Share & like

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਪਠਾਨਕੋਟ, 24 ਅਗਸਤ
ਅੱਜ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਅਤੇ ਇਲਾਕੇ ਅੰਦਰ ਭਾਰੀ ਬਾਰਸ਼ ਤੋਂ ਬਾਅਦ ਜ਼ਿਲ੍ਹਾ ਪਠਾਨਕੋਟ ਦੇ ਸਰਹੱਦੀ ਇਲਾਕੇ ਚ ਪੈਂਦੇ ਦਰਿਆ ਜਲਾਲੀਆ ਤੇ ਉਜ ਦਰਿਆ ਦੇ ਨਾਲ-ਨਾਲ ਪਠਾਨਕੋਟ ਨਾਲ ਲੱਗਦੇ ਦਰਿਆ ਚੱਕੀ ਅਤੇ ਖੱਡਾਂ ਵਿੱਚ ਭਾਰੀ ਮਾਤਰਾ ਵਿੱਚ ਪਾਣੀ ਭਰ ਜਾਣ ਕਾਰਨ ਜ਼ਿਲ੍ਹਾ ਪਠਾਨਕੋਟ ਅੰਦਰ ਹੜ੍ਹ ਵਰਗੀ ਸਥਿਤੀ ਬਣ ਗਈ ਹੈ

ਜਾਣਕਾਰੀ ਦੇ ਅਨੁਸਾਰ ਭੰਗੋਲੀ ਖੱਡ ਵਿੱਚ ਭਾਰੀ ਮਾਤਰਾ ਵਿੱਚ ਪਾਣੀ ਆਉਣ ਨਾਲ ਕੋਠੇ ਮਲਵਾਲ ਪਿੰਡ ਵਿੱਚ ਖੱਡ ਕੰਢੇ ਬਣੀ ਇੱਕ ਦੋ ਮੰਜਿਲਾ ਇਮਾਰਤ ਢਹਿ-ਢੇਰੀ ਹੋ ਗਈ। ਪਾਣੀ ਪੰਗੋਲੀ ਪਿੰਡ ਦੇ ਘਰਾਂ ਵਿੱਚ ਜਾ ਵੜਿਆ ਹੈ। ਰੋਸ ਵਜੋਂ ਪਿੰਡ ਦੇ ਲੋਕਾਂ ਨੇ ਡਿਫੈਂਸ ਰੋਡ ‘ਤੇ ਜ਼ਿਲ੍ਹਾ ਪ੍ਰਸ਼ਾਸਨ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਇਸ ਮੌਕੇ ਅਧਿਕਾਰੀਆਂ ਅਤੇ ਪੁਲਿਸ ਨੇ ਮੌਕੇ ਤੇ ਜਾ ਕੇ ਲੋਕਾਂ ਨੂੰ ਭਰੋਸਾ ਦੇ ਕੇ ਸ਼ਾਂਤ ਕੀਤਾ। ਪਿੰਡ ਜੈਨੀ ਉੱਪਰਲਾ ਵਿਖੇ ਇੱਕ ਸੂਆ ਟੁੱਟ ਜਾਣ ਕਾਰਨ ਪਾਣੀ ਪਿੰਡ ਦੇ ਘਰਾਂ ਅੰਦਰ ਦਾਖਲ ਹੋ ਗਿਆ ਹੈ।

