Share & like

ਜਤਿੰਦਰ ਬੈਂਸ/ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ
ਚੰਡੀਗੜ੍ਹ/ਗੁਰਦਾਸਪੁਰ, 11 ਸਤੰਬਰ
ਪੰਜਾਬ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ ਵੱਧ ਅਧਿਆਪਕਾਂ ਵਾਲੇ ਸਕੂਲਾਂ ਵਿੱਚੋਂ ਲਗਾਈਆਂ ਗਈਆਂ ਆਰਜੀ ਡਿਊਟੀਆਂ ਹੁਣ ਰੱਦ ਕਰ ਦਿੱਤੀਆਂ ਗਈਆਂ ਹਨ।

ਦਫ਼ਤਰ ਡਾਇਰੈਕਟਰ ਆਫ ਸਕੂਲ ਐਜੂਕੇਸ਼ਨ ਸੈਕੰਡਰੀ ਪੰਜਾਬ ਨੇ ਇਸ ਸਬੰਧੀ ਪੱਤਰ ਨੰਬਰ ਟਰਾਂਸਫਰ ਸੈੱਲ 2025/755912/21760 ਮਿਤੀ 09/09/2025 ਜਾਰੀ ਕੀਤਾ ਹੈ।
ਟਰਾਂਸਫਰ ਸੈੱਲ ਦੇ ਡਾਇਰੈਕਟਰ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਆਨਲਾਈਨ ਬਦਲੀ ਪ੍ਰਕਿਰਿਆ ਰਾਹੀਂ ਜਿਨ੍ਹਾਂ ਅਧਿਆਪਕਾਂ ਦੀ ਬਦਲੀ ਹੋ ਚੁੱਕੀ ਹੈ ਅਤੇ ਉਹ ਕਿਸੇ ਹੋਰ ਸਕੂਲ ਵਿੱਚ ਆਰਜੀ ਡਿਊਟੀ ਤੇ ਕੰਮ ਕਰ ਰਹੇ ਹਨ, ਹੁਣ ਉਹਨਾਂ ਦੀ ਬਦਲੀ ਨੂੰ ਪ੍ਰਾਥਮਿਕਤਾ ਦਿੰਦਿਆਂ ਆਰਜੀ ਡਿਊਟੀ ਰੱਦ ਕੀਤੀ ਜਾਂਦੀ ਹੈ।

ਉਹਨਾਂ ਕਿਹਾ ਕਿ ਜੇ ਕਿਸੇ ਸਕੂਲ ਵਿੱਚ ਆਰਜੀ ਡਿਊਟੀ ਵਾਲਾ ਅਧਿਆਪਕ ਕੰਮ ਕਰ ਰਿਹਾ ਸੀ ਅਤੇ ਉਸੇ ਸਕੂਲ ਵਿੱਚ ਬਦਲੀ ਰਾਹੀਂ ਨਵਾਂ ਅਧਿਆਪਕ ਆ ਗਿਆ ਹੈ ਤਾਂ ਉਸ ਨੂੰ ਤੁਰੰਤ ਜੁਆਇਨ ਕਰਵਾਇਆ ਜਾਵੇ। ਇਸ ਤੋਂ ਬਾਅਦ ਆਰਜੀ ਡਿਊਟੀ ਵਾਲੇ ਅਧਿਆਪਕ ਨੂੰ ਫਾਰਗ ਕਰਕੇ ਆਪਣੇ ਮੁਢਲੇ ਸਕੂਲ ਵਿੱਚ ਭੇਜ ਦਿੱਤਾ ਜਾਵੇਗਾ।




Share & like

Leave a Reply