Share & like

ਰੋਜ਼ਾਨਾ ਖ਼ਬਰ
ਬਹਿਰਾਮਪੁਰ/ਗੁਰਦਾਸਪੁਰ, 07 ਅਗਸਤ
ਐਨਸੀਈਆਰਟੀ ਦਿੱਲ੍ਹੀ ਵੱਲੋਂ ਹਰ ਸਾਲ ਰਾਸ਼ਟਰੀ ਖੋਜ ਹਫ਼ਤਾ ਮਨਾਇਆ ਜਾਂਦਾ ਹੈ ਅਤੇ ਚਾਲੂ ਸਾਲ 2025-26 ਨੂੰ ਇਸ ਹਫ਼ਤੇ ਨੂੰ ਮਨਾਉਣ ਲਈ ਵੱਖਰੇ ਵਿਸ਼ੇ ਨੂੰ ਮੁੱਖ ਰੱਖ ਕੇ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।

ਚਾਲੂ ਸਾਲ ਇਹ ਹਫਤਾ “ਰੁੱਖ ਲਗਾਓ ਪਾਣੀ ਬਚਾਓ ” ਥੀਮ ‘ਤੇ ਅਧਾਰਿਤ ਹੋਵੇਗਾ। ਇਸ ਸਬੰਧ ਵਿੱਚ ਡਾਇਰੈਕਟਰ ਐਨਸੀਈਆਰਟੀ‌ਵੱਲੋਂ ਬਕਾਇਦਾ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਕਿਹਾ ਹੈ ਕਿ ‘ਇੱਕ ਰੁੱਖ ਮਾਂ ਦੇ ਨਾਮ’ ਲੜੀ ਤਹਿਤ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਤਾਂ ਕਿ ਵਾਤਾਵਰਨ ਸਾਫ ਹੋ ਸਕੇl ਲਗਾਏ ਗਏ ਬੂਟਿਆਂ ਨੂੰ ਦਿੱਤੇ ਗਏ ਲਿੰਕ ਉੱਪਰ ਅਪਲੋਡ ਵੀ ਕਰਨਾ ਹੋਵੇਗਾ ਅਤੇ ਕਰਵਾਈਆਂ ਗਈਆਂ ਗਤੀਵਿਧੀਆਂ ਦੀ ਜ਼ਿਲ੍ਹੇ ਵਾਰ ਰਿਪੋਰਟ ਨੂੰ scertguidancecouncelling@gmail.com ਉੱਤੇ ਭੇਜਣਾ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ l


Share & like

Leave a Reply