Share & like

ਪਹਿਲੀਆਂ ਪੁਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀ ਜੋਨ ਪੱਧਰੀ ਮੁਕਾਬਲਿਆਂ ‘ਚ ਲੈਣਗੇ ਹਿੱਸਾ

ਜੇਤੂਆਂ ਨੂੰ ਯਾਦ ਚਿੰਨ੍ਹ ਤੇ ਪ੍ਰਮਾਣ-ਪੱਤਰ ਦੇ ਕੇ ਕੀਤਾ ਗਿਆ ਸਨਮਾਨਿਤ

ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 10 ਅਗਸਤ
ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮੱਗਰਾ ਸਿੱਖਿਆ ਅਧੀਨ ਜ਼ਿਲ੍ਹੇ ਦੇ ਪ੍ਰਾਈਵੇਟ, ਸਰਕਾਰੀ, ਏਡਿਡ ਅਤੇ ਲੋਕਲ ਬਾਡੀ ਸਕੂਲਾਂ ਵਿੱਚ 9 ਤੋਂ 12ਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਲਈ ਦੇ ਰੋਜ਼ਾ ਜ਼ਿਲ੍ਹਾ ਪੱਧਰੀ ਕਲਾ ਉਤਸਵ ਪ੍ਰੋਗ੍ਰਾਮ ਦੀ ਸ਼ੁਰੂਆਤ ਐਸ.ਐਸ.ਐਮ ਕਾਲਜ (ਦੀਨਾਨਾਗਰ) ਵਿਖੇ ਹੋਈ।

ਫੋਟੋ ਕੈਪਸ਼ਨ : ਜਯੋਤੀ ਪ੍ਰਜਵਲਿਤ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਡੀਈੳ ਸ੍ਰੀ ਰਜੇਸ਼ ਕੁਮਾਰ ਸ਼ਰਮਾ, ਜ਼ਿਲ੍ਹਾ ਨੋਡਲ ਅਫ਼ਸਰ ਪੁਰੇਵਾਲ ਤੇ ਪ੍ਰਿੰਸੀਪਲ ਆਰ ਕੇ ਤੁਲੀ। ਫੋਟੋ: ਬੈਂਸ

ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ:ਸਿੱ) ਸ੍ਰੀ ਰਾਜੇਸ਼ ਕੁਮਾਰ ਸ਼ਰਮਾ (ਸਟੇਟ ਐਵਾਰਡੀ) ਬਤੌਰ ਮੁੱਖ ਮਹਿਮਾਨ ਅਤੇ ਕਾਲਜ਼ ਪ੍ਰਿੰਸੀਪਲ ਡਾ. ਆਰ. ਕੇ. ਤੁਲੀ ਵਿਸੇਸ਼ ਰੂਪ ਮਹਿਮਾਨ ਵੱਜੋਂ ਸ਼ਾਮਲ ਹੋਏ। ਪ੍ਰੋਗ੍ਰਾਮ ਦੀ ਸ਼ੁਰੂਆਤ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਜੋਤੀ ਪ੍ਰਜਵਲਿਤ ਕਰਕੇ ਕੀਤੀ ਗਈ। ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸੰਬੋਧਨ ਦੌਰਾਨ ਸਮੂਹ ਵਿਦਿਆਰਥੀਆਂ ਨੂੰ ਇਸ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਉਸ਼ਾਹਿਤ ਕੀਤਾ ਅਤੇ ਗਾਈਡ ਅਧਿਆਪਕਾਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਦੇ ਮਾਰਗ ਦਰਸ਼ਨ ਕਰਕੇ ਇਹ ਵਿਦਿਆਰਥੀ ਅੱਜ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦਾ ਹਿੱਸਾ ਬਣ ਰਹੇ ਹਨ ।

