Share & like

ਜੇਤੂ ਬੱਚਿਆਂ ਨੂੰ ਟਰਾਫ਼ੀ ਅਤੇ ਪ੍ਰਮਾਣ-ਪੱਤਰ ਦੇ ਕੇ ਕੀਤਾ ਸਨਮਾਨਿਤ

ਪੜ੍ਹਾਈ ਦੇ ਨਾਲ-ਨਾਲ ਵਿੱਦਿਅਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਨਾਲ ਬੱਚਿਆਂ ਦੀ ਸਮੁੱਚੀ ਸ਼ਖਸੀਅਤ ਦਾ ਵਿਕਾਸ ਹੁੰਦਾ ਹੈ: ਡੀਈਓ ਪਰਮਜੀਤ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 12 ਸਤੰਬਰ
ਡਾਇਰੈਕਟਰ ਐਸ.ਸੀ.ਈ.ਆਰ.ਟੀ. ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮੱਗਰਾ ਸਿੱਖਿਆ ਅਧੀਨ ਅਤੇ ਰਾਸ਼ਟਰੀ ਜਨ-ਸੰਖਿਆ ਸਿੱਖਿਆ ਪ੍ਰੋਗਰਾਮ (ਐਨ.ਪੀ.ਈ.ਪੀ) ਤਹਿਤ ਐਸ.ਐਸ.ਐਮ. ਕਾਲਜ ਦੀਨਾਨਗਰ ਵਿਖੇ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਜ਼ਿਲ੍ਹੇ ਦੇ ਪ੍ਰਾਈਵੇਟ, ਸਰਕਾਰੀ, ਏਡਿਡ ਅਤੇ ਲੋਕਲ ਬਾਡੀ ਸਕੂਲਾਂ ਦੇ 8ਵੀਂ, 9ਵੀਂ ਅਤੇ 11ਵੀਂ ਜਮਾਤਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।

ਇਸ ਸਮਾਗਮ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ/ਸੈਕੰਡਰੀ) ਗੁਰਦਾਸਪੁਰ ਸ੍ਰੀਮਤੀ ਪਰਮਜੀਤ ਕੌਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ, ਜਦੋਂਕਿ ਕਾਲਜ ਪ੍ਰਿੰਸੀਪਲ ਡਾ. ਆਰ.ਕੇ. ਤੁਲੀ ਵਿਸ਼ੇਸ਼ ਰੂਪ ਵਿੱਚ ਮੌਜੂਦ ਰਹੇ। ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਨੋਡਲ ਅਫਸਰ ਸ. ਅਮਰਜੀਤ ਸਿੰਘ ਪੁਰੇਵਾਲ ਨੇ ਦੱਸਿਆ ਕਿ ਲੋਕ ਨਾਚ, ਰੋਲ ਪਲੇਅ ਅਤੇ ਕੁਇਜ਼ ਦੇ ਮੁਕਾਬਲਿਆਂ ਵਿੱਚ ਬਲਾਕ ਪੱਧਰ ’ਤੇ ਪਹਿਲਾ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਨੇ ਹਿੱਸਾ ਲਿਆ।

ਨਤੀਜੇ ਕੁਝ ਇਸ ਤਰ੍ਹਾਂ ਰਹੇ :
ਲੋਕ ਨਾਚ ਮੁਕਾਬਲਾ – ਪੀ.ਐਮ. ਸ਼੍ਰੀ ਸਕੰਸਸ ਕੈਂਪ ਬਟਾਲਾ ਪਹਿਲਾ ਸਥਾਨ, ਸ.ਸ.ਸ.ਸ. ਡੱਲਾ ਦੂਜਾ ਸਥਾਨ, ਸਹਸ ਭਾਮ ਤੀਜਾ ਸਥਾਨ।
ਰੋਲ ਪਲੇਅ – ਸ.ਸ.ਸ.ਸ. ਦੀਨਾਨਗਰ (ਲੜਕੀਆਂ) ਪਹਿਲਾ ਸਥਾਨ, ਸਹਸ ਤਲਵੰਡੀ ਦੂਜਾ ਸਥਾਨ, ਸਰਕਾਰੀ ਆਂਦਰਸ ਸ.ਸ.ਸ.ਸ. ਕੋਟ ਧੰਦਲ ਤੀਜਾ ਸਥਾਨ।
ਕੁਇਜ਼ ਮੁਕਾਬਲਾ – ਸਕੂਲ ਆਫ ਐਮੀਨੈਂਸ ਬਟਾਲਾ ਪਹਿਲਾ ਸਥਾਨ, ਸ.ਸ.ਸ.ਸ. ਡੱਲਾ ਦੂਜਾ ਸਥਾਨ, ਸ.ਸ.ਸ.ਸ. ਕਲੇਰ ਕਲਾਂ ਤੀਜਾ ਸਥਾਨ।

ਡੀਈਓ ਸ੍ਰੀਮਤੀ ਪਰਮਜੀਤ ਕੌਰ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਅਜਿਹੀਆਂ ਵਿਦਿਅਕ ਗਤੀਵਿਧੀਆਂ ਵਿੱਚ ਭਾਗ ਲੈਣ ਨਾਲ ਬੱਚਿਆਂ ਦੀ ਸਮੁੱਚੀ ਸ਼ਖਸੀਅਤ ਦਾ ਵਿਕਾਸ ਹੁੰਦਾ ਹੈ। ਅੰਤ ਵਿੱਚ ਜੇਤੂਆਂ ਅਤੇ ਜੱਜਾਂ ਨੂੰ ਡੀਈਓ ਮੈਡਮ ਅਤੇ ਪ੍ਰਿੰਸੀਪਲ ਡਾ. ਆਰ.ਕੇ. ਤੁਲੀ ਵੱਲੋਂ ਟਰਾਫੀਆਂ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

ਸ. ਪੁਰੇਵਾਲ ਨੇ ਦੱਸਿਆ ਕਿ ਇਹਨਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਹੁਣ ਸੂਬਾ ਪੱਧਰ ’ਤੇ ਹੋਣ ਵਾਲੇ ਮੁਕਾਬਲਿਆਂ ਵਿੱਚ ਜ਼ਿਲ੍ਹੇ ਦੀ ਨੁਮਾਇੰਦਗੀ ਕਰਨਗੀਆਂ। ਇਸ ਮੌਕੇ ਕਈ ਪ੍ਰੋਫੈਸਰ, ਗਾਈਡ ਅਧਿਆਪਕ ਅਤੇ ਪ੍ਰਬੰਧਕ ਮੰਡਲ ਦੇ ਮੈਂਬਰ ਵੀ ਹਾਜ਼ਰ ਸਨ।

ਫੋਟੋ ਕੈਪਸ਼ਨ : ਜੇਤੂਆਂ ਨੂੰ ਸਨਮਾਨਿਤ ਕਰਦੇ ਹੋਏ ਡੀਈਓ ਮੈਡਮ ਪਰਮਜੀਤ, ਜ਼ਿਲ੍ਹਾ ਨੋਡਲ ਅਫਸਰ ਪੁਰੇਵਾਲ ਤੇ ਪ੍ਰਿੰਸੀਪਲ ਆਰ.ਕੇ. ਤੁਲੀ।


Share & like

Leave a Reply