Share & like

ਪਰਵਿੰਦਰ ਸਿੰਘ ਬਲਾਕ ਪ੍ਰਧਾਨ ਅਤੇ ਜੋਗਿੰਦਰ ਪਾਲ ਸਰਪ੍ਰਸਤ ਚੁੱਣੇ ਗਏ

ਜਤਿੰਦਰ ਬੈਂਸ/ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ
ਬਹਿਰਾਮਪੁਰ/ਗੁਰਦਾਸਪੁਰ, 17 ਅਗਸਤ
ਮਾਸਟਰ ਕੇਡਰ ਅਧਿਆਪਕ ਯੂਨੀਅਨ ਦੀ ਮੀਟਿੰਗ ਸਥਾਨਕ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖ਼ੇ ਜਿਲ੍ਹਾ ਪ੍ਰਧਾਨ ਇੰਦਰਪਾਲ ਸਿੰਘ ਤੇ ਜਿਲ੍ਹਾ ਸਕੱਤਰ ਅਮਰਬੀਰ ਸਿੰਘ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਮਾਸਟਰ ਕੇਡਰ ਅਧਿਆਪਕ ਯੂਨੀਅਨ ਬਲਾਕ ਦੋਰਾਂਗਲਾ ਦੀ ਕਮੇਟੀ ਦਾ ਸਰਬਸੰਮਤੀ ਨਾਲ ਗਠਨ ਕੀਤਾ ਗਿਆ l

ਕਮੇਟੀ ਵਿੱਚ ਸਰਵਸੰਮਤੀ ਨਾਲ ਸ਼੍ਰੀ ਪਰਵਿੰਦਰ ਸਿੰਘ ਨੂੰ ਬਲਾਕ ਪ੍ਰਧਾਨ, ਸ਼੍ਰੀ ਜੋਗਿੰਦਰ ਪਾਲ ਨੂੰ ਸਰਪ੍ਰਸਤ, ਸ਼੍ਰੀ ਸੁਰੇਸ਼ ਕੁਮਾਰ ਨੂੰ ਸੀਨੀਅਰ ਮੀਤ ਪ੍ਰਧਾਨ, ਸ਼੍ਰੀ ਯੋਗੇਸ਼ ਕੁਮਾਰ ਨੂੰ ਜਨਰਲ ਸਕੱਤਰ, ਚੁਣਿਆ ਗਿਆ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰਧਾਨ ਸ੍ਰੀ ਇੰਦਰਪਾਲ ਸਿੰਘ, ਜ਼ਿਲ੍ਹਾ ਸਕੱਤਰ ਅਮਰਬੀਰ ਸਿੰਘ ਨੂੰ ਚੁਣਿਆ ਗਿਆ। ਇਸ ਮੌਕੇ ਬਿਕਰਮ ਸਿੰਘ ਬਾਠ, ਸਮਸ਼ੇਰ ਸਿੰਘ, ਕੰਵਰਬੀਰ ਸਿੰਘ, ਨਵਜੋਤ ਸਿੰਘ, ਕਰਮਜੀਤ ਸਿੰਘ, ਸੰਜੀਵ ਕੁਮਾਰ, ਰਾਜੇਸ਼ ਕੁਮਾਰ, ਪਰਵਿੰਦਰ ਸਿੰਘ, ਜੋਗਿੰਦਰ ਪਾਲ, ਮਨਜੀਤ ਸਿੰਘ, ਮਨਜਿੰਦਰ ਸਿੰਘ, ਗੁਰਦਿਆਲ ਸਿੰਘ, ਹਰੀਸ਼ ਕੁਮਾਰ, ਰੂਪ ਲਾਲ, ਰਮਨ ਕੁਮਾਰ, ਉਮੇਸ਼ ਕੁਮਾਰ, ਲਵਪ੍ਰੀਤ ਸਿੰਘ, ਯੋਗੇਸ਼ ਕੁਮਾਰ, ਰਾਜਿੰਦਰ ਕੁਮਾਰ, ਜਸਬੀਰ ਸਿੰਘ, ਸੁਰੇਸ਼ ਕੁਮਾਰ, ਰਾਕੇਸ਼ ਚੰਦਰ, ਰਾਜਿੰਦਰ ਸਿੰਘ ਆਦਿ ਹਾਜ਼ਰ ਸਨ l ਇਸ ਮੌਕੇ ਬਲੱਡ ਡੌਨਰਜ਼ ਸੁਸਾਇਟੀ ਦੇ ਸੰਸਥਾਪਕ ਸ਼੍ਰੀ ਰਾਜੇਸ਼ ਬੱਬੀ ਗੁਰਦਾਸਪੁਰ ਨੇ ਵੀ ਵਿਸ਼ੇਸ਼ ਰੂਪ ਵਿੱਚ ਸ਼ਮੂਲੀਅਤ ਕੀਤੀ l ਇਸ ਮੌਕੇ ਯੂਨੀਅਨ ਨੇ ਮੁੱਖ ਰੂਪ ਵਿੱਚ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਅਤੇ ਮਾਸਟਰ ਕੇਡਰ ਦੀ ਨਵੀਂ ਭਰਤੀ ਕਰਨ ਦੀ ਮੰਗ ਕੀਤੀ।


Share & like

Leave a Reply