ਦਵਿੰਦਰਜੀਤ ਸਿੰਘ/ਰੋਜ਼ਾਨਾ ਖ਼ਬਰ
ਗੁਰਦਾਸਪੁਰ,11ਅਗਸਤ
ਖੂਨਦਾਨ ਦੇ ਖੇਤਰ ਵਿੱਚ ਪਿਛਲੇ 10 ਸਾਲ ਤੋਂ ਸੇਵਾ ਨਿਭਾ ਰਹੀ ਟੀਮ ਬਲੱਡ ਡੋਨਰਜ ਸੁਸਾਇਟੀ ਗੁਰਦਾਸਪੁਰ ਦੇ ਸਾਰੇ ਮੈਂਬਰ ਖੂਨਦਾਨ ਦੀ ਲੋਕ ਸੇਵਾ ਕਰਨ ਵਾਸਤੇ ਦਿਨ ਰਾਤ ਤਿਆਰ ਰਹਿੰਦੇ ਹਨ।
ਬੀਤੀ ਰਾਤ ਟੀਮ ਦੇ ਸੀਨੀਅਰ ਮੀਤ ਪ੍ਰਧਾਨ ਨਵੀਨ ਕੁਮਾਰ ਜੀ ਨੂੰ ਕਿਸੇ ਅਨਜਾਣ ਲੋੜਵੰਦ ਵੱਲੋਂ ਖੂਨ ਦੀ ਲੋੜ ਲਈ ਫੋਨ ਆਇਆ। ਨਵੀਨ ਕੁਮਾਰ ਨੇ ਬਿਨਾਂ ਕਿਸੇ ਦੇਰੀ ਕੀਤਿਆਂ ਟੀਮ ਦੇ ਸੰਸਥਾਪਕ ਰਜੇਸ਼ ਬੱਬੀ ਅਤੇ ਪ੍ਰਧਾਨ ਆਦਰਸ਼ ਕੁਮਾਰ ਜੀ ਨੂੰ ਨਾਲ ਲੈ ਕੇ ਬਲੱਡ ਬੈਂਕ ਜਾ ਕੇ ਖੂਨ ਨਾਲ ਦਾਨ ਕੀਤਾ ਅਤੇ ਕਿਸੇ ਮਰੀਜ਼ ਦੀ ਜਾਨ ਬਚਾਉਣ ਵਿੱਚ ਇੱਕ ਅਹਿਮ ਰੋਲ ਅਦਾ ਕੀਤਾ। ਦੱਸਣ ਯੋਗ ਹੈ ਕਿ ਨਵੀਨ ਕੁਮਾਰ ਪੰਜਾਬ ਪੁਲਿਸ ਵਿੱਚ ਬਤੌਰ ਹੈਡ ਕਾਂਸਟੇਬਲ ਸੇਵਾ ਨਿਭਾ ਰਹੇ ਹਨ। ਉਹਨਾਂ ਅੱਜ 44ਵੀਂ ਵਾਰ ਖ਼ੂਨਦਾਨ ਕੀਤਾ l ਇਸ ਸਬੰਧੀ ਗੱਲਬਾਤ ਕਰਦਿਆਂ ਉਨਾਂ ਦੱਸਿਆ ਕਿ ਉਹ ਟੀਮ ਬਲੱਡ ਡੋਨਰ ਸੋਸਾਇਟੀ ਗੁਰਦਾਸਪੁਰ ਨਾਲ ਪਿਛਲੇ 11 ਸਾਲਾਂ ਤੋਂ ਜੁੜੇ ਹੋਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਬਲੱਡ ਗਰੁੱਪ ਬੀ ਨੈਗੇਟਿਵ ਹੈ ਜੋ ਕਿ ਬਹੁਤ ਹੀ ਘੱਟ ਮਿਲਦਾ ਹੈ।

ਪ੍ਰਧਾਨ ਆਦਰਸ਼ ਕੁਮਾਰ ਨੇ ਦੱਸਿਆ ਕਿ ਟੀਮ ਨੇ ਥੈਲਾਸੀਮੀਆਂ ਦੇ ਕੋਈ ਦਸ ਦੇ ਕਰੀਬ ਬੱਚਿਆਂ ਨੂੰ ਗੋਦ ਲਿਆ ਹੋਇਆ ਹੈ ਜਿਨਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਖੂਨ ਮੁਹੱਈਆ ਕਰਵਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਥੈਲੇਸੀਮੀਆ ਬਿਮਾਰੀ ਨਾਲ ਪੀੜਿਤ ਬੱਚਿਆਂ ਨੂੰ ਹਰ ਮਹੀਨੇ ਦੋ ਜਾਂ ਤਿੰਨ ਵਾਰ ਖੂਨ ਚੜਾਉਣਾ ਪੈਂਦਾ ਹੈ। ਜੋ ਕਿ ਪਰਿਵਾਰ ਲਈ ਇੱਕ ਬਹੁਤ ਵੱਡੀ ਚੁਣੌਤੀ ਹੁੰਦੀ ਹੈ। ਬਲੱਡ ਡੋਨਰ ਸੋਸਾਇਟੀ ਦੇ ਮੈਂਬਰਾਂ ਵੱਲੋਂ ਇਹਨਾਂ ਬੱਚਿਆਂ ਨੂੰ ਗੋਦ ਲੈਣ ਨਾਲ ਇਹਨਾਂ ਦੇ ਪਰਿਵਾਰਾਂ ਦੀ ਇਸ ਸਮੱਸਿਆ ਦਾ ਹੱਲ ਹੋ ਗਿਆ ਹੈ।