ਫੋਟੋ ਕੈਪਸ਼ਨ: ਭੰਗੜਾ ਪੇਸ਼ ਕਰਦੇ ਵਿਦਿਆਰਥੀ। ਫੋਟੋ: ਬੈਂਸ

ਜ਼ਿਲ੍ਹਾ ਨੋਡਲ ਅਫਸਰ ਸ੍ਰੀ ਅਮਰਜੀਤ ਸਿੰਘ ਪੁਰੇਵਾਲ ਨੇ ਜਾਣਕਾਰੀ ਦਿੰਦਿਆਂ ਕਿ ਇਸ ਦੋ ਰੋਜ਼ਾ ਪ੍ਰੋਗਰਾਮ ਵਿੱਚ 12 ਵੱਖ-ਵੱਖ ਈਵੈਂਟਾਂ ਦੇ ਮੁਕਾਬਲੇ ਕਰਵਾਏ ਜਾਣਗੇ। ਉਨਾਂ ਦੱਸਿਆ ਕਿ ਪਹਿਲੇ ਦਿਨ ਸੋਲੋ ਡਾਂਸ, ਗਰੁੱਪ ਡਾਂਸ, ਥੀਏਟਰ ਗਰੁੱਪ, ਵੀਜੁਅਲ ਆਰਟ 2ਡੀ, 3ਡੀ ਤੇ ਗਰੁੱਪ, ਸਟੋਰੀ ਟੈਲਿੰਗ ਦੇ ਮੁਕਾਬਲੇ ਕਰਵਾਏ ਗਏ।

ਫੋਟੋ ਕੈਪਸ਼ਨ: ਮੁਕਾਬਲਿਆਂ ਦੀ ਜਜਮੈਂਟ ਕਰਦੇ ਹੋਏ ਪ੍ਰਬੰਧਕ: ਫੋਟੋ: ਬੈਂਸ

ਮੁਕਾਬਲਿਆਂ ਦੇ ਨਤੀਜ਼ੇ ਇਸ ਤਰ੍ਹਾਂ ਰਹੇ-
ਮੁਕਾਬਲਿਆਂ ਵਿੱਚ ਜ਼ਿਲੇ ਦੇ 211 ਵੱਖ-ਵੱਖ ਸਕੂਲਾਂ ਦੇ ਕਰੀਬ 434 ਵਿਦਿਆਰਥੀਆਂ ਨੇ ਹਿੱਸਾ ਲਿਆ। ਸੋਲੋ ਡਾਂਸ ਵਿੱਚ ਆਰ ਡੀ ਖੋਸਲਾ ਸਕੂਲ ਦੀ ਵਿਦਿਆਰਥਣ ਅਨੰਨਿਆ ਨੇ ਪਹਿਲਾ ਸਥਾਨ, ਗਰੁੱਪ ਡਾਂਸ ਵਿੱਚ ਸਸਸਸ ਸਕੂਲ ਦੀਨਾਨਗਰ (ਲੜਕੀਆਂ) ਦੀਆਂ ਵਿਦਿਆਰਥਣਾਂ ਨੇਹਾ, ਸੁਰਲੀਨ, ਕਿਰਨਦੀਪ ਤੇ ਗੁਰਨੀਤ ਨੇ ਪਹਿਲਾ ਸਥਾਨ ਹਾਸਲ ਕੀਤਾ।

