Share & like

ਸੋਮ ਸੁੰਦਰ ਜਨਰਲ ਸਕੱਤਰ ਚੁਣੇ ਗਏ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ

ਚੰਡੀਗੜ੍ਹ, 18 ਅਗਸਤ
ਸੀਨੀਅਰ ਪੱਤਰਕਾਰ ਬਲਜਿੰਦਰ ਜੰਮੂ ਇੰਡੀਅਨ ਜਨਰਲਿਸਟ ਯੂਨੀਅਨ (ਆਈਜੇਯੂ) ਦੇ ਬਿਨਾਂ ਕਿਸੇ ਮੁਕਾਬਲੇ ਦੇ ਪ੍ਰਧਾਨ ਚੁਣੇ ਗਏ ਹਨ। ਸ੍ਰੀ ਜੰਮੂ ਵੇ. ਸ੍ਰੀ ਨਿਵਾਸ ਰੈਡੀ ਦੀ ਜਗ੍ਹਾ ਲੈਣਗੇ।
ਇਸੇ ਤਰ੍ਹਾਂ ਸੋਮ ਸੁੰਦਰ ਬਿਨਾਂ ਕਿਸੇ ਮੁਕਾਬਲੇ ਦੇ ਯੂਨੀਅਨ ਦੇ ਜਨਰਲ ਸਕੱਤਰ ਚੁਣੇ ਗਏ ਹਨ। ਜਾਣਕਾਰੀ ਦੇ ਅਨੁਸਾਰ ਆਈਜੇਯੂ ਦੇ ਚੀਫ਼ ਰਿਟਰਨਿੰਗ ਅਫ਼ਸਰ (ਸੀਆਰਓ) ਮਹੇਸ਼ ਸਿਨਹਾ ਵੱਲੋਂ ਅੱਜ ਬਿਹਾਰ ਦੀ ਰਾਜਧਾਨੀ ਪਟਨਾ ਵਿਖੇ ਪੰਜਾਬੀ ਟ੍ਰਿਬਿਊਨ ਦੇ ਸਾਬਕਾ ਸੀਨੀਅਰ ਪੱਤਰਕਾਰ ਬਲਵਿੰਦਰ ਜੰਮੂ ਨੂੰ ਬਿਨਾਂ ਮੁਕਾਬਲਾ ਇੰਡੀਅਨ ਜਨਰਲ ਜਨਰਲਿਸਟ ਯੂਨੀਅਨ (ਆਈਜੇਯੂ) ਦੇ ਕੌਮੀ ਪ੍ਰਧਾਨ ਐਲਾਨ ਦਿੱਤਾ ਗਿਆ। ਜਦੋਂ ਕਿ ਸੋਮ ਸੁੰਦਰ ਜਨਰਲ ਸਕੱਤਰ ਦੇ ਅਹੁਦੇ ਲਈ ਬਿਨਾਂ ਮੁਕਾਬਲਾ ਚੁਣ ਲਏ ਗਏ।

ਫੋਟੋ ਕੈਪਸ਼ਨ: ਫਾਈਲ ਫੋਟੋ ਸੀਨੀਅਰ ਪੱਤਰਕਾਰ ਬਲਵਿੰਦਰ ਜੰਮੂ ਅਤੇ ਸੋਮ ਸੁੰਦਰ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜਨਰਲਿਸਟ ਯੂਨੀਅਨ ਦੇ ਪ੍ਰਧਾਨ ਸ੍ਰੀ ਨਿਵਾਸ ਰੈਡੀ, ਸਾਬਕਾ ਪ੍ਰਧਾਨ ਐਸਐਨ ਸਿਨਹਾ, ਮੀਤ ਪ੍ਰਧਾਨ ਅਮਰ ਮੋਹਨ, ਆਂਧਰਾ ਪ੍ਰਦੇਸ਼ ਦੇ ਪ੍ਰਧਾਨ ਸੂਬਾ ਰਾਵ, ਤਿਲੰਗਾਨਾ ਦੇ ਪ੍ਰਧਾਨ ਵਿਰਾਟ ਅਲੀ ਅਤੇ ਬਿਹਾਰ ਦੇ ਜਨਰਲ ਸਕੱਤਰ ਕਮਲ ਕਾਂਤ ਹਾਜ਼ਰ ਸਨ। ਗੋਰਤਲਬ ਹੈ ਕਿ ਸ੍ਰੀ ਜੰਮੂ ਦੇ ਪ੍ਰਧਾਨਗੀ ਅਹੁਦੇ ਲਈ ਨਾਮਜ਼ਦਗੀ ਦਾਖਲ ਕਰਾਉਣ ਤੋਂ ਬਾਅਦ ਹੀ ਪ੍ਰਧਾਨ ਚੁਣੇ ਜਾਣਾ ਤੈਅ ਸੀ। ਸਿਰਫ਼ ਅੱਜ ਰਸਮੀ ਐਲਾਨ ਹੋਣਾ ਹੀ ਬਾਕੀ ਸੀ। ਉਨਾਂ ਨੂੰ 14 ਸੂਬਿਆਂ ਦੀ ਇਕਾਈਆਂ ਦੀ ਹਿਮਾਇਤ ਹਾਸਲ ਸੀ ਅਤੇ ਪਹਿਲਾ ਮੌਕਾ ਹੈ ਜਦੋਂ ਇੰਡੀਆ ਜਨਰਲਿਸਟ ਯੂਨੀਅਨ ਦਾ ਪ੍ਰਧਾਨ ਪੰਜਾਬ ਤੋਂ ਚੁਣਿਆ ਗਿਆ ਹੈ। ਰੋਜ਼ਾਨਾ ਖ਼ਬਰ ਨੇ ਸੀਨੀਅਰ ਪੱਤਰਕਾਰ ਬਲਵਿੰਦਰ ਜੰਮੂ ਦੇ ਕੌਮੀ ਪ੍ਰਧਾਨ ਚੁਣੇ ਜਾਣ ‘ਤੇ ਖੁਸ਼ੀ ਸਾਂਝੀ ਕਰਦਿਆਂ ਵਧਾਈ ਦਿੱਤੀ ਹੈ।

