਿਆਪਕਾਂ ਦੀ ਸੁਰੱਖਿਆ ਨੂੰ ਵੇਖਦਿਆਂ ਲਿਆ ਫੈਸਲਾ
ਜਤਿੰਦਰ ਬੈਂਸ/ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ ਬਿਊਰੋ
ਗੁਰਦਾਸਪੁਰ, 16 ਸਤੰਬਰ
ਦਰਿਆ ਰਾਵੀ ਦੇ ਉਫਾਨ ਕਾਰਨ ਜ਼ਿਲ੍ਹਾ ਗੁਰਦਾਸਪੁਰ ਦੇ ਕਈ ਸਰਹੱਦੀ ਇਲਾਕਿਆਂ ਵਿੱਚ ਹੜ੍ਹ ਨੇ ਭਿਆਨਕ ਤਬਾਹੀ ਮਚਾਈ ਹੈ। ਖ਼ਾਸ ਕਰਕੇ ਬਲਾਕ ਦੋਰਾਂਗਲਾ ਅਤੇ ਡੇਰਾ ਬਾਬਾ ਨਾਨਕ ਦੇ ਦਰਜਨਾਂ ਸਕੂਲਾਂ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਸਕੂਲਾਂ ਦੇ ਮੈਦਾਨ ਅਜੇ ਵੀ ਪਾਣੀ ਨਾਲ ਭਰੇ ਹੋਏ ਹਨ, ਇਮਾਰਤਾਂ ਦੀਆਂ ਕੰਧਾਂ ਕੱਚੀਆਂ ਅਤੇ ਕਮਜ਼ੋਰ ਹੋ ਚੁੱਕੀਆਂ ਹਨ, ਬਿਜਲੀ ਸਪਲਾਈ ਕੱਟੀ ਹੋਈ ਹੈ ਅਤੇ ਬੱਚਿਆਂ ਲਈ ਬੈਠਣ ਦੀਆਂ ਢੰਗੀਆਂ ਸਹੂਲਤਾਂ ਮੌਜੂਦ ਨਹੀਂ ਹਨ। ਇਸ ਤੋਂ ਇਲਾਵਾ ਬੀਮਾਰੀਆਂ ਦੇ ਫੈਲਣ ਦਾ ਖ਼ਤਰਾ ਵੀ ਵੱਧ ਗਿਆ ਹੈ। ਅਜਿਹੇ ਵਿੱਚ ਕੋਈ ਵੀ ਅਧਿਕਾਰੀ ਬੱਚਿਆਂ ਅਤੇ ਅਧਿਆਪਕਾਂ ਦੀ ਸਿਹਤ ਅਤੇ ਸੁਰੱਖਿਆ ਨੂੰ ਲੈਣ ਕੇ ਕੋਈ ਜੌਖਮ ਨਹੀਂ ਲੈਣਾ ਚਾਹੁੰਦੇ ਹਨ।

ਡਿਪਟੀ ਕਮਿਸ਼ਨਰ ਗੁਰਦਾਸਪੁਰ ਵਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਦੀ ਨਵੀਂ ਰਿਪੋਰਟ ਦੇ ਆਧਾਰ ‘ਤੇ ਹੁਕਮ ਜਾਰੀ ਕੀਤੇ ਗਏ ਹਨ ਕਿ ਗੁਰਦਾਸਪੁਰ ਦੇ 94 ਹੜ੍ਹ ਪ੍ਰਭਾਵਿਤ ਸਕੂਲਾਂ ਨੂੰ 20 ਸਤੰਬਰ 2025 ਤੱਕ ਬੰਦ ਰੱਖਿਆ ਜਾਵੇ। ਇਸ ਤੋਂ ਪਹਿਲਾਂ 8 ਅਤੇ 10 ਸਤੰਬਰ ਨੂੰ ਆਈ ਰਿਪੋਰਟ ਦੇ ਆਧਾਰ ‘ਤੇ 14 ਸਤੰਬਰ ਤੱਕ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ। ਪਰ ਹੁਣ ਨਵੀਂ ਰਿਪੋਰਟ ਮੁਤਾਬਕ ਕਈ ਸਕੂਲਾਂ ਵਿੱਚ ਹਾਲਾਤ ਅਜੇ ਵੀ ਗੰਭੀਰ ਹਨ।
ਡਿਪਟੀ ਕਮਿਸ਼ਨਰ ਦਾ ਸਪਸ਼ਟ ਸੁਨੇਹਾ:
ਡਿਪਟੀ ਕਮਿਸ਼ਨਰ ਨੇ ਸਪਸ਼ਟ ਕੀਤਾ ਕਿ ਇਹ ਬੰਦਸ਼ ਸਿਰਫ਼ ਉਹਨਾਂ ਸਕੂਲਾਂ ਲਈ ਹੈ ਜੋ ਹੜ੍ਹ ਨਾਲ ਪ੍ਰਭਾਵਿਤ ਹਨ। ਜਿਹੜੇ ਸਕੂਲ ਸੁਰੱਖਿਅਤ ਹਨ ਅਤੇ ਪੜ੍ਹਾਈ ਲਈ ਚੰਗੀਆਂ ਸਹੂਲਤਾਂ ਉਪਲਬਧ ਹਨ, ਉਹ ਆਪਣੀ ਰੁਟੀਨ ਮੁਤਾਬਕ ਖੁੱਲ੍ਹ ਸਕਦੇ ਹਨ।
ਪ੍ਰਭਾਵਿਤ ਸਕੂਲਾਂ ਦੀ ਸੂਚੀ
ਬਲਾਕ ਦੋਰਾਂਗਲਾ (64 ਸਕੂਲ)
ਸਰਕਾਰੀ ਪ੍ਰਾ. ਸਕੂਲ ਚੌਂਤਰਾ, ਸਰਕਾਰੀ ਪ੍ਰਾ. ਸਕੂਲ ਸਾਲਾਚ, ਸਰਕਾਰੀ ਪ੍ਰਾ. ਸਕੂਲ ਠੱਠੀ, ਸਰਕਾਰੀ ਪ੍ਰਾ. ਸਕੂਲ ਭਰਿਆਲ, ਸਰਕਾਰੀ ਪ੍ਰਾ. ਸਕੂਲ ਤੂਰਬਾਨੀ, ਸਰਕਾਰੀ ਪ੍ਰਾ. ਸਕੂਲ ਦੋਰਾਂਗਲਾ, ਸਰਕਾਰੀ ਪ੍ਰਾ. ਸਕੂਲ ਐਮਾ, ਸਰਕਾਰੀ ਪ੍ਰਾ. ਸਕੂਲ ਬਾਹਮਣੀ, ਸਰਕਾਰੀ ਪ੍ਰਾ. ਸਕੂਲ ਬੈਂਸ, ਸਰਕਾਰੀ ਪ੍ਰਾ. ਸਕੂਲ ਬਾਲਾਪਿੰਡੀ, ਸਰਕਾਰੀ ਪ੍ਰਾ. ਸਕੂਲ ਬਾਊਪੁਰ ਜੱਟਾਂ, ਸਰਕਾਰੀ ਪ੍ਰਾ. ਸਕੂਲ ਬਹਿਲੋਲਪੁਰ, ਸਰਕਾਰੀ ਪ੍ਰਾ. ਸਕੂਲ ਬਹਿਰਾਮਪੁਰ, ਸਰਕਾਰੀ ਪ੍ਰਾ. ਸਕੂਲ ਚੱਕਰਾਜਾ, ਸਰਕਾਰੀ ਪ੍ਰਾ. ਸਕੂਲ ਚਿੱਟੀ, ਸਰਕਾਰੀ ਪ੍ਰਾ. ਸਕੂਲ ਦਬੁਰਜੀ, ਸਰਕਾਰੀ ਪ੍ਰਾ. ਸਕੂਲ ਦੋਦਵਾਂ, ਸਰਕਾਰੀ ਪ੍ਰਾ. ਸਕੂਲ ਡੁੱਗਰੀ, ਸਰਕਾਰੀ ਪ੍ਰਾ. ਸਕੂਲ ਫਰੀਦਪੁਰ, ਸਰਕਾਰੀ ਪ੍ਰਾ. ਸਕੂਲ ਗਾਹਲੜੀ, ਸਰਕਾਰੀ ਪ੍ਰਾ. ਸਕੂਲ ਗੰਜਾ, ਸਰਕਾਰੀ ਪ੍ਰਾ. ਸਕੂਲ ਗੰਜੀ, ਸਰਕਾਰੀ ਪ੍ਰਾ. ਸਕੂਲ ਹਸਨਪੁਰ,
ਸਰਕਾਰੀ ਪ੍ਰਾ. ਸਕੂਲ ਇਸਲਾਮਪੁਰ, ਸਰਕਾਰੀ ਪ੍ਰਾ. ਸਕੂਲ ਜੱਗੋਚੱਕ ਟਾਂਡਾ, ਸਰਕਾਰੀ ਪ੍ਰਾ. ਸਕੂਲ ਜੈਨਪੁਰ, ਸਰਕਾਰੀ ਪ੍ਰਾ. ਸਕੂਲ ਜੰਡੀ, ਸਰਕਾਰੀ ਪ੍ਰਾ. ਸਕੂਲ ਝਬਕਰਾ, ਸਰਕਾਰੀ ਪ੍ਰਾ. ਸਕੂਲ ਸੰਧਰ, ਸਰਕਾਰੀ ਪ੍ਰਾ. ਸਕੂਲ ਸੰਘੋਰ, ਸਰਕਾਰੀ ਪ੍ਰਾ. ਸਕੂਲ ਸ਼ਹੀਦ ਫੌਜਾਂ ਸਿੰਘ ਨਗਰ, ਸਰਕਾਰੀ ਪ੍ਰਾ. ਸਕੂਲ ਸ਼ਾਹਪੁਰ ਅਫਗਾਨਾ, ਸਰਕਾਰੀ ਪ੍ਰਾ. ਸਕੂਲ ਸ਼ਮਸ਼ੇਰਪੁਰ, ਸਰਕਾਰੀ ਪ੍ਰਾ. ਸਕੂਲ ਸ੍ਰੀ ਰਾਮਪੁਰ, ਸਰਕਾਰੀ ਪ੍ਰਾ. ਸਕੂਲ ਸੁਲਤਾਨੀ, ਸਰਕਾਰੀ ਪ੍ਰਾ. ਸਕੂਲ ਤਾਜਪੁਰ, ਸਰਕਾਰੀ ਪ੍ਰਾ. ਸਕੂਲ ਠਾਕੁਰਪੁਰ, ਸਰਕਾਰੀ ਪ੍ਰਾ. ਸਕੂਲ ਥੰਮਣ, ਸਰਕਾਰੀ ਪ੍ਰਾ. ਸਕੂਲ ਠੱਠੀ, ਸਰਕਾਰੀ ਪ੍ਰਾ. ਸਕੂਲ ਤੂਰਬਾਨੀ, ਸਰਕਾਰੀ ਪ੍ਰਾ. ਸਕੂਲ ਉਮਰਪੁਰ ਕਲਾਂ, ਸਰਕਾਰੀ ਪ੍ਰਾ. ਸਕੂਲ ਵਜ਼ੀਰਪੁਰ ਅਫਗਾਨਾ, ਸਰਕਾਰੀ ਪ੍ਰਾ. ਸਕੂਲ ਜੋਗਰ ਸਰਕਾਰੀ ਪ੍ਰਾ. ਸਕੂਲ ਜੀਵਨ ਚੱਕ, ਸਰਕਾਰੀ ਪ੍ਰਾ. ਸਕੂਲ ਕਾਹਨਾ, ਸਰਕਾਰੀ ਪ੍ਰਾ. ਸਕੂਲ ਕੱਠਿਆਲੀ, ਸਰਕਾਰੀ ਪ੍ਰਾ. ਸਕੂਲ ਖੁਸ਼ੀਪੁਰ, ਸਰਕਾਰੀ ਪ੍ਰਾ. ਸਕੂਲ ਖੁੱਥੀ, ਸਰਕਾਰੀ ਪ੍ਰਾ. ਸਕੂਲ ਮੱਦੇਪੁਰ, ਸਰਕਾਰੀ ਪ੍ਰਾ. ਸਕੂਲ ਮਜੀਠੀ, ਸਰਕਾਰੀ ਪ੍ਰਾ. ਸਕੂਲ ਮਕੌੜਾ, ਸਰਕਾਰੀ ਪ੍ਰਾ. ਸਕੂਲ ਮਲੂਕ ਚੱਕ, ਸਰਕਾਰੀ ਪ੍ਰਾ. ਸਕੂਲ ਮਰਾੜਾ (ਮੁੰਡੇ),ਸਰਕਾਰੀ ਪ੍ਰਾ. ਸਕੂਲ ਮਰਾੜਾ (ਕੁੜੀਆਂ),ਸਰਕਾਰੀ ਪ੍ਰਾ. ਸਕੂਲ ਮਿਆਣੀ ਮਲਾਹ, ਸਰਕਾਰੀ ਪ੍ਰਾ. ਸਕੂਲ ਮੁਗਲਾਨੀ ਚੱਕ, ਸਰਕਾਰੀ ਪ੍ਰਾ. ਸਕੂਲ ਨੌਸ਼ਹਿਰਾ, ਸਰਕਾਰੀ ਪ੍ਰਾ. ਸਕੂਲ ਨੀਵਾਂ ਧਕਾਲਾ, ਸਰਕਾਰੀ ਪ੍ਰਾ. ਸਕੂਲ ਓਗਰਾ, ਸਰਕਾਰੀ ਪ੍ਰਾ. ਸਕੂਲ ਪਸਿਆਲ, ਸਰਕਾਰੀ ਪ੍ਰਾ. ਸਕੂਲ ਕਾਦੀਆਂ ਵਾਲੀ, ਸਰਕਾਰੀ ਪ੍ਰਾ. ਸਕੂਲ ਰਾਏਪੁਰ, ਸਰਕਾਰੀ ਪ੍ਰਾ. ਸਕੂਲ ਰੰਗੜ ਪਿੰਡੀ ਅਤੇ ਸਰਕਾਰੀ ਪ੍ਰਾ. ਸਕੂਲ ਸੱਦਾ
ਬਲਾਕ ਗੁਰਦਾਸਪੁਰ-2 (3 ਸਕੂਲ)
ਸਰਕਾਰੀ ਪ੍ਰਾ. ਸਕੂਲ ਦਗੂੜੀ, ਸਰਕਾਰੀ ਪ੍ਰਾ. ਸਕੂਲ ਹਕੀਮਪੁਰ ਅਤੇ ਸਰਕਾਰੀ ਪ੍ਰਾ. ਸਕੂਲ ਭੁੱਲਾ
ਬਲਾਕ ਡੇਰਾ ਬਾਬਾ ਨਾਨਕ-2 (9 ਸਕੂਲ)
ਸਰਕਾਰੀ ਪ੍ਰਾ. ਸਕੂਲ ਸ਼ਕਰੀ, ਸਰਕਾਰੀ ਪ੍ਰਾ. ਸਕੂਲ ਕਾਦੀਆਂ ਗੁਜਰਾਂ, ਸਰਕਾਰੀ ਪ੍ਰਾ. ਸਕੂਲ ਮਾਨ, ਸਰਕਾਰੀ ਪ੍ਰਾ. ਸਕੂਲ ਸਾਧਾਂਵਾਲੀ, ਸਰਕਾਰੀ ਪ੍ਰਾ. ਸਕੂਲ ਚੌੜਾ, ਸਰਕਾਰੀ ਪ੍ਰਾ. ਸਕੂਲ ਤਪਾਲਾ, ਸਰਕਾਰੀ ਪ੍ਰਾ. ਸਕੂਲ ਨਬੀਨਗਰ, ਸਰਕਾਰੀ ਪ੍ਰਾ. ਸਕੂਲ ਰਣਸਿੱਕੇ ਤੱਲਾ ਅਤੇ ਸਰਕਾਰੀ ਪ੍ਰਾ. ਸਕੂਲ ਰਾਜੇਕੇ
ਬਲਾਕ ਡੇਰਾ ਬਾਬਾ ਨਾਨਕ-1 (18 ਸਕੂਲ)
