Share & like

ਰਣਜੀਤ ਸਾਗਰ ਡੈਮ ਦੇ ਸੱਤ ਫਲੱਡ ਗੇਟ ਖੋਲਣ ਨਾਲ ਰਾਵੀ ਦਰਿਆ ਚ ਪਾਣੀ ਦਾ ਪੱਧਰ ਵਧਿਆ

71 ਹਜਾਰ ਕਿਊਸਿਕ ਪਾਣੀ ਮਾਧੋਪੁਰ ਹੈਡ ਵਰਕਸ ਰਾਹੀਂ ਰਾਵੀ ਦਰਿਆ ਵਿੱਚ ਛੱਡਿਆ

ਰਾਵੀ ਦਰਿਆ ਪਾਰਲੇ ਪਿੰਡਾਂ ਦਾ ਸੰਪਰਕ ਪੰਜਾਬ ਨਾਲੋਂ ਟੁੱਟਿਆ, ਹਾਲਾਤ ਨਾਜ਼ੁਕ

ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵੱਲੋਂ ਕਤਥਲੋਰ ਪੁਲ ਅਤੇ ਇਲਾਕੇ ਦੇ ਪਿੰਡਾਂ ਦਾ ਦੌਰਾ

ਜਤਿੰਦਰ ਬੈਂਸ/ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ
ਗੁਰਦਾਸਪੁਰ/ਪਠਾਨਕੋਟ 25 ਅਗਸਤ
ਇਲਾਕੇ ਅਤੇ ਹਿਮਾਚਲ ਪ੍ਰਦੇਸ਼ ਦੇ ਪਹਾੜਾਂ ਵਿੱਚ ਹੋ ਰਹੀ ਤੇਜ ਬਾਰਸ਼ ਅਤੇ ਚਮੇਰਾ ਪ੍ਰੋਜੈਕਟ ਤੋਂ ਛਡੇ ਜਾ ਰਹੇ ਪਾਣੀ ਨਾਲ ਰਣਜੀਤ ਸਾਗਰ ਡੈਮ ਦੀ ਚੀਲ ਵਿੱਚ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਦੇ ਨੇੜੇ ਪੁੱਜ ਗਿਆ ਹੈ। ਰਣਜੀਤ ਸਾਗਰ ਡੈਮ ਪ੍ਰਸ਼ਾਸਨ ਨੇ ਅੱਜ ਸਵੇਰੇ ਡੈਮ ਦੇ ਸਪਿਲ ਵੇਅ ਦੇ ਸਾਰੇ ਫਲੱਡ ਗੇਟ ਖੋਲ੍ਹ ਦਿੱਤੇ ਹਨ ਅਤੇ ਸਾਰਾ ਪਾਣੀ ਮਾਧੋਪੁਰ ਹੈਡ ਵਰਕਸ ਰਾਹੀਂ ਰਾਵੀ ਦਰਿਆ ਵਿੱਚ ਆ ਗਿਆ ਹੈ। ਜਦੋਂਕਿ ਇਲਾਕੇ ਅੰਦਰ ਕੱਲ ਤੋਂ ਲਗਾਤਾਰ ਹੋ ਰਹੀ ਤੇਜ ਬਾਰਸ਼ ਕਾਰਨ ਰਾਵੀ ਦਰਿਆ ਪਹਿਲਾ ਹੀ ਤੂਫਾਨ ਉੱਤੇ ਹੈ।