ਪਠਾਨਕੋਟ ਡਲਹੋਜੀ ਚੰਬਾ ਮਾਰਗ ‘ਤੇ ਕਈ ਥਾਵਾਂ ਉੱਤੇ ਢਿੱਗਾਂ ਅਤੇ ਵੱਡੀ ਗਿਣਤੀ ਦਰਖਤ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ। ਸਾ ਨੂੰ ਮਿਲਿਆ ਹੈ ਕਿ ਬਲਾਕ ਧਾਰ ਅੰਦਰ ਵੀ ਫਰਸ਼ੀ ਖੱਡ ਵਿੱਚ ਪਾਣੀ ਆ ਜਾਣ ਕਾਰਨ ਲਿੰਕ ਸੜਕਾਂ ਪ੍ਰਭਾਵਿਤ ਹੋਈਆਂ ਹਨ ਅਤੇ ਪਾਣੀ ਸੜਕਾਂ ਦੇ ਉੱਤੋਂ ਦੀ ਲੰਘ ਰਿਹਾ ਹੈ। ਦੁਖਨਿਆਲੀ ਵਿਖੇ ਢਿੱਗਾਂ ਡਿੱਗਣ ਨਾਲ ਦੁਨੇਰਾ ਤੋਂ ਬਸੋਲੀ ਨੂੰ ਜਾਣ ਵਾਲਾ ਰਸਤਾ ਬੰਦ ਹੋਣ ਕਾਰਨ ਵੀ ਆਵਾਜਾਈ ਪ੍ਰਭਾਵਿਤ ਰਹੀ ਅਤੇ ਸੜਕ ਸੁਰੱਖਿਆ ਸੰਗਠਨ ਵੱਲੋਂ ਜੇਸੀਬੀ ਨਾਲ ਟਿੱਗਾ ਹਟਾ ਕੇ ਕਰੀਬ ਤਿੰਨ ਘੰਟਿਆਂ ਬਾਅਦ ਆਵਾਜਾਈ ਨੂੰ ਬਹਾਲ ਕੀਤਾ।

ਸਰਹੱਦੀ ਖੇਤਰ ਦੇ ਦਰਿਆ ਜਲਾਲੀਆ ਵਿੱਚ ਪਾਣੀ ਵੱਧਣ ਕਾਰਨ ਮਨਵਾਲ ਮੰਗਵਾਲ ਮੋੜ ਤੇ ਬਮਿਆਲ ਨੂੰ ਜਾਣ ਵਾਲੀ ਸੜਕ ਦਾ 40 ਫੁੱਟ ਦੇ ਕਰੀਬ ਟੋਟਾ ਪਾਣੀ ਵਿੱਚ ਰੁੜ ਗਿਆ ਹੈ। ਉੱਜ ਦਰਿਆ ਨੇ ਵੀ ਇਲਾਕੇ ਅੰਦਰ ਕਾਫ਼ੀ ਤਬਾਈ ਮਚਾਈ ਹੈ। ਇਸੇ ਤਰ੍ਹਾਂ ਚੱਕੀ ਦਰਿਆ ਵਿੱਚ ਆਏ ਹੜ੍ਹ ਦੇ ਪਾਣੀ ਨਾਲ ਜੰਮੂ ਜਲੰਧਰ ਵਾਲਾ ਪਠਾਨਕੋਟ ਸਥਿਤ ਰੇਲਵੇ ਪੁਲ ਵੀ ਪਾਣੀ ਦੀ ਚਪੇਟ ਵਿੱਚ ਆ ਗਿਆ ਹੈ। ਇਸਦੇ ਨੇੜੇ ਹੀ ਚੱਕੀ ਦਰਿਆ ਕੰਢੇ ਪੈਂਦੇ ਸੈਲੀ ਕੁਲੀਆਂ ਭਦਰੋਵਾ ਦੀ ਆਬਾਦੀ ਦੇ ਦਰਜਨ ਤੋਂ ਵੱਧ ਘਰਾਂ ਨੂੰ ਨਗਰ ਨਿਗਮ ਪ੍ਰਸ਼ਾਸਨ ਨੇ ਖਾਲੀ ਕਰਵਾ ਲਿਆ ਹੈ ਅਤੇ ਸੁਰੱਖਿਅਤ ਥਾਵਾਂ ਉੱਤੇ ਜਾਣ ਦੀ ਨਸੀਹਤ ਦਿੱਤੀ ਹੈ। ਪਾਣੀ ਨਾਲ ਏਅਰਫੋਰਸ ਵਾਲੇ ਪਾਸੇ ਜਾਣ ਵਾਲਾ ਰਸਤਾ ਵੀ ਰੁੜ ਜਾਣ ਨਾਲ ਪੂਰੀ ਤਰ੍ਹਾਂ ਬੰਦ ਹੋ ਗਿਆ ਹੈ। ਪੁਲੀਸ ਪ੍ਰਸ਼ਾਸਨ ਨੇ ਪਠਾਨਕੋਟ ਦੇ ਚੱਕੀ ਦਰਿਆ ਉੱਤੇ ਬਣੇ ਸੜਕੀ ਮਾਰਗ ਤੋਂ ਇਹਤਿਆਤ ਵਜੋਂ ਟਰੈਫਿਕ ਨੂੰ ਲੰਘਣ ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਟਰੈਫਿਕ ਹਿਮਾਚਲ ਦੇ ਲੋਦਵਾਂ ਵੱਲੋਂ ਲੰਘਣ ਲਈ ਮਜਬੂਰ ਹੈ। ਬਿਆਸ ਦਰਿਆ ਵਿੱਚ ਆਏ ਪਾਣੀ ਨਾਲ ਨੋਸ਼ਹਿਰਾ ਨਲਬੰਦਾ ਕੋਲ ਵੀ ਲੋਕ ਸਹਿਮੇ ਹੋਏ ਹਨ ਅਤੇ ਸੁਰੱਖਿਆ ਥਾਵਾਂ ‘ਤੇ ਚਲੇ ਗਏ ਹਨ।