ਸਰਕਾਰੀ ਪ੍ਰਾ. ਸਕੂਲ ਬਹਿਲੋਲਪੁਰ, ਸਰਕਾਰੀ ਪ੍ਰਾ. ਸਕੂਲ ਚੰਦੂ ਨੰਗਲ, ਸਰਕਾਰੀ ਪ੍ਰਾ. ਸਕੂਲ ਚੰਗੀ, ਸਰਕਾਰੀ ਪ੍ਰਾ. ਸਕੂਲਡੇਰਾ ਬਾਬਾ ਨਾਨਕ-2, ਸਰਕਾਰੀ ਪ੍ਰਾ. ਸਕੂਲਧਰਮਾਬਾਦ, ਸਰਕਾਰੀ ਪ੍ਰਾ. ਸਕੂਲਜੋੜੀਆਂ ਕਲਾ, ਸਰਕਾਰੀ ਪ੍ਰਾ. ਸਕੂਲਮੰਗੀਆਂ, ਸਰਕਾਰੀ ਪ੍ਰਾ. ਸਕੂਲਮੰਸੂਰਕੇ, ਸਰਕਾਰੀ ਪ੍ਰਾ. ਸਕੂਲਮੇਘਾ, ਸਰਕਾਰੀ ਪ੍ਰਾ. ਸਕੂਲਮਹਿਤਾ, ਸਰਕਾਰੀ ਪ੍ਰਾ. ਸਕੂਲਮੋਹਲੋਵਾਲੀ,
ਸਰਕਾਰੀ ਪ੍ਰਾ. ਸਕੂਲਮੁਲੋਵਾਲੀ, ਸਰਕਾਰੀ ਪ੍ਰਾ. ਸਕੂਲਪੱਖੋਕੇ ਟਾਹਲੀ ਸਾਹਿਬ, ਸਰਕਾਰੀ ਪ੍ਰਾ. ਸਕੂਲਪਾਲੇ ਨੰਗਲ, ਸਰਕਾਰੀ ਪ੍ਰਾ. ਸਕੂਲਰੱਤਾ ਅਬਦਾਲ, ਸਰਕਾਰੀ ਪ੍ਰਾ. ਸਕੂਲਸਮਰਾਏ, ਸਰਕਾਰੀ ਪ੍ਰਾ. ਸਕੂਲ ਸਿੰਘਪੁਰਾ ਅਤੇ ਸਰਕਾਰੀ ਪ੍ਰਾ. ਸਕੂਲ ਵੈਰੋਕੇ
ਸੰਖੇਪ ਵਿੱਚ
ਜ਼ਿਲ੍ਹਾ ਗੁਰਦਾਸਪੁਰ ਦੇ 94 ਹੜ੍ਹ ਪ੍ਰਭਾਵਿਤ ਸਕੂਲਾਂ ਨੂੰ 20 ਸਤੰਬਰ 2025 ਤੱਕ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜਦਕਿ ਜਿਹੜੇ ਸਕੂਲ ਸੁਰੱਖਿਅਤ ਹਨ, ਉਹ ਰੁਟੀਨ ਮੁਤਾਬਕ ਖੁੱਲ੍ਹੇ ਰਹਿਣਗੇ।

ਜ਼ਿਲ੍ਹਾ ਸਿੱਖਿਆ ਅਫਸਰ (ਪ੍ਰਾਇਮਰੀ) ਸ੍ਰੀਮਤੀ ਪਰਮਜੀਤ ਵੱਲੋਂ ਡਿਪਟੀ ਕਮਿਸ਼ਨਰ ਨੂੰ ਪੱਤਰ ਲਿਖ ਕੇ ਜਾਣਕਾਰੀ ਦਿੱਤੀ ਗਈ ਸੀ ਕਿ ਉਪ ਮੰਡਲ ਮਜਿਸਟ੍ਰੇਟ ਅਤੇ ਉਹਨਾਂ ਵੱਲੋਂ ਸਬ ਡਿਵੀਜ਼ਨ ਦੀਨਾਨਗਰ ਦੇ ਵੱਖ-ਵੱਖ ਸਕੂਲਾਂ ਦੀ ਚੈਕਿੰਗ ਕੀਤੀ ਗਈ।
