ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਫਰੀਦਕੋਟ, 30 ਅਗਸਤ
ਫਾਸ਼ੀਵਾਦ ਵਿਰੋਧੀ ਫਰੰਟ ਜ਼ਿਲ੍ਹਾ ਫਰੀਦਕੋਟ ਵੱਲੋਂ ਇੱਕ ਸਤੰਬਰ 2025 (ਸੋਮਵਾਰ) ਨੂੰ ਕਨਵੈਨਸ਼ਨ ਆਯੋਜਿਤ ਕੀਤੀ ਜਾ ਰਿਹਾ ਹੈ। ਇਹ ਸਮਾਗਮ ਸਵੇਰੇ 10:30 ਵਜੇ ਵਰਮਾ ਮੈਰਿਜ ਪੈਲੇਸ, ਧਾਰਾ ਸਿੰਘ ਕਲੋਨੀ, ਗਲੀ ਨੰਬਰ 5, ਫਿਰੋਜ਼ਪੁਰ ਰੋਡ, ਫਰੀਦਕੋਟ ਵਿੱਚ ਹੋਵੇਗਾ।

ਕਨਵੈਨਸ਼ਨ ਦਾ ਮੁੱਖ ਵਿਸ਼ਾ “ਫਾਸ਼ੀਵਾਦ ਕੀ ਹੈ, ਇਸਦੇ ਲੱਛਣ ਅਤੇ ਆਮ ਲੋਕਾਂ ਦੇ ਜੀਵਨ ‘ਤੇ ਇਸਦੇ ਪ੍ਰਭਾਵ, ਅਤੇ ਇਸਦਾ ਮੁਕਾਬਲਾ ਕਿਵੇਂ ਕੀਤਾ ਜਾਵੇ” ਹੋਵੇਗਾ। ਇਸ ਮੌਕੇ ਮੁੱਖ ਬੁਲਾਰੇ ਵਜੋਂ ਕਾਮਰੇਡ ਹਰਦੇਵ ਅਰਸ਼ੀ (ਸਾਬਕਾ ਵਿਧਾਇਕ, ਸੀਪੀਆਈ), ਕਾਮਰੇਡ ਅਜਮੇਰ ਸਿੰਘ ਸਮਰਾ (ਸੀਪੀਆਈ ਐਮ ਐਲ ਨਿਊ ਡੈਮੋਕਰੇਸੀ), ਪ੍ਰੋ. ਜੈਪਾਲ ਸਿੰਘ (ਆਰ ਐਮ ਪੀ ਆਈ) ਅਤੇ ਕਾਮਰੇਡ ਸੁਖਦਰਸ਼ਨ ਨਤ (ਸੀਪੀਆਈ ਐਮ ਐਲ ਲਿਬਰੇਸ਼ਨ) ਸ਼ਾਮਲ ਹੋਣਗੇ।
ਕਨਵੈਨਸ਼ਨ ਲਈ ਸੀਪੀਆਈ, ਆਰ ਐਮ ਪੀ ਆਈ, ਸੀਪੀਆਈ (ਐਮ ਐਲ) ਨਿਊ ਡੈਮੋਕਰੇਸੀ ਅਤੇ ਸੀਪੀਆਈ (ਐਮ ਐਲ) ਲਿਬਰੇਸ਼ਨ ਵੱਲੋਂ ਸਾਰੇ ਸਾਥੀਆਂ ਨੂੰ ਸਮੇਂ ਸਿਰ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਸਮਾਗਮ ਦੌਰਾਨ ਚਾਹ ਅਤੇ ਖਾਣੇ ਦਾ ਪ੍ਰਬੰਧ ਵੀ ਕੀਤਾ ਜਾਵੇਗਾ।











