Share & like

ਰੋਜ਼ਾਨਾ ਖ਼ਬਰ ਬਿਊਰੋ/ਜਤਿੰਦਰ ਬੈਂਸ
ਅੰਮ੍ਰਿਤਸਰ, 13 ਸਤੰਬਰ
ਐਲੀਮੈਂਟਰੀ ਟੀਚਰਜ਼ ਯੂਨੀਅਨ ਅੰਮ੍ਰਿਤਸਰ (ਰਜਿ.) ਵੱਲੋਂ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਅੱਜ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ੍ਰੀਮਤੀ ਸਾਕਸ਼ੀ ਸਾਹਨੀ ਨੂੰ 2 ਲੱਖ ਰੁਪਏ ਦਾ ਚੈੱਕ ਸੌਂਪਿਆ ਗਿਆ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ ਅਤੇ ਸੂਬਾ ਮੀਡੀਆ ਇੰਚਾਰਜ ਗੁਰਿੰਦਰ ਸਿੰਘ ਘੁੱਕੇਵਾਲੀ ਦੀ ਅਗਵਾਈ ਵਿੱਚ ਯੋਗਦਾਨ ਦਿੱਤਾ ਗਿਆ। ਸਮਾਗਮ ਦੌਰਾਨ ਏ.ਡੀ.ਸੀ. ਸ੍ਰੀ ਰੋਹਿਤ ਗੁਪਤਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਸ੍ਰੀ ਕੰਵਲਜੀਤ ਸਿੰਘ ਵੀ ਮੌਜੂਦ ਸਨ।

ਇਸ ਮੌਕੇ ਸੂਬਾ ਪ੍ਰਧਾਨ ਪੰਨੂ ਨੇ ਕਿਹਾ ਕਿ ਹੜ੍ਹਾਂ ਕਾਰਨ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਲੋਕਾਂ ਨੂੰ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਇਸੇ ਲਈ ਜਥੇਬੰਦੀ ਨੇ ਹੜ੍ਹ ਰਾਹਤ ਫੰਡ ਵਿੱਚ ਯੋਗਦਾਨ ਪਾਉਣ ਦੇ ਨਾਲ-ਨਾਲ ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੂੰ ਹੜ੍ਹ ਪੀੜਤਾਂ ਲਈ ਉਨ੍ਹਾਂ ਦੀ ਅਣਥੱਕ ਸੇਵਾ ਅਤੇ ਜ਼ਿੰਮੇਵਾਰੀ ਨੂੰ ਨਿਭਾਉਣ ਲਈ ਸਨਮਾਨਿਤ ਵੀ ਕੀਤਾ।

ਯੂਨੀਅਨ ਆਗੂਆਂ ਨੇ ਦੱਸਿਆ ਕਿ ਪੰਜਾਬ ਪੱਧਰ ’ਤੇ ਐਲੀਮੈਂਟਰੀ ਟੀਚਰਜ਼ ਯੂਨੀਅਨ ਵੱਲੋਂ ਹੁਣ ਤੱਕ 21 ਲੱਖ ਰੁਪਏ ਹੜ੍ਹ ਪੀੜਤਾਂ ਲਈ ਦਿੱਤੇ ਜਾ ਚੁੱਕੇ ਹਨ ਅਤੇ ਇਹ ਸੇਵਾ ਅਗਾਂਹ ਵੀ ਜਾਰੀ ਰਹੇਗੀ। ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ) ਕੰਵਲਜੀਤ ਸਿੰਘ ਨੇ ਜਥੇਬੰਦੀ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜ਼ਿਲ੍ਹੇ ਦਾ ਸਮੁੱਚਾ ਪ੍ਰਾਇਮਰੀ ਵਰਗ ਹੜ੍ਹ ਪ੍ਰਭਾਵਿਤ ਲੋਕਾਂ ਦੀ ਸਹਾਇਤਾ ਲਈ ਵੱਡੀ ਭੂਮਿਕਾ ਨਿਭਾ ਰਿਹਾ ਹੈ।


ਇਸ ਮੌਕੇ ਹੋਰਾਂ ਵਿੱਚ ਗੁਰਿੰਦਰ ਸਿੰਘ ਘੁੱਕੇਵਾਲੀ, ਪਰਮਬੀਰ ਸਿੰਘ ਰੋਖੇ, ਨਵਦੀਪ ਸਿੰਘ, ਸਰਬਜੋਤ ਸਿੰਘ ਵਿਛੋਆ, ਸੁਖਜਿੰਦਰ ਸਿੰਘ ਦੂਜੋਵਾਲ, ਗੁਰਪ੍ਰੀਤ ਸਿੰਘ ਵੇਰਕਾ, ਪ੍ਰਮੋਦ ਸਿੰਘ, ਪਰਮਿੰਦਰ ਸਿੰਘ ਸਰਪੰਚ, ਸੁਖਵਿੰਦਰ ਸਿੰਘ ਤੇੜੀ, ਬਲਜੀਤ ਸਿੰਘ ਧਾਰੀਵਾਲ, ਯਾਦਮਨਿੰਦਰ ਸਿੰਘ ਧਾਰੀਵਾਲ, ਕੰਵਲਜੀਤ ਸਿੰਘ ਰੋਖੇ, ਇੰਦਰਪਾਲ ਸਿੰਘ ਬੋਹਲੀਆਂ, ਗੁਰਿੰਦਰਬੀਰ ਸਿੰਘ ਉੱਗਰ ਔਲਖ, ਜਸਬੀਰ ਸਿੰਘ ਅਜਨਾਲਾ, ਕੰਵਲਜੀਤ ਸਿੰਘ ਪੰਨੂੰ, ਰਾਹੁਲ ਕੁਮਾਰ ਅਜਨਾਲਾ, ਸਰਬਜੀਤ ਸਿੰਘ ਸਰਾਏ ਅਤੇ ਰਾਕੇਸ਼ ਕੁਮਾਰ ਸਮੇਤ ਕਈ ਯੂਨੀਅਨ ਮੈਂਬਰ ਹਾਜ਼ਰ ਸਨ।


Share & like

Leave a Reply