Share & like

ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਰਾਹਤ ਦਿੰਦਿਆਂ ਸਟੇਸ਼ਨ ਚੋਣ ਦੀ ਮਿਤੀ ਵਿੱਚ 8 ਅਗਸਤ ਤੱਕ ਕੀਤਾ ਗਿਆ ਵਾਧਾ

ਅਧਿਆਪਕਾਂ ਵੱਲੋਂ ਸਿੱਖਿਆ ਵਿਭਾਗ ਅਤੇ ਰੋਜ਼ਾਨਾ ਖ਼ਬਰ ਦਾ ਕੀਤਾ ਗਿਆ ਧੰਨਵਾਦ

ਦਵਿੰਦਰਜੀਤ ਸਿੰਘ/ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਗੁਰਦਾਸਪੁਰ, 06 ਅਗਸਤ
ਬਦਲੀਆਂ ਲਈ ਇੱਛੁਕ ਅਧਿਆਪਕਾਂ ਨੂੰ ਸਰਵਰ ਰੁਝਿਆ ਹੋਣ‌ ਕਾਰਨ ਸਟੇਸ਼ਨ ਚੋਣ ਦੌਰਾਨ ਦਰਪੇਸ਼ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ ‘ਤੇ ਉਜਾਗਰ ਕਰਨ ਦੀ ‘ਰੋਜ਼ਾਨਾ ਖ਼ਬਰ’ ਦੀ ਖ਼ਬਰ ਦਾ ਅਸਰ ਵੇਖਣ ਨੂੰ ਮਿਲਿਆ ਹੈ।

ਪੰਜਾਬ ਸਿੱਖਿਆ ਵਿਭਾਗ ਨੇ ‘ਰੋਜ਼ਾਨਾ ਖ਼ਬਰ’ ਰਾਹੀਂ ਅਧਿਆਪਕਾਂ ਦੀ ਮੁਸ਼ਕਲ ਧਿਆਨ ਵਿੱਚ ਆਉਂਦਿਆਂ ਹੀ ਵੱਡੀ ਰਾਹਤ ਦਿੰਦਿਆਂ ਬਦਲੀਆਂ ਲਈ ਸਟੇਸ਼ਨ ਚੋਣ ਦੀ ਮਿਤੀ ਵਿੱਚ 8 ਅਗਸਤ ਤੱਕ ਦਾ ਵਾਧਾ ਕਰ ਦਿੱਤਾ ਹੈ। ਵਿਭਾਗ ਦੇ ਇਸ ਫੈਸਲੇ ਨਾਲ ਬਦਲੀਆਂ ਕਰਾਉਣ ਦੇ ਇਛੁੱਕ ਅਧਿਆਪਕਾਂ ਵਿੱਚ ਭਾਰੀ ਖੁਸ਼ੀ ਹੈ। ਉਨਾਂ ਨੇ ਪੰਜਾਬ ਸਿੱਖਿਆ ਵਿਭਾਗ ਦੇ ਨਾਲ-ਨਾਲ ‘ਰੋਜ਼ਾਨਾ ਖ਼ਬਰ’ ਦਾ ਵੀ ਧੰਨਵਾਦ ਕੀਤਾ ਹੈ।

ਗੌਰਤਲਬ ਹੈ ਕਿ ਪੰਜਾਬ ਸਿੱਖਿਆ ਵਿਭਾਗ ਵੱਲੋਂ ਬਦਲੀਆਂ ਦੇ ਇੱਛੁਕ ਅਧਿਆਪਕਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਬਦਲੀਆਂ ਲਈ ਸਟੇਸ਼ਨ ਦੀ ਚੋਣ ਲਈ ਵਿਭਾਗ ਵੱਲੋਂ 5 ਅਤੇ 6 ਅਗਸਤ ਨੂੰ ਪੋਰਟਲ ਖੋਲ੍ਹਣ ਦਾ ਐਲਾਨ ਕੀਤਾ ਸੀ। ਪਰ ਈ-ਪੰਜਾਬ ਸਟਾਫ਼ ਲੋਗਿਨ ਦਾ ਸਰਵਰ ਜ਼ਿਆਦਾ ਹੈਵੀ ਹੋਣ ਕਰਕੇ ਜਾਮ ਦੀ ਸਮੱਸਿਆਂ ਆ ਰਹੀ ਹੈ। ਜਿਸ ਕਾਰਨ ਸਟੇਸ਼ਨ ਚੋਣ ਕਰਨ ਤੋਂ ਅਧਿਆਪਕ ਖੁੰਝਣ ਕਾਰਨ ਨਿਰਾਸ਼ ਸਨ। ਅਧਿਆਪਕਾਂ ਵੱਲੋਂ ‘ਰੋਜ਼ਾਨਾ ਖ਼ਬਰ’ ਰਾਹੀਂ ਆਪਣੀ ਮੁਸ਼ਕਿਲ ਦਾ ਪ੍ਰਗਟਾਵਾ ਕੀਤਾ ਗਿਆ ਸੀ।
ਡਾਇਰੈਕਟਰ ਸਕੂਲ ਐਜੂਕੇਸ਼ਨ (ਸੈਕੰਡਰੀ) ਪੰਜਾਬ ਵੱਲੋਂ ਲਿਖਿਆ ਗਿਆ ਹੈ ਕਿ ਪ੍ਰੋਸੈਸ ਸਲੋਅ ਹੋਣ ਕਾਰਨ ਪੋਰਟਲ ਖੁੱਲ ਨਹੀਂ ਰਿਹਾ। ਜਿਸ ਕਾਰਨ ਉਹਨਾਂ ਨੂੰ ਸਟੇਸ਼ਨ ਚੋਣ ਣ ਵਿੱਚ ਦਿੱਕਤ ਪੇਸ਼ ਆ ਰਹੀ ਹੈ। ਅਧਿਆਪਕਾਂ ਕਰਮਚਾਰੀਆਂ ਦੀ ਸਮੱਸਿਆ ਨੂੰ ਵੇਖਦੇ ਹੋਏ ਜ਼ਿਲ੍ਹੇ ਦੇ ਅੰਦਰ ਸਟੇਸ਼ਨ ਚੋਣ ਕਰਨ ਦੀ ਮਿਤੀ ਵਿੱਚ 6 ਅਗਸਤ ਤੋਂ 8 ਅਗਸਤ ਤੱਕ ਵਾਧਾ ਕੀਤਾ ਜਾਂਦਾ ਹੈ।


Share & like

Leave a Reply