ਫੋਟੋ ਕੈਪਸ਼ਨ: ਮਕੋੜਾ ਪੱਤਣ ਨੇੜੇ ਰਾਵੀ ਦਰਿਆ ਦਾ ਪਾਣੀ ਓਵਰਫਲੋ ਹੋਣ ਕਾਰਨ ਇਲਾਕੇ ਦੇ ਹਾਲਾਤ।

ਜਿਹੀ ਸਥਿਤੀ ਵਿੱਚ ਗੁਰਦਾਸਪੁਰ ਦੇ ਮਕੋੜਾ ਪਤਨ ਤੇ ਰਾਵੀ ਦਰਿਆ ਪਾਰ ਪੈਂਦੇ ਸਰਹੱਦੀ ਪਿੰਡਾਂ ਦਾ ਸੰਪਰਕ ਪੰਜਾਬ ਨਾਲੋਂ ਟੁੱਟ ਗਿਆ ਹੈ ਅਤੇ ਇਲਾਕੇ ਅੰਦਰ ਰਾਵੀ ਦਰਿਆ ਦਾ ਪਾਣੀ ਭਰ ਗਿਆ ਹੈ। ਉਧਰ ਅੱਜ ਜਦੋਂ ਮਾਧੋਪੁਰ ਹੈਡਵਰਕਸ ਤੋਂ ਪਾਣੀ ਛੱਡਿਆ ਗਿਆ ਤਾਂ ਪਿੰਡ ਰਾਜਪੁਰਾ ਲਾਗੇ ਇੱਕ ਗੁੱਜਰ ਪਰਿਵਾਰ ਪਾਣੀ ਵਿੱਚ ਘਿਰ ਗਿਆ। ਕਰੀਬ ਛੇ ਘੰਟਿਆਂ ਦੀ ਕੜੀ ਮੁਸ਼ੱਕਤ ਬਾਅਦ ਐਨਡੀਆਰਐਫ ਦੀ ਟੀਮ ਨੇ ਗੁਜਰ ਪਰਿਵਾਰ ਨੂੰ ਕਿਸ਼ਤੀ ਰਾਹੀਂ ਸੁਰੱਖਿਤ ਬਾਹਰ ਕੱਢਿਆ। ਇਸੇ ਤਰ੍ਹਾਂ ਸਰਹੱਦੀ ਇਲਾਕੇ ਦੇ ਪਿੰਡ ਤਾਸ਼ ਵਿਖੇ ਤਿੰਨ ਪਰਿਵਾਰਾਂ ਦੇ ਡੇਰੇ ਪਾਣੀ ਵਿੱਚ ਘਿਰ ਗਏ ਅਤੇ ਪਰਿਵਾਰਕ ਮੈਂਬਰਾਂ ਨੇ ਛੱਤਾਂ ‘ਤੇ ਚੜ੍ਹ ਕੇ ਜਾਨ ਬਚਾਈ ਜਿਨਾਂ ਨੂੰ ਸਵੇਰੇ ਬਾਹਰ ਕੱਢਿਆ ਗਿਆ।

ਫੋਟੋ ਕੈਪਸ਼ਨ: ਪਾਣੀ ਵਿੱਚ ਘਿਰੇ ਪਰਿਵਾਰ ਨੂੰ ਬਾਹਰ ਕੱਢਦੇ ਹੋਏ।


ਧਾਰ ਬਲਾਕ ਦੇ ਨੀਮ ਪਹਾੜੀ ਖੇਤਰ ਦੇ ਪਿੰਡ ਢਾਂਗੂ ਸਰਾਂ ਦਾ ਇੱਕ ਛੇ ਸਾਲਾ ਬੱਚਾ ਸਾਹਿਲ ਮਿੱਟੀ ਖਿਸਕ ਜਾਣ ਨਾਲ ਪਾਣੀ ਵਿੱਚ ਡੁੱਬ ਗਿਆ ਅਤੇ ਮੌਕੇ ਉੱਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜੀ ਰਣਜੀਤ ਸਾਗਰ ਡੈਮ ਝੀਲ ਵਿੱਚ ਅੱਜ ਪਾਣੀ ਦਾ ਪੱਧਰ 526.998 ਮੀਟਰ ਤੱਕ ਪੁੱਜ ਗਿਆ ਸੀ ਜਦੋਂ ਕਿ ਖਤਰੇ ਦਾ ਨਿਸ਼ਾਨ 527.91 ਮੀਟਰ ਹੈ ਇਸ ਤੇ ਪ੍ਰਸ਼ਾਸਨ ਨੇ 7ਸ ਗੇਟ ਖੋਲ ਕੇ 77 ਕਿਊਸਿਕ ਪਾਣੀ ਛੱਡਣਾ ਸ਼ੁਰੂ ਕਰ ਦਿੱਤਾ ਅਤੇ ਚਾਰੇ ਯੂਨਿਟ ਚਲਾ ਕੇ 600 ਮੈਗਾਵਾਟ ਬਿਜਲੀ ਪੈਦਾ ਕਰਨੀ ਸ਼ੁਰੂ ਕਰ ਦਿੱਤੀ। ਮਾਧੋਪੁਰ ਹੈਡ ਵਰਕਰਸ ਦੇ ਐਸਡੀਓ ਅਰੁਣ ਕੁਮਾਰ ਨੇ ਦੱਸਿਆ ਕਿ ਦੁਪਹਿਰ 1 ਵਜੇ 71000 ਪਾਣੀ ਪਾਕਿਸਤਾਨ ਦੀ ਤਰਫ ਛੱਡਿਆ ਜਾ ਰਿਹਾ ਹੈ। ਇਹ ਸਾਰਾ ਪਾਣੀ ਅੱਗੇ ਜਾ ਕੇ ਮਕੋੜਾ ਪਤਨ ਤੇ ਪੁੱਜ ਕੇ ਡੇਰਾ ਬਾਬਾ ਨਾਨਕ ਅਤੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਜਾ ਰਿਹਾ ਹੈ।