ਰਿਪੋਰਟ ਅਨੁਸਾਰ ਸੂਚੀ ਵਿੱਚ ਦਰਸਾਏ ਸਕੂਲ ਹੜ੍ਹਾਂ ਦੇ ਪ੍ਰਭਾਵ ਕਾਰਨ ਬਹੁਤ ਖਰਾਬ ਹਾਲਤ ਵਿੱਚ ਹਨ। ਸਕੂਲਾਂ ਅੰਦਰ ਹੜਾਂ ਦਾ ਪਾਣੀ ਤਾਂ ਸੁੱਕ ਰਿਹਾ ਹੈ ਪਰ ਮੱਛਰ ਅਤੇ ਹੋਰ ਕੀੜੇ-ਮਕੌੜੇ ਪੈਦਾ ਹੋ ਰਹੇ ਹਨ। ਹਾਲਾਂਕਿ ਸਕੂਲਾਂ ਵਿੱਚ ਸਫਾਈ ਕਰਵਾਈ ਜਾ ਰਹੀ ਹੈ ਪਰ ਬਦਬੂ ਅਤੇ ਗੰਦਗੀ ਕਾਰਨ ਬੱਚਿਆਂ ਦੇ ਬੈਠਣ ਯੋਗ ਮਾਹੌਲ ਤਿਆਰ ਨਹੀਂ ਹੋ ਸਕਿਆ। ਇਸ ਹਾਲਤ ਕਾਰਨ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਿਹਤ ਪ੍ਰਭਾਵਿਤ ਹੋ ਸਕਦੀ ਹੈ। ਇਸ ਲਈ ਸੁਰੱਖਿਆ ਦੇ ਨਜ਼ਰੀਏ ਨਾਲ ਸਿਫਾਰਸ਼ ਕੀਤੀ ਗਈ ਹੈ ਕਿ ਇਹਨਾਂ ਪ੍ਰਭਾਵਿਤ ਸਕੂਲਾਂ ਨੂੰ ਇੱਕ ਹਫ਼ਤਾ ਹੋਰ ਬੰਦ ਰੱਖਿਆ ਜਾਵੇ। ਇਸ ਦੌਰਾਨ ਸਕੂਲ ਮੁਖੀ ਸਫਾਈ ਦਾ ਕੰਮ ਮੁਕੰਮਲ ਕਰਕੇ ਸਕੂਲਾਂ ਨੂੰ ਮੁੜ ਬੱਚਿਆਂ ਲਈ ਯੋਗ ਬਣਾਉਣ।

ਫੋਟੋ: ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀਮਤੀ ਪਰਮਜੀਤ
ਅਧਿਆਪਕਾਂ ਦੀ ਮੰਗ
ਅਧਿਆਪਕਾ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜ਼ਿਲ੍ਹਾ ਗੁਰਦਾਸਪੁਰ ਦੇ ਸਾਰਿਆਂ ਸਕੂਲਾਂ ਅੰਦਰ ਫੋਗਿੰਗ ਕਰਵਾਉਣ ਸਬੰਧੀ ਸਬੰਧਤ ਵਿਭਾਗ ਨੂੰ ਹਦਾਇਤ ਜਾਰੀ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਹੜਾਂ ਤੋਂ ਬਾਅਦ ਮੱਛਰਾਂ ਦੀ ਪਰਮਾਰ ਹੋਣ ਕਾਰਨ ਮਲੇਰੀਆ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ।











