ਬਾਬਾ ਸ਼੍ਰੀ ਚੰਦ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਚੂਹੜਚੱਕ ਦੀਆਂ ਵਿਦਿਆਰਥਣਾਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਪਠਾਨਕੋਟ/ਗੁਰਦਾਸਪੁਰ, 09 ਅਗਸਤ
ਪਠਾਨਕੋਟ ਦੇ ਝਾਖੋਲਾੜੀ ਸਥਿਤ ਬਜ਼ੁਰਗਾਂ ਦੇ ਵਿਹੜੇ ‘ਆਦਰਸ਼ ਬਿਰਧ ਆਸ਼ਰਮ’ ਵਿਖੇ ਸੁਪਰਡੈਂਟ ਅੰਜਲੀ ਸ਼ਰਮਾ ਦੀ ਅਗਵਾਈ ਹੇਠ ਧੀਆਂ ਦੀ ਤੀਜ ਮਨਾਈ ਗਈ। ਇਸ ਮੌਕੇ ਬਾਬਾ ਸ਼੍ਰੀ ਚੰਦ ਮਾਡਰਨ ਸੀਨੀਅਰ ਸੈਕੰਡਰੀ ਸਕੂਲ ਚੂਹੜਚੱਕ (ਦੀਨਾਨਗਰ) ਦੀਆਂ ਵਿਦਿਆਰਥਣਾਂ ਨੇ ਗਿੱਧਾ ਭੰਗੜਾ ਅਤੇ ਹੋਰ ਸੱਭਿਆਚਾਰਕ ਪ੍ਰੋਗਰਾਮਾਂ ਦੀ ਪੇਸ਼ਕਾਰੀ ਪੇਸ਼ ਕਰਕੇ ਬਜ਼ੁਰਗਾਂ ਦੇ ਵਿਹੜੇ ਵਿੱਚ ਖੂਬ ਰੌਣਕਾਂ ਬੰਨੀਆਂ।

ਆਸ਼ਰਮ ਸੁਪਰਡੈਂਟ ਅੰਜਲੀ ਸ਼ਰਮਾ ਨੇ ਸਾਰਿਆਂ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਤੀਜ ਦੇ ਤਿਉਹਾਰ ਦੇ ਇਤਿਹਾਸ ਅਤੇ ਮਹਤੱਤਾ ‘ਤੇ ਵਿਸਥਾਰ ਸਹਿਤ ਚਾਨਣਾ ਪਾਇਆ। ਉਨ੍ਹਾਂ ਨੇ ਦੱਸਿਆ ਕਿ ਤੀਆਂ ਦਾ ਤਿਉਹਾਰ ਸਾਉਣ ਦੇ ਮਹੀਨੇ ਵਿੱਚ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਾਉਣ ਦੇ ਮਹੀਨੇ ਵਿੱਚ ਹਰ ਇੱਕ ਵਿਆਹੀ ਕੁੜੀ ਜਿਸ ਦਾ ਨਵਾਂ ਵਿਆਹ ਹੋਇਆ ਹੁੰਦਾ ਹੈ ਸਾਉਣ ਮਹੀਨਾ ਕੱਟਣ ਪੇਕੇ ਘਰ ਆਉਂਦੀਆ ਹਨ। ਇਸ ਮੌਕੇ ਆਪਣੀਆਂ ਭਰਜਾਈਆਂ ਅਤੇ ਸਹੇਲੀਆਂ ਦੇ ਨਾਲ ਮਿਲ ਕੇ ਪੀਂਘਾ ਚੁਕਦੀਆਂ ਹਨ ਅਤੇ ਆਪਣੇ ਦੁੱਖ ਸੁੱਖ ਦੀ ਸਾਂਝ ਪਾਉਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤਿਉਹਾਰ ਨਾਲ ਦੇ ਇੱਕ ਹੋਰ ਗੱਲ ਜੁੜਦੀ ਹੈ ਕਿ ਇਸ ਮਹੀਨੇ ਮਾਂ ਪਾਰਵਤੀ ਜੀ ਨੇ ਭਗਵਾਨ ਸ਼ਿਵ ਜੀ ਦੀ ਅਰਾਧਨਾ ਕਰਕੇ ਉਨ੍ਹਾਂ ਨੂੰ ਪਾਇਆ ਸੀ। ਇਸ ਕਰਕੇ ਵੀ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਦੇ ਨਾਲ ਪੂਰੇ ਪੰਜਾਬ ਹੀ ਨਹੀਂ ਸਮੁੱਚੇ ਭਾਰਤ ਵਿੱਚ ਵੀ ਮਨਾਇਆ ਜਾਂਦਾ ਹੈ।

ਪ੍ਰੋਗਰਾਮ ਦੇ ਮੁੱਖ ਮਹਿਮਾਨ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰੀਨਾ ਸਰਮਾਲ ਨੇ ਬਜ਼ੁਰਗਾਂ ਨੂੰ ਤੀਆਂ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ ਆਤੇ ਬਜੁਰਗਾਂ ਤੋਂ ਆਸ਼ੀਰਵਾਦ ਲਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਮਜੀਐਮ ਕਾਲਜ਼ ਦੀ ਪ੍ਰਿੰਸੀਪਲ ਸ਼੍ਰੀਮਤੀ ਰਜਨੀ ਬਾਲਾ, ਐਡਵੋਕੇਟ ਸ੍ਰੀਮਤੀ ਸੁਖਵਿੰਦਰ ਕੌਰ ਨਾਂਗਲਾ, ਕੁਲਵਿੰਦਰ ਕੌਰ ਨਾਂਗਲਾ, ਐਡਵੋਕੇਟ ਮਮਤਾ, ਬਾਬਾ ਸ਼੍ਰੀ ਚੰਦ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੇ ਚੇਅਰਮੈਨ ਸ੍ਰੀ ਸਤਨਾਮ ਸਿੰਘ, ਕੋਆਡੀਨੇਟਰ ਇੰਦਰਜੀਤ ਕੌਰ, ਵਾਈਸ ਪ੍ਰਿੰਸੀਪਲ ਅਸ਼ਵਨੀ ਕੁਮਾਰ,ਸਮੂਹ ਸਕੂਲ ਸਟਾਫ਼ ਮੈਂਬਰ, ਆਸ਼ਰਮ ਸਮੂਹ ਸਟਾਫ਼ ਸਵਿਤਾ, ਰੂਪ ਰਾਣੀ, ਰਾਜ ਰਾਣੀ, ਰਮੇਸ਼ ਚੰਦਰ, ਪ੍ਰਿਆ ਚੰਦ ਦੇਵ ਅਤੇ ਵਿਪਨ ਕੁਮਾਰ ਆਦਿ ਹਾਜ਼ਰ ਸਨ।