ਫੋਟੋ ਕੈਪਸ਼ਨ: ਭੰਗੜਾ ਪੇਸ਼ ਕਰਦੇ ਵਿਦਿਆਰਥੀ। ਫੋਟੋ: ਬੈਂਸ

ਥੀਏਟਰ ਗਰੁੱਪ ਵਿੱਚ ਪੀਐਮ ਸ੍ਰੀ ਸਸਸਸ ਕੈਂਪ ਬਟਾਲਾ ਦੀਆਂ ਵਿਦਿਆਰਥਣਾਂ ਰਾਖੀ, ਜਸਮੀਤ, ਆਰਤੀ ਤੇ ਸ਼ਾਕਸੀ ਨੇ ਪਹਿਲਾ ਸਥਾਨ, ਵੀਜੁਅਲ ਆਰਟ 2 ਡੀ ਵਿੱਚੋਂ ਪੀਐਮ ਸ੍ਰੀ ਸਸਸਸ ਸਕੂਲ ਧੁੱਪਸੜੀ ਦੇ ਵਿਦਿਆਰਥੀ ਸੋਮ ਨਾਥ ਨੇ ਪਹਿਲਾ ਸਥਾਨ, ਵੀਜੁਅਲ ਆਰਟ 2ਡੀ ਵਿੱਚੋਂ ਪੀਐਮ ਸ੍ਰੀ ਸਸਸਸ ਕਾਦੀਆਂ ਦੇ ਵਿਦਿਆਰਥੀ ਗੁਰਪ੍ਰੀਤ ਸਿੰਘ ਨੇ ਪਹਿਲਾ ਸਥਾਨ ਹਾਸਲ ਕੀਤਾ।

ਫੋਟੋ ਕੈਪਸ਼ਨ: ਗਿੱਧਾ ਪੇਸ਼ ਕਰਦੀਆਂ ਵਿਦਿਆਰਥਣਾਂ। ਫੋਟੋ: ਬੈਂਸ

ਇਸੇ ਤਰ੍ਹਾਂ ਵੀਜੁਅਲ ਆਰਟ ਗਰੁੱਪ ਵਿੱਚ ਅਕਾਲ ਅਕੈਡਮੀ ਤਿੱਬੜ ਦੀਆਂ ਵਿਦਿਆਰਥਣਾਂ ਤਨਵੀਰ ਕੌਰ ਤੇ ਮਹਿਕਪ੍ਰੀਤ ਕੌਰ ਨੇ ਪਹਿਲਾ ਸਥਾਨ ਅਤੇ ਸਟੋਰੀ ਟੈਲਿੰਗ ਵਿੱਚੋਂ ਧੰਨ ਦੇਵੀ ਡੀਏਵੀ ਸਸਸ ਗੁਰਦਾਸਪੁਰ ਦੀਆਂ ਵਿਦਿਆਰਥਣਾਂ ਪਰਲੀਨ ਤੇ ਜੀਆ ਨੇ ਪਹਿਲਾਂ ਸਥਾਨ ਹਾਸਲ ਕੀਤਾ ਹੈ।

ਫੋਟੋ ਕੈਪਸ਼ਨ: ਇੱਕ ਵਿਦਿਆਰਥਣ ਰਿਵਾਇਤੀ ਪੋਸ਼ਾਕ ਵਿੱਚ ਚਰਖੇ ਦੇ ਨਾਲ। ਫੋਟੋ ਬੈਂਸ

ਸ੍ਰੀ ਪੁਰੇਵਾਲ ਨੇ ਦੱਸਿਆ ਕਿ ਈਵੈਂਟਸ ਵਿੱਚ ਪਹਿਲਾ ਸਥਾਨ ਹਾਸਲ ਕਰਨ ਵਾਲੀਆਂ ਟੀਮਾਂ ਦੇ ਵਿਦਿਆਰਥੀ ਜੋਨ ਪੱਧਰ ‘ਤੇ ਹੋਣ ਵਾਲੇ ਮੁਕਾਬਲਿਆਂ ਵਿੱਚ ਹਿੱਸਾ ਲੈਣਗੇ। ਪੁਜੀਸ਼ਨ ਹੋਲਡਰਾਂ ਨੂੰ ਯਾਦ ਚਿੰਨ੍ਹ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।

