ਅਧਿਆਪਕ ਰਹਿਣਗੇ ਹਾਜ਼ਰ, ਸਕੂਲਾਂ ਦੀ ਸਫ਼ਾਈ ਤੇ ਮੁਰੰਮਤ ਦਾ ਕੰਮ ਸ਼ੁਰੂ
ਜਤਿੰਦਰ ਬੈਂਸ/ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 8 ਸਤੰਬਰ –
ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਸਿਫਾਰਸ਼ ‘ਤੇ ਜ਼ਿਲ੍ਹਾ ਮੈਜਿਸਟ੍ਰੇਟ ਗੁਰਦਾਸਪੁਰ ਵੱਲੋਂ ਜ਼ਿਲ੍ਹੇ ਦੇ 61 ਪ੍ਰਾਇਮਰੀ ਅਤੇ 17 ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲਾਂ ਵਿੱਚ 9 ਅਤੇ 10 ਸਤੰਬਰ ਨੂੰ ਵਿਦਿਆਰਥੀਆਂ ਲਈ ਛੁੱਟੀ ਦੇ ਹੁਕਮ ਜਾਰੀ ਕੀਤੇ ਗਏ ਹਨ। ਇਸ ਸੂਚੀ ਵਿੱਚ ਜਵਾਹਰ ਨਵੋਦਿਆ ਵਿਦਿਆਲਿਆ ਦਬੂੜੀ ਵੀ ਸ਼ਾਮਲ ਹੈ।

ਹੁਕਮਾਂ ਅਨੁਸਾਰ ਭਾਰੀ ਬਾਰਿਸ਼ ਤੇ ਹੜ੍ਹ ਕਾਰਨ ਕਈ ਸਕੂਲਾਂ ਵਿੱਚ ਫਰਨੀਚਰ ਨੂੰ ਨੁਕਸਾਨ, ਛੱਤਾਂ ਤੋਂ ਪਾਣੀ ਟਪਕਣ, ਗਰਾਊਂਡਾਂ ਵਿੱਚ ਪਾਣੀ ਖੜ੍ਹਾ ਹੋਣ ਤੇ ਇਲੈਕਟ੍ਰਿਕ ਵਾਇਰਿੰਗ ਖ਼ਰਾਬ ਹੋਣ ਜਿਹੇ ਹਾਲਾਤ ਬਣ ਗਏ ਹਨ। ਇਸੇ ਕਾਰਨ ਸਕੂਲਾਂ ਨੂੰ ਦੋ ਦਿਨਾਂ ਲਈ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ।
ਜਦੋਂ ਕਿ ਵਿਦਿਆਰਥੀਆਂ ਨੂੰ ਛੁੱਟੀ ਦਿੱਤੀ ਗਈ ਹੈ, ਅਧਿਆਪਕਾਂ ਨੂੰ ਸਕੂਲ ਵਿੱਚ ਹਾਜ਼ਰ ਰਹਿਣਾ ਪਵੇਗਾ ਤਾਂ ਜੋ ਸਾਫ਼-ਸਫ਼ਾਈ ਅਤੇ ਮੁੜ ਸਕੂਲ ਚਾਲੂ ਕਰਨ ਲਈ ਲੋੜੀਂਦਾ ਕੰਮ ਕੀਤਾ ਜਾ ਸਕੇ। ਹਾਲਾਂਕਿ, ਜਿਨ੍ਹਾਂ ਅਧਿਆਪਕਾਂ ਦੀ ਡਿਊਟੀ ਫਲੱਡ ਰਿਲੀਫ ਕਾਰਜਾਂ ਵਿੱਚ ਲੱਗੀ ਹੈ, ਉਹਨਾਂ ਨੂੰ ਸਕੂਲ ਆਉਣ ਤੋਂ ਛੋਟ ਦਿੱਤੀ ਗਈ ਹੈ।
ਪ੍ਰਾਇਮਰੀ ਸਕੂਲਾਂ (61) ਦੀ ਸੂਚੀ:


ਮਿਡਲ/ਹਾਈ/ਸੀਨੀਅਰ ਸੈਕੰਡਰੀ ਸਕੂਲਾਂ (17) ਦੀ ਸੂਚੀ:


ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੇ ਜ਼ਮੀਨੀ ਹਾਲਾਤਾਂ ਦੀ ਰਿਪੋਰਟ ਤਿਆਰ ਕਰਕੇ ਡਿਪਟੀ ਕਮਿਸ਼ਨਰ ਨੂੰ ਭੇਜੀ ਸੀ, ਜਿਸ ਦੇ ਆਧਾਰ ‘ਤੇ ਇਹ ਫ਼ੈਸਲਾ ਲਿਆ ਗਿਆ।