ਕਾਬਿਲੇਗੌਰ ਹੈ ਕਿ ਬਲਵਿੰਦਰ ਜੰਮੂ ਪਿੰਡ ਗਰਰੌਲਾ (ਪਟਿਆਲਾ) ਦੇ ਜੰਮਪਲ ਹਨ। ਕਾਲਜ਼ ਸਮੇਂ ਤੋਂ ਹੀ ਵਿਦਿਆਰਥੀ ਜੀਵਨ ‘ਚ ਸਿਆਸਤ ਨਾਲ ਜੁੜੇ ਰਹੇ।ਸਾਲ 1977-78 ‘ਚ ਆਲ ਇੰਡੀਆਂ ਸਟੂਡੈਟਸ ਫੈਡਰੇਸ਼ਨ ਵਿਚ ਸ਼ਾਮਲ ਹੋਏ ਅਤੇ ਪਟਿਆਲਾ ਤੋਂ ਪ੍ਰਧਾਨ ਬਣੇ। ਸਾਲ 1980-81 ‘ਚ ਬਲਵਿੰਦਰ ਜੰਮੂ ਪਟਿਆਲਾ ਦੇ ਮੁਲਤਾਨੀ ਮਲ ਮੋਦੀ ਕਾਲਜ ‘ਚ ਪੜ੍ਹਨ ਦੌਰਾਨ ‘ਸਟੂਡੈਂਟ ਕਾਉਂਸਿਲ’ ਦੇ ਪ੍ਰਧਾਨ ਵੀ ਰਹੇ। ਉਨ੍ਹਾਂ ਨੂੰ 1985 ‘ਚ ਆਲ ਇੰਡੀਆਂ ਸਟੂਡੈਟ ਫੈਡਰੇਸ਼ਨ ਦਾ ਸੁਬਾਈ ਪ੍ਰਧਾਨ ਬਣਾ ਦਿੱਤਾ ਗਿਆ। ਵਿਦਿਆਰਥੀ ਜੀਵਨ ਦੌਰਾਨ ਦਿੱਲੀ ਬੋਟ ਕਲੱਬ ਵਿਖੇ ਪ੍ਰਦਰਸ਼ਨ ਕਰਦੇ ਹੋਏ ਉਨ੍ਹਾਂ ਨੂੰ ਹਿਰਾਸਤ ਵਿਚ ਲਿਆ ਗਿਆ ਤੇ ਪੰਜ ਦਿਨਾਂ ਤੱਕ ਤਿਹਾੜ ਜੇਲ੍ਹ ਵਿਚ ਬੰਦ ਰਹੇ।
ਉਨ੍ਹਾਂ ਪੱਤਰਕਾਰੀ ਦਾ ਸਫ਼ਰ 1990 ‘ਚ ‘ਨਵਾਂ ਜ਼ਮਾਨਾਂ’ ਵਿਚ ਬਤੌਰ ਸਬ-ਐਡੀਟਰ ਸ਼ੁਰੂ ਕੀਤਾ ਸੀ। 1993 ‘ਚ ਪੰਜਾਬੀ ਟ੍ਰਿਬਿਊਨ ਨਾਲ ਜੁੜ ਗਏ ਅਤੇ ਵੱਖ-ਵੱਖ ਅਹੁੱਦਿਆਂ ‘ਤੇ 27 ਵਰ੍ਹੇ ਕੰਮ ਕੀਤਾ। ਇਸ ਦੌਰਾਨ ਟ੍ਰਿਬਿਊਨ ਇੰਪਲਾਈਜ਼ ਯੂਨੀਅਨ ਦੇ ਵੀ ਤਿੰਨ ਵਾਰ ਜਰਨਲ ਸਕੱਤਰ ਰਹੇ।
ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ’ ਦੇ ਬਾਨੀ ਮੈਂਬਰ ਹਨ ਅਤੇ ਮਈ 2022 ਤੱਕ ਯੂਨੀਅਨ ਦੇ ਸੂਬਾਈ ਪ੍ਰਧਾਨ ਰਹੇ। ‘ਚੰਡੀਗੜ੍ਹ ਪ੍ਰੈਸ ਕਲੱਬ’ ਦੇ ਦੋ ਵਾਰ ਦੇ ਮੀਤ ਪ੍ਰਧਾਨ, ਦੋ ਵਾਰ ਸੀਨੀਅਰ ਮੀਤ ਪ੍ਰਧਾਨ ਅਤੇ ਇਕ ਵਾਰ ਪ੍ਰਧਾਨ ਰਹਿ ਚੁੱਕੇ ਹਨ।


Share & like

Leave a Reply