ਜਾਣਕਾਰੀ ਦੇ ਅਨੁਸਾਰ ਅੱਜ ਉੱਜ ਦਰਿਆ ਅੰਦਰ ਇੱਕ ਲੱਖ 58 ਕਿਊਸਕ ਦੇ ਕਰੀਬ ਅਤੇ ਜਲਾਲੀਆ ਦਰਿਆ ਅੰਦਰ 50 ਹਜਾਰ ਕਿਊਸਕ ਤੋਂ ਵੱਧ ਪਾਣੀ ਸੀ। ਜਦੋਂ ਕਿ ਪਠਾਨਕੋਟ ਦੇ ਚੱਕੀ ਦਰਿਆ ਅੰਦਰ ਇਕ ਲੱਖ 18 ਕਿਊਸਕ ਪਾਣੀ ਆਇਆ ਜੋ ਕਿ ਹੁਣ ਤੱਕ ਦਾ ਸਭ ਤੋਂ ਵੱਧ ਸੀ। ਇਸ ਤੋਂ ਇਲਾਵਾ ਰਣਜੀਤ ਸਾਗਰ ਡੈਮ ਦੀ ਝੀਲ ਵਿੱਚ ਹਿਮਾਚਲ ਦੇ ਚਮੇਰਾ ਪ੍ਰੋਜੈਕਟ ਵੱਲੋਂ ਭਾਰੀ ਮਾਤਰਾ ਵਿੱਚ ਪਾਣੀ ਦੀਆਂ ਹੋਣ ਨਾਲ ਇੱਕ ਦਿਨ ਵਿੱਚ ਹੀ 12.5 ਕਿਲੋਮੀਟਰ ਲੰਬਾਈ ਵਾਲੀ ਚੀਲ ਵਿੱਚ ਪਾਣੀ ਦਾ ਪੱਧਰ 1.75 ਮੀਟਰ ਤੋਂ ਵੱਧ ਗਿਆ। ਸ਼ਾਮ ਨੂੰ ਝੀਲ ਦਾ ਪੱਧਰ 526.56 ਮੀਟਰ ਤੱਕ ਪੁੱਜ ਗਿਆ ਜੋ ਖ਼ਤਰੇ ਦੇ ਨਿਸ਼ਾਨ ਤੋਂ ਸਿਰਫ਼ 1. 75 ਮੀਟਰ ਹੇਠਾਂ ਹੈ। ਜੇਕਰ ਪਾਉਣ ਦੀ ਅਹਮਦ ਸਿਲਸਿਲਾ ਅਜਿਹਾ ਰਿਹਾ ਤਾਂ ਡੈਮ ਦੇ ਸਪਿਲ ਵੇਅ ਦੇ ਗੇਟਾਂ ਦੇ ਖੋਲੇ ਜਾਣ ਦੀ ਸੰਭਾਵਨਾ ਹੈ। ਡੈਮ ਪ੍ਰਸ਼ਾਸਨ ਵੱਲੋਂ ਸਾਇਰਨ ਵਜਾ ਕੇ ਲੋਕਾਂ ਨੂੰ ਚੌਕਸ ਕੀਤਾ ਜਾ ਰਿਹਾ ਹੈ।


Share & like

Leave a Reply