ਅੰਜਲੀ ਸ਼ਰਮਾ ਨੇ ਮਾਪਿਆਂ ਤੇ ਬਜ਼ੁਰਗਾਂ ਦੀ ਸੇਵਾ ਦੀ ਅਹਿਮੀਅਤ ਸਮਝਾਈ
ਜਤਿੰਦਰ ਬੈਂਸ/ਰੋਜ਼ਾਨਾ ਖ਼ਬਰ
ਪਠਾਨਕੋਟ/ਗੁਰਦਾਸਪੁਰ, 1 ਅਗਸਤ
ਸ੍ਰੀ ਸਾਂਈ ਗਰੁੱਪ ਆਫ਼ ਇੰਸਟੀਟਿਊਟ ਪਠਾਨਕੋਟ ਦੇ ਬੀਐੱਡ ਤੀਸਰੇ ਸਮੈਸਟਰ ਦੇ ਵਿਦਿਆਰਥੀਆਂ ਵੱਲੋਂ ਅੱਜ ਪਠਾਨਕੋਟ ਦੇ ਕਸਬਾ ਝਾਖੋਲਾੜੀ ਵਿਖੇ ਸਥਿਤ ਆਦਰਸ਼ ਬਿਰਧ ਆਸ਼ਰਮ ਦਾ ਦੌਰਾ ਕੀਤਾ ਗਿਆ।ਇਸ ਮੌਕੇ ਵਿਦਿਆਰਥੀ ਨੇ ਬਜ਼ੁਰਗਾਂ ਨਾਲ ਦੁੱਖ-ਸੁੱਖ ਸਾਂਝੇ ਕੀਤੇ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ।

ਵਿਦਿਆਰਥੀਆਂ ਆਸ਼ਰਮ ਪ੍ਰਬੰਧਕਾਂ ਨਾਲ ਪ੍ਰਸੰਨਤਾ ਜਾਹਿਰ ਕੀਤੀ ਕਿ ਬਜ਼ੁਰਗਾਂ ਦੀ ਦੇਖਭਾਲ ਸੇਵਾ ਭਾਵਨਾ ਅਤੇ ਮਨ ਨਾਲ ਕੀਤੀ ਜਾ ਰਹੀ ਹੈ। ਉਨ੍ਹਾਂ ਅਰਦਾਸ ਕੀਤੀ ਕਿ ਆਸ਼ਰਮ ਦਾ ਸਮੁੱਚਾ ਸਟਾਫ਼ ਅਤੇ ਪ੍ਰਬੰਧਕਾਂ ਨੂੰ ਪ੍ਰਮਾਤਮਾ ਇਹ ਸੇਵਾ ਕਰਨ ਦੇ ਲਈ ਹੋਰ ਵੀ ਬਲ ਬਖਸ਼ੇ। ਫ਼ਿਰ ਬਜ਼ੁਰਗਾਂ ਅਤੇ ਆਏ ਹੋਏ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਮਿਲ ਕੇ ਇੱਕ ਦੂਜੇ ਦੇ ਨਾਲ ਦੁੱਖ ਸਾਂਝੇ ਕੀਤੇ। ਆਸ਼ਰਮ ਸੁਪਰਡੈਂਟ ਮੈਡਮ ਅੰਜਲੀ ਸ਼ਰਮਾ ਨੇ ਵਿਦਿਆਰਥੀਆਂ ਨੂੰ ਆਪਣੇ ਮਾਂ ਬਾਪ ਅਤੇ ਬਜ਼ੁਰਗਾਂ ਦਾ ਸਤਿਕਾਰ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਚਾਹੀਦਾ ਹੈ। ਕਿਉਂਕਿ ਜਿਸ ਬੱਚੇ ਕੋਲ ਮਾਂ ਬਾਪ ਦਾ ਸਹਾਰਾ ਨਹੀਂ ਉਨ੍ਹਾਂ ਨੂੰ ਪੁੱਛੋ ਕਿ ਮਾਪਿਆਂ ਦੀ ਜ਼ਿੰਦਗੀ ਵਿਚ ਕਿੰਨੀ ਅਹਿਮੀਅਤ ਹੁੰਦੀ ਹੈ। ਇਸ ਕਰਕੇ ਸਾਨੂੰ ਸਾਰਿਆਂ ਨੂੰ ਉਹਨਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਬਜੁਰਗਾਂ ਦਾ ਨਿਰਾਦਰ ਨਹੀਂ ਕਰਨਾ ਚਾਹੀਦਾ। ਅੰਤ ਵਿੱਚ ਆਸ਼ਰਮ ਪ੍ਰਬੰਧਕ ਸੁਪਰਡੈਂਟ ਮੈਡਮ ਅੰਜਲੀ ਸ਼ਰਮਾ ਨੇ ਸਾਰਿਆਂ ਮਹਿਮਾਨਾਂ ਦਾ ਆਉਣ ‘ਤੇ ਧੰਨਵਾਦ ਕੀਤਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਤੇ ਪ੍ਰਧਾਨ ਸਤਨਾਮ ਸਿੰਘ, ਸਵਿਤਾ, ਕਮਲੇਸ਼ ਕੁਮਾਰੀ, ਵਿਜੈ ਕੁਮਾਰੀ, ਰਾਜ ਰਾਣੀ,ਜਸਵੀਰ ਕੌਰ,ਰੂਪ ਰਾਣੀ,ਰਮੇਸ਼ ਚੰਦਰ, ਵੀਪੰਨ ਕੁਮਾਰ ਅਤੇ ਅਧਿਆਪਕਾ ਮ ਹਰਪ੍ਰੀਤ ਕੌਰ, ਰਜਨੀ ਸ਼ਰਮਾ, ਰਜਨੀ ਬਾਲਾ, ਸੁਖਵਿੰਦਰ ਕੌਰ, ਸੋਹਣ ਲਾਲ ਅਤੇ ਰਾਜੇਸ਼ ਕੁਮਾਰ ਆਦਿ ਹਾਜ਼ਰ ਸਨ।