ਰੋਜਾਨਾ ਖਬਰ ਦੇ ਪੱਤਰਕਾਰ ਦਵਿੰਦਰਜੀਤ ਸਿੰਘ ਨੇ ਦੱਸਿਆ ਕਿ ਮਕੋੜਾ ਪਤਨ ਤੇ ਹਾਲਾਤ ਨਾਜ਼ੁਕ ਬਣ ਗਏ ਹਨ। ਹੁਣ ਦੱਸਿਆ ਕਿ ਟਰੈਵੀ ਦਰਿਆ ਦਾ ਪਾਣੀ ਓਵਰਫਲੋ ਹੋਕੇ ਨੇੜੇ ਦੇ ਪਿੰਡਾਂ ਵਿੱਚ ਫੈਲ ਗਿਆ ਹੈ। ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਪਾਰਲੇ ਪਿੰਡਾਂ ਦਾ ਸੰਪਰਕ ਵੀ ਇਧਰ ਨਾਲੋਂ ਪੂਰੀ ਤਰ੍ਹਾਂ ਟੁੱਟ ਗਿਆ ਹੈ। ਜਿਸ ਕਾਰਨ ਇਲਾਕੇ ਦੇ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਦੱਸਿਆ ਕਿ ਪਾਰਲੇ ਪਿੰਡਾਂ ਅੰਦਰ ਤਾਇਨਾਤ ਅਧਿਆਪਕਾਂ ਅਤੇ ਹੋਰ ਅਮਲੇ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕੈਬਨੀਟ ਮੰਤਰੀ ਸ਼੍ਰੀ ਲਾਲ ਚੰਦ ਕਟਾਰੂਚੱਕ ਵੱਲੋਂ ਅੱਜ ਕਥਲੋਰ ਪੁੱਲ ਅਤੇ ਇਲਾਕੇ ਦੇ ਹੋਰਨਾਂ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਹੜ੍ਹ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਕਿਸੇ ਵੀ ਤਰ੍ਹਾਂ ਘਾਬਰਣ ਦੀ ਲੋੜ ਨਹੀਂ ਹੈ ਪੰਜਾਬ ਸਰਕਾਰ ਉਨ੍ਹਾਂ ਨਾਲ ਖੜੀ ਹੈ। ਉਨਾਂ ਭਰੋਸਾ ਦਿੱਤਾ ਕਿ ਖਰਾਬ ਹੋਈਆਂ ਫਸਲਾਂ ਅਤੇ ਸਮਾਨ ਦਾ ਮੁਆਵਜਾ ਸਰਕਾਰ ਵੱਲੋਂ ਦਿੱਤਾ ਜਾਵੇਗਾ।

ਫੋਟੋ ਕੈਪਸ਼ਨ: ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਕਥਲੋਰ ਪੁਲ ਇਲਾਕੇ ਦਾ ਦੌਰਾ ਕਰਦੇ ਹੋਏ।


Share & like

Leave a Reply