ਬੱਚਿਆਂ ਤੇ ਅਧਿਆਪਕਾਂ ਮਿਲ ਕੇ ਪਾਇਆ ਗਿੱਧਾ, ਸੱਭਿਆਚਾਰਕ ਵੰਨਗੀਆਂ ਪੇਸ਼
ਦਵਿੰਦਰਜੀਤ ਸਿੰਘ/ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਬਹਿਰਾਮਪੁਰ/ਗੁਰਦਾਸਪੁਰ, 08 ਅਗਸਤ
ਸਰਕਾਰੀ ਪ੍ਰਾਇਮਰੀ ਸਕੂਲ ਕੁੰਡੇ ਕੇਸਲ ਵਿਖੇ ਅਧਿਆਪਕਾਂ ਅਤੇ ਬੱਚਿਆਂ ਵੱਲੋਂ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਗਿੱਧਾ ਅਤੇ ਹੋਰ ਸੱਭਿਆਚਾਰਕ ਵੰਨਗੀਆਂ ਪੇਸ਼ ਕੀਤੀਆਂ ਗਈਆਂ।

ਮੁੱਖ ਅਧਿਆਪਕਾ ਸ੍ਰੀਮਤੀ ਸੀਮਾ ਦੇਵੀ ਨੇ ਬੱਚਿਆਂ ਨੂੰ ਤੀਆਂ ਦੇ ਤਿਉਹਾਰ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਤੀਆਂ ਦਾ ਤਿਉਹਾਰ ਸਾਉਣ ਮਹੀਨੇ ਦੇ ਚਾਨਣ ਪੱਖ ਦੀ ਤੀਜ ਤੋਂ ਸ਼ੁਰੂ ਹੋ ਕੇ ਪੂਰਨਮਾਸ਼ੀ ਤੱਕ ਪੂਰੇ 13 ਦਿਨ ਤੱਕ ਮਨਾਇਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੁਰਾਣੇ ਸਮੇਂ ਵਿੱਚ ਕੁੜੀਆਂ ਆਪਣੇ ਪੇਕੇ ਘਰ ਜਾ ਕੇ ਤੀਆਂ ਵਿੱਚ ਨੱਚ ਗਾ ਕੇ ਆਪਣੇ ਸਾਰੇ ਸਾਲ ਦੀ ਥਕਾਵਟ ਉਤਾਰਦੀਆਂ ਸਨ।ਸੋਹਣੇ ਕੱਪੜੇ ਅਤੇ ਹਾਰ-ਸ਼ਿੰਗਾਰ ਲਾ ਕੇ ਗਿੱਧੇ ਵਿੱਚ ਧਮਾਲਾ ਪਾਉਂਦੀਆਂ ਸਨ ਅਤੇ ਬਚਪਨ ਵਿੱਚ ਵਿਛੜੀਆਂ ਹੋਈਆਂ ਸਹੇਲੀਆਂ ਨੂੰ ਦੁਬਾਰਾ ਮਿਲ ਸਕਦੀਆਂ ਸਨ। ਪਰ ਅੱਜ ਕੱਲ ਇਹ ਰੀਤ ਬਦਲ ਗਈ ਹੈ ਅਤੇ ਅਜਿਹੀ ਰੀਤ ਨੂੰ ਅੱਗੇ ਤੋਰਦਿਆਂ ਤੇ ਜੀਉਂਦਾ ਰੱਖਣ ਲਈ ਅੱਜ ਕੱਲ ਸਕੂਲਾਂ ਵਿੱਚ ਵੀ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਪੁਰਾਤਨ ਵਿਰਸੇ ਨਾਲ ਜੋੜਨ ਲਈ ਸਰਕਾਰੀ ਪ੍ਰਾਇਮਰੀ ਸਕੂਲ ਕੁੰਡੇ ਕੇਸਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਹੈ। ਇਸ ਮੌਕੇ ਬੱਚਿਆਂ ਨੇ ਰੰਗਾਂਰੰਗ ਪ੍ਰੋਗਰਾਮ ਪੇਸ਼ ਕੀਤਾ ਅਤੇ ਅਧਿਆਪਕਾਂ ਨੇ ਉਨ੍ਹਾਂ ਦਾ ਪੂਰਾ-ਪੂਰਾ ਸਾਥ ਦਿੱਤਾ l ਇਸ ਮੌਕੇ ਹੈ ਅਧਿਆਪਕਾ ਜੋਤੀ ਬਾਲਾ ਅਤੇ ਸਟਾਫ਼ ਹਾਜ਼ਰ ਸੀl











