ਗੁਰਦਾਸਪੁਰ ਦੇ ਅਨੁਭਵ ਗੁਪਤਾ ਯੂਨੀਅਨ ਦੇ ਪੰਜਾਬ ਪ੍ਰਧਾਨ ਤੇ ਬੀਰਦਵਿੰਦਰ ਸਿੰਘ ਮਲੇਰਕੋਟਲਾ ਜਨਰਲ ਸਕੱਤਰ ਬਣੇ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਲੁਧਿਆਣਾ, 18 ਅਗਸਤ
ਬੀਤੇ ਦਿਨ ਐਸੋਸੀਏਟ ਅਧਿਆਪਕ ਯੂਨੀਅਨ ਪੰਜਾਬ ਦੀ ਅਹਿਮ ਮੀਟਿੰਗ ਲੁਧਿਆਣਾ ਦੇ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ। ਜਿਸ ਵਿੱਚ ਪੰਜਾਬ ਭਰ ਦੀਆਂ ਜ਼ਿਲ੍ਹਾ ਕਮੇਟੀਆਂ ਨੇ ਹਿੱਸਾ ਲਿਆ।
ਇਸ ਮੌਕੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਵਾਲੀ ਪਾਲਿਸੀ ‘ਤੇ ਵਿਚਾਰ-ਚਰਚਾ ਕੀਤੀ ਗਈ ਅਤੇ ਤਨਖਾਹ ਸਕੇਲ ਨੂੰ ਪੂਰਨ ਤੌਰ ‘ਤੇ ਲਾਗੂ ਕਰਵਾਉਣ ਲਈ ਤਿੱਖਾ ਸੰਘਰਸ਼ ਵਿੱਢਣ ਦਾ ਅਹਿਦ ਲਿਆ ਗਿਆ। ਉਪਰੰਤ ਯੂਨੀਅਨ ਦੇ ਪੁਰਾਣੇ ਜਥੇਬੰਦਕ ਢਾਂਚੇ ਨੂੰ ਭੰਗ ਕਰਨ ਦਾ ਮਤਾ ਪੇਸ਼ ਕੀਤਾ ਗਿਆ ਜਿਸ ਨੂੰ ਸਮੂਹਿਕ ਤੌਰ ‘ਤੇ ਪੁਰਾਣੀਕਮੇਟੀ ਨੂੰ ਭੰਗ ਕਰਨ ਲਈ ਸਮੂਹ ਹਾਜ਼ਰੀਨ ਜ਼ਿਲ੍ਹਾ ਪ੍ਰਧਾਨਾਂ ਤੇ ਸਟੇਟ ਕਮੇਟੀ ਮੈਂਬਰਾਂ ਨੇ ਸਹਿਮਤੀ ਜਤਾਈ।

ਫੋਟੋ ਕੈਪਸ਼ਨ: ਯੂਨੀਅਨ ਦੇ ਨਵੇਂ ਚੁਣੇ ਗਏ ਪ੍ਰਧਾਨ ਅਨੁਭਵ ਗੁਪਤਾ ਨੂੰ ਸਿਰਪਾਓ ਦੇ ਕੇ ਸਨਮਾਨਿਤ ਕਰਦੇ ਹੋਏ।
ਪੁਰਾਣੀ ਕਮੇਟੀ ਭੰਗ ਉਪਰੰਤ ਸਟੇਜ਼ ਸਕੱਤਰ ਜੁਝਾਰ ਸਿੰਘ (ਸੰਗਰੂਰ) ਵਲੋਂ ਐਸੋਸੀਏਟ ਅਧਿਆਪਕ ਯੂਨੀਅਨ ਪੰਜਾਬ ਦੇ ਨਵੇਂ ਢਾਂਚੇ ਲਈ ਪੰਜਾਬ ਪ੍ਰਧਾਨ ਦੇ ਹੁਦੇ ਲਈ ਗੁਰਦਾਸਪੁਰ ਦੇ ਅਨੁਭਵ ਗੁਪਤਾ ਦੇ ਨਾਂਅ ਦਾ ਪ੍ਰਸਤਾਵ ਪੇਸ਼ ਕੀਤਾ ਗਿਆ, ਜਿਸ ‘ਤੇ ਹਾਜ਼ਰ ਮੈਬਰਾਨ ਵੱਲੋਂ ਪੂਰਨ ਤੌਰ ‘ਤੇ ਸਹਿਮਤੀ ਪ੍ਰਗਟਾਈ ਗਈ। ਇਸ ਤੋਂ ਇਲਾਵਾ ਜਨਰਲ ਸਕੱਤਰ ਦੇ ਅਹੁਦੇ ਲਈ ਬੀਰਦਵਿੰਦਰ ਸਿੰਘ (ਮਲੇਰਕੋਟਲਾ) ਤੇ ਗੁਰਦੀਪ ਸਿੰਘ ਅੰਟਾਲ ਅਤੇ ਵਿੱਤ ਸਕੱਤਰ ਲਈ ਕੁਲਦੀਪ ਸਿੰਘ ਢਿੱਲੋਂ ਦੇ ਨਾਂਅ ‘ਤੇ ਸਹਿਮਤੀ ਦਿੱਤੀ ਗਈ।

ਫੋਟੋ ਕੈਪਸ਼ਨ: ਐਸੋਸੀਏਟ ਅਧਿਆਪਕ ਯੂਨੀਅਨ ਪੰਜਾਬ ਦੀ ਮੀਟਿੰਗ ‘ਚ ਹਿੱਸਾ ਲੈਂਦੇ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੰਦੀਪ ਸਿੰਘ ਬਾਜੇਚੱਕ (ਗੁਰਦਾਸਪੁਰ), ਰਣਜੀਤ ਸਿੰਘ (ਸ੍ਰੀ ਅੰਮ੍ਰਿਤਸਰ), ਅਸ਼ੋਕ ਕੁਮਾਰ (ਫਿਰੋਜ਼ਪੁਰ), ਜਸਵੀਰ ਸਿੰਘ (ਤਰਨਤਾਰਨ), ਮਨੀਸ਼ ਕੁਮਾਰ (ਪਠਾਨਕੋਟ), ਕਰਮਵੀਰ (ਜਲੰਧਰ), ਹਰਦੀਪ ਕੌਰ (ਲੁਧਿਆਣਾ), ਰੁਪਿੰਦਰ ਕੌਰ ਗਿੱਲ (ਸ੍ਰੀ ਅੰਮ੍ਰਿਤਸਰ), ਸੁਖਬੀਰ ਸਿੰਘ (ਸ੍ਰੀ ਫਤਹਿਗੜ੍ਹ ਸਾਹਿਬ), ਗੁਰਦੀਪ ਅੰਟਾਲ (ਪਟਿਆਲਾ) ਗੁਰਸੇਵਕ ਬੱਲੋਂ, ਗੁਰਵਿੰਦਰ ਸਿੰਘ (ਬਠਿੰਡਾ) ਹਰਜਿੰਦਰ ਕੌਰ ਰਤਨ, ਰਵਿੰਦਰ ਸਿੰਘ (ਸ਼ਹੀਦ ਭਗਤ ਸਿੰਘ ਨਗਰ), ਪਰਮਜੀਤ ਕੌਰ, ਦਿਲੌਰ ਸਿੰਘ (ਸ੍ਰੀ ਮੁਕਤਸਰ ਸਾਹਿਬ) ਬਲਵਿੰਦਰ ਸਿੰਘ (ਹੁਸ਼ਿਆਰਪੁਰ) ਅਤੇ ਬਲਕਾਰ ਪੂਨੀਆ (ਪਟਿਆਲਾ) ਹਾਜ਼ਰ ਸਨ।










