Share & like

ਤੀਆਂ ਦੇ ਤਿਉਹਾਰ ਧੀਆਂ ਦਾ ਤਿਉਹਾਰ ਹੈ-ਪ੍ਰਿੰਸੀਪਲ ਪੁਰੇਵਾਲ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 14 ਅਗਸਤ
ਗੌਰਮਿੰਟ ਸਕੂਲ ਆਫ਼ ਨਰਸਿੰਗ ਗੁਰਦਾਸਪੁਰ ਵਿਖੇ ਸਾਉਣ ਮਹੀਨੇ ਨੂੰ ਮੁੱਖ ਰੱਖਦਿਆਂ ਤੀਆਂ ਦੇ ਤਿਉਹਾਰ ਦੇ ਸਬੰਧ ਵਿੱਚ ਇੱਕ ਵਿਸ਼ੇਸ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਨਰਸਿੰਗ ਸਕੂਲ ਦੀਆਂ ਜੀ.ਐਨ.ਐਮ ਵਿਦਿਆਰਥਣਾਂ ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ।


ਸਿਵਲ ਸਰਜਨ ਡਾ : ਜਸਵਿੰਦਰ ਸਿੰਘ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਜਦੋਂਕਿ ਸਹਾਇਕ ਸਿਵਲ ਸਰਜਨ ਡਾ: ਪ੍ਰਭਜੋਤ ਕਲਸੀ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ: ਤਜਿੰਦਰ ਕੌਰ ਵਿਸ਼ੇਸ ਰੂਪ ਵਿੱਚ ਸ਼ਾਮਲ ਹੋਏ। ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਵਲੋਂ ਸਿਵਲ ਸਰਜਨ ਤੇ ਸਮੂਹ ਸ਼ਖਸ਼ੀਅਤਾਂ ਦਾ ਸਵਾਗਤ ਕੀਤਾ ਗਿਆ।


ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਸਕੂਲ ਪ੍ਰਿੰਸੀਪਲ ਮੈਡਮ ਪਰਮਜੀਤ ਕੌਰ ਪੁਰੇਵਾਲ ਨੇ ਦੱਸਿਆ ਕਿ ਤੀਆਂ ਦੇ ਤਿਉਹਾਰ ਧੀਆਂ ਦਾ ਤਿਉਹਾਰ ਹੈ ਜਿਸ ਕਰਕੇ ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਨੂੰ ਪੜਾਈ ਦੇ ਨਾਲ-ਨਾਲ ਉਨ੍ਹਾਂ ਨੂੰ ਅਜਿਹੇ ਤਿਉਹਾਰਾਂ ਵਿੱਚ ਸ਼ਾਮਲ ਹੋਣ ਦਾ ਵਿਸ਼ੇਸ ਮੌਕਾ ਪ੍ਰਦਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਮੌਕੇ ਵਿਦਿਆਰਥਣਾਂ ਦੇ ਮਹਿੰਦੀ, ਵਾਲ ਹੈਂਗਿੰਗ, ਛੱਜ ਦੀ ਸਜਾਵਟ, ਘੜੇ ਦੀ ਪੇਟਿੰਗ ਆਦਿ ਮੁੱਖ ਮੁਕਾਬਲੇ ਕਰਵਾਏ ਗਏ । ਮੁਕਾਬਲਿਆਂ ਵਿੱਚੋੰ ਮੁਸਕਾਨ, ਮਹਿਕਪ੍ਰੀਤ, ਨਿਮਰਤਾ ਅਤੇ ਪ੍ਰਿਆ ਆਦਿ ਜੇਤੂ ਰਹੀਆਂ । ਇਸ ਮੌਕੇ ਮਿਸ ਤੀਜ ਮੁਕਾਬਲਿਆਂ ਵਿੱਚੋਂ ਮਿਸ ਤਾਨੀਆ ਨੇ ਪਹਿਲਾ ਸਥਾਨ ਹਾਸਲ ਕੀਤਾ। ਜਦੋਂਕਿ ਮਿਸ ਮਹਿਕਪ੍ਰੀਤ ਕੌਰ ਰਨਰ ਅਪ ਰਹੀ ਜਿਹਨਾਂ ਨੂੰ ਸੱਗੀ ਫੁੱਲ ਪਹਿਨਾ ਕੇ ਸਨਮਾਨਿਤ ਕੀਤਾ ਗਿਆ।


ਸਿਵਲ ਸਰਜਨ ਗੁਰਦਾਸਪੁਰ ਨੇ ਵਿਦਿਆਰਥਣਾਂ ਨੂੰ ਪੂਰੀ ਤਿਆਰੀ ਅਤੇ ਉਤਸ਼ਾਹ ਨਾਲ ਭਾਗ ਲੈਣ ਲਈ ਵਧਾਈ ਦਿੱਤੀ।‌ਅੰਤ ਵਿੱਚ ਵਿਦਿਆਰਥਣਾਂ ਲਈ ਪੀੰਘ ਝੂਟਣ ਦੇ ਨਾਲ-ਨਾਲ ਮਾਹਲ ਪੂੜੇ, ਖੀਰ ਅਤੇ ਨੂਡਲਜ ਆਦਿ ਦਾ ਵੀ ਢੁੱਕਵਾਂ ਪ੍ਰਬੰਧ ਕੀਤਾ ਗਿਆ।
ਇਸ ਮੌਕੇ ਮੈਡਮ ਨਿਰਮਲ ਕੌਰ, ਸ਼ਿਵਾਨੀ, ਸੁਮਨ, ਮਨਿੰਦਰ ਕੌਰ, ਹਰਵਿੰਦਰ ਕੌਰ ਸਮੇਤ ਸਮੂਹ ਸਟਾਫ ਮੈਂਬਰ ਹਾਜਰ ਸਨ ।


ਕੈਪਸ਼ਨ : ਮਿਸ ਤੀਜ ਅਤੇ ਜੇਤੂਆਂ ਨੂੰ ਸਨਮਾਨਿਤ ਕਰਦੇ ਹੋਏ ਪ੍ਰਿੰਸੀਪਲ ਮੈਡਮ ਪੁਰੇਵਾਲ ਤੇ ਪੀਂਘਾਂ ਝੂਟਦੀਆਂ ਮੁਟਿਆਰਾਂ ।


Share & like

Leave a Reply