ਫੋਟੋ ਕੈਪਸ਼ਨ: ਗਿੱਧਾ ਪੇਸ਼ ਕਰਦੀਆਂ ਵਿਦਿਆਰਥਣਾਂ। ਫੋਟੋ: ਬੈਂਸ

ਇਸ ਮੌਕੇ ਜੱਜ ਦੀ ਭੁਮਿਕਾ ਤੇਜਿੰਦਰ ਸਿੰਘ, ਸਤਬੀਰ ਸਿੰਘ, ਕਰਮਜੀਤ ਕੌਰ, ਵੰਦਨਾ ਗੁਪਤਾ, ਕੰਵਲਜੀਤ ਕੌਰ, ਹਰਗੁਰਚੇਤਨ ਸਿੰਘ, ਨਵਜੀਤ ਸਿਘ, ਪ੍ਰਿਆ ਤੁਲੀ, ਜਸਬੀਰ ਸਿੰਘ, ਸੰਦੀਪ ਸਿੰਘ, ਵਰਗਿਸ ਸਲਾਮਤ,ਵੀਨਾ ਰਾਣੀ ਅਦਿ ਨੇ ਬਾਖੂਬੀ ਨਿਭਾਈ ।

ਫੋਟੋ ਕੈਪਸ਼ਨ : ਜੇਤੂਆਂ ਨੂੰ ਸਨਮਾਨਿਤ ਕਰਦੇ ਡੀਈੳ ਸ੍ਰੀ ਰਜੇਸ਼ ਕੁਮਾਰ ਸ਼ਰਮਾ, ਜ਼ਿਲ੍ਹਾ ਨੋਡਲ ਅਫ਼ਸਰ ਪੁਰੇਵਾਲ ਤੇ ਪ੍ਰਿੰਸੀਪਲ ਆਰ ਕੇ ਤੁਲੀ। ਫੋਟੋ: ਬੈਂਸ

ਜ਼ਿਲ੍ਹਾ ਨੋਡਲ ਅਫ਼ਸਰ ਸ੍ਰੀ ਪੁਰੇਵਾਲ, ਕੋਆਰਡੀਨੇਟਰ ਸਰਬਜੀਤ ਸਿੰਘ, ਨਵਦੀਪ ਸ਼ਰਮਾ, ਸੁਰਿੰਦਰ ਮੋਹਨ, ਮੈਡਮ ਰਜਨੀ ਅਤੇ ਕੰਵਲਜੀਤ ਸਿੰਘ ਨੇ ਪ੍ਰੋਗਰਾਮ ਦਾ ਸੁਚਾਰੂ ਢੰਗ ਨਾਲ ਸੰਚਾਲਨ ਕੀਤਾ। ਇਸ ਮੌਕੇ ਸ੍ਰੀ ਲਖਵਿੰਦਰ ਸਿੰਘ, ਜ਼ਿਲ੍ਹਾ ਕੋਆਰਡੀਨੇਟਰ ਪ੍ਰਦੀਪ ਅਰੋੜਾ, ਮੁੱਖਅਧਿਆਪਕ ਇਕਬਾਲ ਸਿੰਘ, ਪ੍ਰੋਫੈਸਰ ਸੁਬੀਰ, ਪ੍ਰੋਫੈਸਰ ਸੋਨੂੰ, ਸੁਮੀਤ ਕੁਮਾਰ ਆਦਿ ਤੋਂ ਇਲਾਵਾ ਗਾਈਡ ਅਧਿਆਪਕ ਹਾਜ਼ਰ ਸਨ।

ਫੋਟੋ ਕੈਪਸ਼ਨ : ਜੇਤੂਆਂ ਨੂੰ ਸਨਮਾਨਿਤ ਕਰਦੇ ਡੀਈੳ ਸ੍ਰੀ ਰਜੇਸ਼ ਕੁਮਾਰ ਸ਼ਰਮਾ, ਜ਼ਿਲ੍ਹਾ ਨੋਡਲ ਅਫ਼ਸਰ ਪੁਰੇਵਾਲ ਤੇ ਪ੍ਰਿੰਸੀਪਲ ਆਰ ਕੇ ਤੁਲੀ। ਫੋਟੋ: ਬੈਂਸ


Share & like

Leave a Reply