Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 12 ਸਤੰਬਰ
ਬੀ.ਐੱਸ.ਐੱਫ. ਗੁਰਦਾਸਪੁਰ ਦੇ ਸਟੇਸ਼ਨ ਹੈਡਕੁਆਰਟਰ ਡੀ.ਆਈ.ਜੀ. ਸ਼੍ਰੀ ਜਸਵਿੰਦਰ ਕੁਮਾਰ ਬਿਰਦੀ ਨੇ 117 ਬਟਾਲਿਅਨ ਬੀ.ਐੱਸ.ਐੱਫ. ਦੇ ਕਮਾਂਡੈਂਟ ਸ਼੍ਰੀ ਬ੍ਰਿਜ ਮੋਹਨ ਪੁਰੀਤ, ਜ਼ੈੱਡ.ਆਈ.ਸੀ. (ਓਪਸ) ਸ਼੍ਰੀ ਆਦਰਸ਼ ਕੁਮਾਰ ਸੈਣੀਆ, ਡੀ.ਸੀ./ਐਡਜਟ ਸ਼੍ਰੀ ਉਮੇਦ ਸਿੰਘ ਦਰਿਆਲ ਅਤੇ ਏ.ਸੀ./ਕਿਊ.ਐੱਮ. ਸ਼੍ਰੀ ਅਮਿਤ ਕੁਮਾਰ ਸਿੰਘ ਦੇ ਨਾਲ ਮਿਲ ਕੇ ਹੜ੍ਹ ਪ੍ਰਭਾਵਿਤ ਬੀ.ਓ.ਪੀ. ਸ਼ਾਹਪੁਰ, ਸ਼ਾਹਪੁਰ ਫਾਰਵਰਡ, ਚੰਨਾ ਪੱਤਣ, ਚਾਨੀਆ ਅਤੇ ਪੰਜਗਰਾਈਆਂ ਦਾ ਦੌਰਾ ਕੀਤਾ। ਇਹ ਦੌਰਾ ਉਨ੍ਹਾਂ ਨੇ ਟ੍ਰੈਕਟਰ, ਕਿਸ਼ਤੀ ਅਤੇ ਪੈਦਲ ਕਰਕੇ ਕੀਤਾ।

ਦੌਰੇ ਦੌਰਾਨ ਡੀ.ਆਈ.ਜੀ. ਨੇ ਬਾਰਡਰ ‘ਤੇ ਤਾਇਨਾਤ ਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਹੜ੍ਹ ਨਾਲ ਹੋਏ ਨੁਕਸਾਨ ਦੀ ਜਾਣਕਾਰੀ ਲਈ। ਉਨ੍ਹਾਂ ਨੇ ਪ੍ਰਭਾਵਿਤ ਇਲਾਕਿਆਂ ਦੀ ਪੂਰੀ ਰੈਕੀ ਕੀਤੀ ਅਤੇ ਸਭ ਤੋਂ ਵੱਧ ਗਹਿਰਾਈ ਵਾਲੇ ਹੜ੍ਹ-ਪ੍ਰਭਾਵਿਤ ਹਿੱਸਿਆਂ ਦਾ ਵੀ ਨਿਰੀਖਣ ਕੀਤਾ।

ਡੀ.ਆਈ.ਜੀ. ਨੇ ਕਿਹਾ ਕਿ ਇਸ ਦੌਰੇ ਦਾ ਮੁੱਖ ਉਦੇਸ਼ ਜ਼ਮੀਨੀ ਹਾਲਾਤਾਂ ਦੀ ਸਮੀਖਿਆ ਕਰਨਾ, ਨੁਕਸਾਨ ਦਾ ਅੰਦਾਜ਼ਾ ਲਗਾਉਣਾ ਅਤੇ ਮੁਸ਼ਕਲ ਹਾਲਾਤਾਂ ਵਿੱਚ ਡਿਊਟੀ ਨਿਭਾ ਰਹੇ ਜਵਾਨਾਂ ਦੀ ਸੁਰੱਖਿਆ ਤੇ ਭਲਾਈ ਨੂੰ ਯਕੀਨੀ ਬਣਾਉਣਾ ਹੈ। ਉਨ੍ਹਾਂ ਨੇ ਜਵਾਨਾਂ ਦੀ ਹਿੰਮਤ ਅਤੇ ਨਿਸ਼ਠਾ ਦੀ ਸਰਾਹਨਾ ਕਰਦਿਆਂ ਕਿਹਾ ਕਿ ਕੁਦਰਤੀ ਆਫਤਾਂ ਦੇ ਬਾਵਜੂਦ ਦੇਸ਼ ਦੀਆਂ ਸਰਹੱਦਾਂ ਦੀ ਰੱਖਿਆ ਕਰਨ ਵਿੱਚ ਬੀ.ਐੱਸ.ਐੱਫ. ਦੇ ਜਵਾਨਾਂ ਦਾ ਜਜ਼ਬਾ ਕਾਬਿਲ-ਏ-ਤਾਰੀਫ਼ ਹੈ।

ਉਨ੍ਹਾਂ ਨੇ ਬੁਨਿਆਦੀ ਢਾਂਚੇ, ਸੰਚਾਰ ਲਾਈਨਾਂ ਅਤੇ ਜ਼ਰੂਰੀ ਸਪਲਾਈਜ਼ ਦੇ ਨੁਕਸਾਨ ਦੀ ਜਾਂਚ ਵੀ ਕੀਤੀ ਅਤੇ ਭਰੋਸਾ ਦਵਾਇਆ ਕਿ ਰਾਹਤ ਕਾਰਜਾਂ ਨੂੰ ਪ੍ਰਾਥਮਿਕਤਾ ਦੇ ਅਧਾਰ ‘ਤੇ ਪੂਰਾ ਕੀਤਾ ਜਾਵੇਗਾ। ਨਾਲ ਹੀ, ਸੁਰੱਖਿਆ ਸਬੰਧੀ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਨੇ ਹਾਈ ਅਲਰਟ ਰਹਿਣ ‘ਤੇ ਜ਼ੋਰ ਦਿੱਤਾ ਅਤੇ ਸਥਾਨਕ ਪ੍ਰਸ਼ਾਸਨ ਨਾਲ ਕਰੀਬੀ ਸਹਿਯੋਗ ਬਣਾਈ ਰੱਖਣ ਦੇ ਨਿਰਦੇਸ਼ ਦਿੱਤੇ।

ਡੀ.ਆਈ.ਜੀ. ਨੇ ਯਕੀਨੀ ਦਵਾਇਆ ਕਿ ਬੀ.ਐੱਸ.ਐੱਫ. ਸਿਰਫ਼ ਸਰਹੱਦ ਸੁਰੱਖਿਆ ਹੀ ਨਹੀਂ, ਸਗੋਂ ਸਥਾਨਕ ਜਨਤਾ ਨੂੰ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਲਈ ਵੀ ਵਚਨਬੱਧ ਹੈ।


Share & like

Leave a Reply